ਲਾਲੂ ਦੀ ਜਾਇਦਾਦ ਦੇ ਵਿਵਾਦ 'ਤੇ ਬੋਲੇ ਨਿਤੀਸ਼, ਭਾਜਪਾ ਕੋਲ ਸਬੂਤ ਹਨ ਤਾਂ ਜਾਵੇ ਅਦਾਲਤ 'ਚ

Gurjeet Singh

17

May

2017

ਪਟਨਾ— ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬੇਨਾਮੀ ਜਾਇਦਾਦ ਦਾ ਦੋਸ਼ ਲੱਗਣ ਪਿੱਛੋਂ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਮੰਗਲਵਾਰ ਕਿਹਾ ਕਿ ਜੇ ਭਾਜਪਾ ਕੋਲ ਲਾਲੂ ਦੀ ਜਾਇਦਾਦ ਨੂੰ ਲੈ ਕੇ ਸਬੂਤ ਹਨ ਤਾਂ ਉਸ ਨੂੰ ਅਦਾਲਤ ਵਿਚ ਜਾਣਾ ਚਾਹੀਦਾ ਹੈ ਅਤੇ ਜਾਂਚ ਕਰਵਾਉਣੀ ਚਾਹੀਦੀ ਹੈ। ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਲਾਲੂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸ਼ੈੱਲ ਕੰਪਨੀ ਰਾਹੀਂ ਕਥਿਤ ਤੌਰ 'ਤੇ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਹੈ। ਇਸ 'ਤੇ ਨਿਤੀਸ਼ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਸ਼ਕਤੀ ਸੂਬਾ ਸਰਕਾਰ ਕੋਲ ਨਹੀਂ ਹੈ। ਕੇਂਦਰ ਹੀ ਇਸ ਮਾਮਲੇ ਵਿਚ ਜਾਂਚ ਕਰਵਾ ਸਕਦਾ ਹੈ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਲਾਲੂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਲੱਗੇ ਬੇਨਾਮੀ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ 'ਤੇ ਕੀ ਸੂਬਾ ਸਰਕਾਰ ਨੋਟਿਸ ਲਏਗੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਬਿਹਾਰ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਹੈ। ਨਾਲ ਹੀ ਬਿਹਾਰ ਸੂਬਾ ਕੰਪਨੀ ਲਾਅ ਦੇ ਘੇਰੇ ਵਿਚ ਨਹੀਂ ਆਉਂਦਾ, ਇਸ ਲਈ ਜੇ ਭਾਜਪਾ ਕੋਲ ਸਬੂਤ ਹਨ ਤਾਂ ਉਸਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਹਰ ਰੋਜ਼ ਬਿਆਨ ਦੇਣ ਨਾਲ ਕੁਝ ਨਹੀਂ ਬਣੇਗਾ। ਨਿਤੀਸ਼ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਕੰਮ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ।

More Leatest Stories