ਉੱਤਰ-ਪੂਰਬੀ ਸੂਬਿਆਂ 'ਚ ਅੱਤਵਾਦ 'ਤੇ ਕਾਬੂ ਪਾਉਣ 'ਚ ਮਿਲੀ ਹੈ ਕਾਮਯਾਬੀ : ਰਾਜਨਾਥ

Gurjeet Singh

17

May

2017

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉੱਤਰ-ਪੂਰਬੀ ਸੂਬਿਆਂ 'ਚ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਸੁਰੱਖਿਆ ਬਲਾਂ ਦੀ ਮੁਹਿੰਮ ਅਤੇ ਵਿਕਾਸ ਕਾਰਜਾਂ ਦੇ ਸਾਂਝੇ ਅਸਰ ਨੂੰ ਅੱਤਵਾਦ 'ਤੇ ਵਧੀਆ ਢੰਗ ਨਾਲ ਕਾਬੂ ਪਾ ਲੈਣ 'ਚ ਕਾਮਯਾਬੀ ਦਾ ਮੂਲ ਕਾਰਨ ਦੱਸਿਆ। ਉਪਰੋਕਤ ਸੂਬਿਆਂ ਦੇ ਮੁੱਦੇ 'ਤੇ ਅੱਜ ਸੱਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਸਿੰਘ ਨੇ ਇਹ ਗੱਲ ਕਹੀ। ਬੈਠਕ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਪਿਛਲੇ ਵਰ੍ਹਿਆਂ 'ਚ ਇਨ੍ਹਾਂ ਸੂਬਿਆਂ ਵਿਚ ਸੁਰੱਖਿਆ ਪ੍ਰਬੰਧਾਂ ਪੱਖੋਂ ਵਰਨਣਯੋਗ ਸੁਧਾਰ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸੂਬਿਆਂ ਦਾ ਵਧੇਰੇ ਹਿੱਸਾ ਅੱਤਵਾਦ ਤੋਂ ਮੁਕਤ ਹੋ ਚੁੱਕਾ ਹੈ ਅਤੇ ਬਾਕੀ ਬਚੇ ਕੁਝ ਹਿੱਸਿਆਂ 'ਚ ਅੱਤਵਾਦੀ ਸੰਗਠਨ ਲਗਾਤਾਰ ਕਮਜ਼ੋਰ ਹੋ ਰਹੇ ਹਨ। ਸਿੰਘ ਨੇ ਹਾਲਾਂਕਿ ਮੰਨਿਆ ਕਿ ਕੁਝ ਇਲਾਕਿਆਂ 'ਚ ਹਥਿਆਰ ਅਤੇ ਅੱਤਵਾਦੀ ਸੰਗਠਨਾਂ ਦੀ ਆੜ੍ਹ ਵਿਚ ਜਬਰੀ ਵਸੂਲੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

More Leatest Stories