ਆਸੀਆ ਅੰਦ੍ਰਾਬੀ ਦੇ ਪੱਖ 'ਚ ਉੱਤਰੇ ਵੱਖਵਾਦੀ, ਕੀਤਾ ਪ੍ਰਦਰਸ਼ਨਾਂ ਦਾ ਐਲਾਨ

Gurjeet Singh

17

May

2017

ਸ਼੍ਰੀਨਗਰ— ਮਹਿਲਾ ਵੱਖਵਾਦੀ ਸੰਗਠਨ ਦੁਖਤਾਰਾਨ-ਏ-ਮਿੱਲਤ ਦੇ ਪ੍ਰਧਾਨ ਆਸੀਆ ਅੰਦ੍ਰਾਬੀ ਅਤੇ ਨਿੱਜੀ ਸਕੱਤਰ ਸੋਫੀ ਫਹਿਮੀਦਾ 'ਤੇ ਪੀ.ਐੱਸ.ਏ. ਲਗਾਏ ਜਾਣ ਵਿਰੁੱਧ ਵੱਖਵਾਦੀਆਂ ਨੇ ਸ਼ੁੱਕਰਵਾਰ ਨੂੰ ਜੁੰਮਾ ਨਮਾਜ਼ ਤੋਂ ਬਾਅਦ ਸ਼ਾਂਤੀਪੂਰਨ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਹੁਰੀਅਤ ਕਾਨਫਰੰਸ ਦੇ ਦੋਹਾਂ ਗੁੱਟਾਂ ਦੇ ਮੁੱਖੀ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਅਤੇ ਜੇ.ਕੇ.ਐੱਲ.ਐੱਫ. ਮੁੱੱਖੀ ਯਾਸੀਨ ਮੱਲਿਕ ਦੀ ਸੰਯੁਕਤ ਅਗਵਾਈ ਨੇ ਇੱਥੇ ਇਕ ਬਿਆਨ 'ਚ ਲੋਕਾਂ ਤੋਂ ਜੁੰਮਾ ਨਮਾਜ਼ ਤੋਂ ਬਾਅਦ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਘਾਟੀ 'ਚ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀ ਪ੍ਰਦਰਸ਼ਨਾਂ ਨੂੰ ਐਲਾਨ ਕੀਤਾ ਹੈ। ਉਨ੍ਹਾਂ ਨੇ ਦੋਹਾਂ ਵੱਖਵਾਦੀ ਆਗੂਆਂ 'ਤੇ ਪੀ.ਐੱਸ.ਏ. ਲਗਾਏ ਜਾਣ ਨੂੰ ਰਾਜ ਅੱਤਵਾਦ ਦਾ ਸਭ ਤੋਂ ਖਰਾਬ ਸਵਰੂਪ ਕਰਾਰ ਦਿੱਤਾ। ਵੱਖਵਾਦੀਆਂ ਨੇ ਆਸੀਆ ਦੇ ਮਾਮਲੇ 'ਚ ਏਕਤਾ ਦਿਖਾਈ ਹੈ।

More Leatest Stories