ਲਖਨਊ 'ਚ ਮਿਲੀ ਆਈ.ਏ.ਐੱਸ. ਅਫ਼ਸਰ ਦੀ ਲਾਸ਼

Gurjeet Singh

17

May

2017

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜਰਤਗੰਜ ਇਲਾਕੇ 'ਚ ਰਾਜ ਮਹਿਮਾਨ ਘਰ ਕੋਲ ਬੁੱਧਵਾਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਅਧਿਕਾਰੀ ਅਨੁਰਾਗ ਤਿਵਾੜੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸ਼੍ਰੀ ਤਿਵਾੜੀ ਰਾਜ ਦੇ ਬਹਿਰਾਈਚ ਜ਼ਿਲੇ ਦੇ ਰਹਿਣ ਵਾਲੇ ਸਨ ਅਤੇ ਕਰਨਾਟਕ ਕੈਡਰ ਦੇ ਅਧਿਕਾਰੀ ਸਨ। ਸ਼੍ਰੀ ਤਿਵਾੜੀ ਦੀ ਲਾਸ਼ ਸੜਕ ਦੇ ਕਿਨਾਰੇ ਮਿਲੀ ਹੈ। ਮੌਕੇ 'ਤੇ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪੁੱਜ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੌਤ ਦਾ ਸਪੱਸ਼ਟ ਕਾਰਨ ਪਤਾ ਨਹੀਂ ਲੱਗ ਸਕਿਆ ਹੈ।

More Leatest Stories