ਕਰਮਚਾਰੀਆਂ ਨਾਲ ਭਰੀ ਕਰੂਜ਼ਰ ਗੱਡੀ ਨਾਲ ਹੋਇਆ ਭਿਆਨਕ ਹਾਦਸਾ, 5 ਦੀ ਦਰਦਨਾਕ ਮੌਤ >

Gurjeet Singh

16

May

2017

ਰੇਵਾੜੀ — ਰੇਵਾੜੀ 'ਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਹੋ ਗਿਆ, ਜਿਸ 'ਚ 5 ਲੋਕਾਂ ਦੀ ਮੌਤ ਅਤੇ 5 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦਰਅਸਲ ਸਵੇਰੇ ਪੰਜ ਵਜੇ ਡਹਿਨਾ, ਬੁਡੌਲੀ, ਕੰਵਾਲੀ ਅਤੇ ਨਾਗਲ ਭਗਵਾਨ ਪੁਰ ਤੋਂ ਕਰੂਜ਼ਰ ਗੱਡੀ ਕਰਮਚਾਰੀਆਂ ਨੂੰ ਲੈ ਕੇ ਕੰਪਨੀ ਜਾ ਰਹੀ ਸੀ। ਅਚਾਨਕ ਮਹਿੰਦਰਗੜ ਸੜਕ 'ਤੇ ਸਿਹਾ ਪਿੰਡ ਦੇ ਕੋਲ, ਸਾਹਮਣੇ ਤੋਂ ਤੂੜੀ ਦੇ ਨਾਲ ਭਰੇ ਟਰੈਕਰ ਨਾਲ ਗੱਡੀ ਟਕਰਾ ਗਈ। ਇਸ ਤੋਂ ਬਾਅਦ ਕਰੂਜ਼ਰ ਗੱਡੀ ਟਾਟਾ ਕਾਰ ਨਾਲ ਜਾ ਟਕਰਾਈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਕਰੂਜ਼ਰ ਗੱਡੀ ਦੇ ਪਰਖੱਚੇ ਉੱਡ ਗਏ। ਇਸ ਘਟਨਾ 'ਚ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇਕ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਈ। ਬਾਕੀ ਜ਼ਖ਼ਮੀਆਂ ਦਾ ਟ੍ਰਾਮਾ ਸੈਂਟਰ 'ਚ ਇਲਾਜ ਚਲ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਫਿਲਹਾਲ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

More Leatest Stories