ਫੌਜੀਆਂ ਦੇ ਸਿਰ ਕੱਟਣ ਦੇ ਮਾਮਲੇ 'ਤੇ ਰਾਜਨਾਥ ਨੇ ਦਿੱਤੇ ਜਵਾਬੀ ਕਾਰਵਾਈ ਦੇ ਸੰਕੇਤ

Gurjeet Singh

16

May

2017

ਨਵੀਂ ਦਿੱਲੀ— ਭਾਰਤੀ ਫੌਜੀਆਂ ਦੇ ਸਿਰ ਕੱਟ ਜਾਣ ਦੇ ਮਾਮਲੇ 'ਚ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ਕੀਤੇ ਜਾਣ ਦਾ ਸੰਕੇਤ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹਾ ਨਹੀਂ ਮੰਨ ਲੈਣਾ ਚਾਹੀਦਾ ਕਿ ਕੁਝ ਨਹੀਂ ਹੋ ਰਿਹਾ।'' ਸਿੰਘ ਨੇ ਕਿਹਾ, ''ਲਕਸ਼ਿਤ ਹਮਲਾ 10-15 ਦਿਨਾਂ ਦੀਆਂ ਤਿਆਰੀਆਂ ਤੋਂ ਬਾਅਦ ਕੀਤਾ ਗਿਆ ਸੀ। ਕਿਰਪਾ ਕਰਕੇ ਇਹ ਅੰਦਾਜ਼ਾ ਨਾ ਲਾਓ ਕਿ ਸਰਕਾਰ ਵਲੋਂ ਕੁਝ ਨਹੀਂ ਹੋ ਰਿਹਾ ਹੈ।'' ਉਹ ਇਕ ਸਮਾਚਾਰ ਚੈਨਲ ਦੇ ਵਲੋਂ ਆਯੋਜਿਤ 'ਸੰਵਾਦ' ਪ੍ਰੋਗਰਾਮ 'ਚ ਬੋਲ ਰਹੇ ਸਨ। ਗ੍ਰਹਿ ਮੰਤਰੀ ਨੇ ਕਿਹਾ, ''ਫਿਲਹਾਲ 'ਚ ਇੰਨਾ ਹੀ ਕਹਿ ਸਕਦਾ ਹਾਂ ਕਿ ਅਸੀਂ ਆਪਣੇ ਦੇਸ਼ਵਾਸੀਆਂ ਦਾ ਸਿਰ ਸ਼ਰਮ ਨਾਲ ਨਹੀਂ ਝੁਕਣ ਦਿਆਂਗੇ।'' ਇਸ ਮਹੀਨੇ ਦੀ ਸ਼ੁਰੂਆਤ 'ਚ ਪਾਕਿਸਤਾਨ ਫੌਜੀਆਂ ਵਲੋਂ 2 ਜਵਾਨਾਂ ਦੇ ਸਿਰ ਕੱਟੇ ਜਾਣ ਦੇ ਬਾਰੇ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਿੰਘ ਨੇ ਕਿਹਾ, ''ਸਾਡੇ ਦਿਲ 'ਚ ਦਰਦ ਹੈ ਪਰ ਅਸੀਂ ਇਹ ਦਰਦ ਲੰਬੇ ਸਮੇਂ ਤੱਕ ਨਹੀਂ ਰਹਿਣ ਦਿਆਂਗੇ।'' ਕਸ਼ਮੀਰੀ ਫੌਜ ਅਧਿਕਾਰੀ ਉਮਰ ਫਿਆਜ਼ ਦੀ ਦਰਦਨਾਕ ਕਤਲ ਦੇ ਮਾਮਲੇ 'ਚ ਸਿੰਘ ਨੇ ਕਿਹਾ ਕਿ ਇਸ ਨਾਲ ਸਮੂਚੇ ਭਾਰਤੀਆਂ ਨੂੰ ਦੁੱਖ ਪਹੁੰਚਿਆ ਹੈ ਅਤੇ ਫਿਆਜ਼ ਘਾਟੀ ਦੇ ਨੌਜਵਾਨਾਂ ਲਈ ਇਕ ਆਦਰਸ਼ ਹੈ।

More Leatest Stories