ਬਲਦਾਂ ਦੀ ਮਦਦ ਨਾਲ ਬਿਜਲੀ ਬਣਾਉਣਗੇ ਬਾਬਾ ਰਾਮਦੇਵ, ਜਾਣੋ ਕਿਵੇਂ

Gurjeet Singh

16

May

2017

ਨਵੀਂ ਦਿੱਲੀ— ਬਾਬਾ ਰਾਮਦੇਵ ਹੁਣ ਬਲਦਾਂ ਨਾਲ ਬਿਜਲੀ ਬਣਾਉਣ ਦਾ ਅਨੋਖਾ ਪ੍ਰਯੋਗ ਕਰਨ ਜਾ ਰਹੇ ਹਨ, ਜਿਸ 'ਚ ਸ਼ੁਰੂ 'ਚ ਸਫਲਤਾ ਵੀ ਮਿਲ ਗਈ ਹੈ, ਪਰ ਇਹ ਪ੍ਰਯੋਗ ਪੂਰੀ ਤਰ੍ਹਾਂ ਨਾਲ ਸਫਲ ਰਿਹਾ ਤਾਂ ਬਲਦਾਂ ਨੂੰ ਬੂਚੜਖਾਨੇ ਭੇਜਣ ਤੋਂ ਬਚਾਇਆ ਜਾ ਸਕੇਗਾ। ਇਸ ਅਭਿਨਵ ਪ੍ਰਯੋਗ ਦਾ ਵਿਚਾਰ ਮੂਲ ਰੂਪ ਨਾਲ ਬਾਲਕ੍ਰਿਸ਼ਨ ਦਾ ਹੈ, ਜਿਸ 'ਤੇ ਕਰੀਬ ਡੇਢ ਸਾਲ ਤੋਂ ਕਮੰ ਚੱਲ ਰਿਹਾ ਹੈ। ਇਸ ਦਾ ਉਦੇਸ਼ ਸਪੱਸ਼ਟ ਹੈ ਕਿ ਬਲਦਾਂ ਨੂੰ ਬੂਚੜਖਾਨੇ ਭੇਜਣ ਦੀ ਥਾਂ ਬਿਜਲੀ ਬਣਾਉਣ ਦੇ ਕੰਮ 'ਚ ਲਿਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ 'ਚ ਭਾਰਤ ਦੀ ਇਕ ਬਹੁਰਾਸ਼ਟਰੀ ਆਟੋਮੋਬਾਇਲ ਕੰਪਨੀ ਦੇ ਇਲਾਵਾ ਤੁਰਕੀ ਦੀ ਕੰਪਨੀ ਵੀ ਸ਼ਾਮਲ ਹੈ। ਇਸ ਖੋਜ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਹੁਣ ਤੱਕ ਟੋਰਬਿਨ ਦੀ ਮਦਦ ਨਾਲ 2.5 ਕਿਲੋਵਾਟ ਬਿਜਲੀ ਬਣਾਉਣ ਦਾ ਸਫਲ ਪ੍ਰਯੋਗ ਹੋ ਚੁੱਕਾ ਹੈ। ਹੁਣ ਚੁਣੌਤੀ ਵਧ ਬਿਜਲੀ ਬਣਾਉਣ ਦੀ ਹੈ। ਬਾਲਕ੍ਰਿਸ਼ਨ ਨੇ ਕਿਹਾ ਕਿ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਬਲਦ ਕਿਸੇ ਕੰਮ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਬੂਚੜਖਾਨੇ ਭੇਜ ਦਿੱਤਾ ਜਾਣਾ ਚਾਹੀਦਾ। ਬਾਲਕ੍ਰਿਸ਼ਨ ਨੇ ਕਿਹਾ ਕਿ ਸਵੇਰੇ ਬਲਦਾਂ ਨਾਲ ਹੱਲ ਚਲਾਏ ਜਾ ਸਕਦੇ ਹਨ ਅਤੇ ਸ਼ਾਮ ਨੂੰ ਬਿਜਲੀ ਬਣਾਉਣ 'ਚ ਉਨ੍ਹਾਂ ਦੀ ਵਰਤੋਂ ਹੋ ਸਕਦੀ ਹੈ।

More Leatest Stories