ਲਾਲੂ ਯਾਦਵ ਦੇ ਘਰ ਸਮੇਤ 22 ਠਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਨੇ ਮਾਰੇ ਛਾਪੇ

Gurjeet Singh

16

May

2017

ਨਵੀਂ ਦਿੱਲੀ — ਆਮਦਨ ਟੈਕਸ ਵਿਭਾਗ ਨੇ ਮੰਗਲਵਾਰ ਸਵੇਰੇ ਲਾਲੂ ਪ੍ਰਸਾਦ ਯਾਦਵ ਦੇ 22 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਅਗਿਆਤ ਜਾਇਦਾਦ ਦੇ ਮਾਮਲੇ 'ਚ ਮਾਰੇ ਗਏ ਹਮ। ਦੱਸਿਆ ਜਾ ਰਿਹਾ ਹੈ ਆਮਦਨ ਟੈਕਸ ਵਿਭਾਗ ਸਵੇਰੇ 8.30 ਵਜੇ ਤੋਂ ਛਾਪੇਮਾਰੀ ਕਰ ਰਿਹਾ ਹੈ। ਲਾਲੂ ਪ੍ਰਸਾਦ ਯਾਦਵ ਤੋਂ ਇਲਾਵਾ ਸੰਸਦ ਦੇ ਮੈਂਬਰ ਪ੍ਰੇਮਚੰਦ ਗੁਪਤਾ ਦੇ ਬੇਟਿਆਂ ਦੇ ਘਰਾਂ 'ਚ ਵੀ ਛਾਪੇ ਮਾਰੇ ਗਏ ਹਨ। ਵਿਭਾਗ ਨੇ ਦਿੱਲੀ, ਗੁੜਗਾਓਂ ਦੇ ਇਲਾਕਿਆਂ 'ਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਲਗਭਗ 100 ਕਰੋੜ ਦੀ ਜਾਇਦਾਦ ਦੀ ਛਾਪੇਮਾਰੀ ਕੀਤੀ ਗਈ ਹੈ। ਸੁਸ਼ੀਲ ਮੋਦੀ ਨੇ ਕਿਹਾ ਕਿ ਮੈਂ ਪ੍ਰੈਸ ਕਾਰਫਰੈਂਸ ਕਰਕੇ ਇਸ ਮਾਮਲੇ ਨੂੰ ਜਨਤਕ ਕੀਤਾ ਸੀ, ਮੈਂ ਕੋਈ ਦਸਤਾਵੇਜ਼ ਨਹੀਂ ਸੌਪੇ ਸਨ। ਇਸ 'ਚ ਪ੍ਰੇਮ ਚੰਦ ਗੁਪਤਾ, ਲਾਲੂ ਸਮੇਤ ਅੱਧਾ ਦਰਜਨ ਨੇਤਾਵਾਂ ਦਾ ਨਾਂ ਮੈਂ ਲਿਆ ਸੀ। ਮੈਂ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਛਾਪੇਮਾਰੀ ਕੀਤੀ ਸੀ। ਸੁਸ਼ੀਲ ਮੋਦੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਨੀਤਿਸ਼ ਕੁਮਾਰ ਇਹ ਨਹੀਂ ਕਹਿਣਗੇ ਕਿ ਛਾਪੇਮਾਰੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ। ਸੁਸ਼ੀਲ ਮੋਦੀ ਨੇ ਸਾਫ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਵਿਭਾਗ ਕਿਸ ਅਧਾਰ 'ਤੇ ਛਾਪੇਮਾਰੀ ਕਰ ਰਿਹਾ ਹੈ।

More Leatest Stories