ਤਿੰਨ ਤਲਾਕ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ, ਕੇਂਦਰ ਸਰਕਾਰ ਰੱਖੇਗੀ ਆਪਣਾ ਪੱਖ

Gurjeet Singh

15

May

2017

ਨਵੀਂ ਦਿੱਲੀ— ਤਿੰਨ ਤਲਾਕ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਸੋਮਵਾਰ ਨੂੰ ਵੀ ਜਾਰੀ ਹੈ। ਅਟਾਰਨੀ ਜਨਰਲ ਮੁਕੁਲ ਰੋਹਤਗੀ ਸੋਮਵਾਰ ਨੂੰ ਕੋਰਟ 'ਚ ਕੇਂਦਰ ਸਰਕਾਰ ਦਾ ਪੱਖ ਰੱਖਣਗੇ। ਕੋਰਟ ਨੇ ਕੇਂਦਰ ਤੋਂ ਸੋਮਵਾਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਸੀ। ਕੋਰਟ ਇਹ ਸਾਫ ਕਰ ਚੁਕਿਆ ਹੈ ਕਿ ਉਸ ਦੀ ਸੁਣਵਾਈ ਸਿਰਫ ਤਿੰਨ ਤਲਾਕ ਦੇ ਮਸਲੇ 'ਤੇ ਹੋਵੇਗੀ ਨਾ ਕਿ ਇਕ ਤੋਂ ਵਧ ਵਿਆਹ ਕਰਨ ਦੇ ਮਸਲੇ 'ਤੇ। ਹੁਣ ਤੱਕ ਕੋਰਟ 'ਚ ਜਿੰਨੀਆਂ ਵੀ ਦਲੀਲਾਂ ਪੇਸ਼ ਕੀਤੀਆਂ ਗਈਆਂ ਹਨ, ਸਾਰਿਆਂ ਨੇ ਤਿੰਨ ਤਲਾਕ ਨੂੰ ਗਲਤ ਹੀ ਠਹਿਰਾਇਆ ਹੈ। ਸਰਵਉੱਚ ਅਦਾਲਤ ਦੀਆਂ 5 ਜੱਜਾਂ ਦੀ ਸੰਵਿਧਾਨ ਬੈਂਚ ਤਿੰਨ ਤਲਾਕ ਦੀ ਜਾਇਜ਼ਤਾ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ 11 ਮਈ ਨੂੰ ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ ਸੀ ਕਿ ਉਹ ਤਿੰਨ ਤਲਾਕ ਦੀ ਪ੍ਰਥਾ ਦਾ ਵਿਰੋਧ ਕਰਦੀ ਹੈ ਅਤੇ ਮਹਿਲਾ ਸਮਾਨਤਾ ਅਤੇ ਲੈਂਗਿਗ ਨਿਆਂ ਲਈ ਲੜਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ 'ਚ ਕਈ ਵੱਡੇ ਸਵਾਲ ਚੁੱਕੇ ਸਨ। ਕੋਰਟ ਨੇ ਕਿਹਾ ਸੀ ਕਿ ਤਿੰਨ ਤਲਾਕ ਇਸਲਾਮ 'ਚ ਵਿਆਹ ਖਤਮ ਕਰਨ ਦਾ ਸਭ ਤੋਂ ਬੁਰਾ ਅਤੇ ਗਲਤ ਤਰੀਕਾ ਹੈ ਪਰ ਕੁਝ ਵਿਚਾਰ ਧਾਰਾਵਾਂ ਉਸ ਨੂੰ ਸਹੀ ਮੰਨਦੀਆਂ ਹਨ। ਤਿੰਨ ਤਲਾਕ ਨੂੰ ਪਾਪ ਦੇ ਸਾਮਾਨ ਦੱਸੇ ਜਾਣ 'ਤੇ ਕੋਰਟ ਨੇ ਸਹਿਜ ਸਵਾਲ ਕੀਤਾ ਕਿ ਜੋ ਚੀਜ਼ ਈਸ਼ਵਰ ਦੀ ਨਜ਼ਰ 'ਚ ਪਾਪ ਹੈ, ਉਸ ਨੂੰ ਇਨਸਾਫ ਵੱਲੋਂ ਬਣਾਏ ਗਏ ਕਾਨੂੰਨ 'ਚ ਸਹੀ ਕਿਵੇਂ ਕਿਹਾ ਜਾ ਸਕਦਾ ਹੈ।

More Leatest Stories