ਭਿਆਨਕ ਹਾਦਸਾ: ਇਕ ਵਾਰ ਫਿਰ ਰਫਤਾਰ ਦੇ ਕਹਿਰ ਨੇ ਖੋਹ ਲਈਆਂ 2 ਜਾਨਾਂ

Gurjeet Singh

15

May

2017

ਡੋਡਾ— ਕਿਸ਼ਤਵਾਰ ਰੋਡ ਦੇ ਡੋਡਾ ਪੁੱਲ 'ਤੇ ਇਕ ਵਾਰ ਫਿਰ ਰਫਤਾਰ ਦੇ ਕਹਿਰ ਨੇ ਦੋ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਲਈਆਂ ਹਨ। ਇੱਥੇ ਆਟੋ ਕਾਰ ਅਤੇ ਮਾਰੂਤੀ ਵਿਚਕਾਰ ਭਿਆਨਕ ਟੱਕਰ ਹੋਈ, ਜਿਸ 'ਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਜ਼ਿਲਾ ਹਸਪਤਾਲ ਡੋਡਾ 'ਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਰੂਤੀ ਦਾ ਨੰਬਰ (ਜੇਕੇ06 4741) ਹੈ। ਕਾਰ 'ਚ ਮੌਜੂਦ ਰਿਸ਼ੀ ਕੁਮਾਰ ਅਤੇ ਸੁਰਜੀਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉੱਥੇ ਸ਼ੇਅਰਰਨਾ ਡੋਡਾ ਏਰੀਏ ਦੇ ਅਜੀਤ ਕੁਮਾਰ ਜ਼ਖਮੀ ਹੋਏ ਹਨ।

More Leatest Stories