ਜੇਕਰ ਭਾਰਤ 'ਚ ਪੈਦਾ ਹੋਣ 'ਤੇ ਸ਼ਰਮ ਮਹਿਸੂਸ ਹੋ ਰਹੀ ਹੈ, ਤਾਂ ਸਮੁੰਦਰ ਕੋਲ ਹੈ ਉਸ 'ਚ ਡੁੱਬ ਮਰੇ : ਅਨਿਲ ਵਿਜ

Gurjeet Singh

13

May

2017

ਅੰਬਾਲਾ — ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਪਲਟਵਾਰ ਕੀਤਾ ਹੈ। ਵਿਜ ਨੇ ਕਿਹਾ ਮਮਤਾ ਬੈਨਰਜੀ ਜੇਕਰ ਭਾਰਤ 'ਚ ਜਨਮ ਲੈਣ ਦੇ ਕਾਰਨ ਸ਼ਰਮਿੰਦਾ ਹੈ ਤਾਂ ਸਮੁੰਦਰ ਤੁਹਾਡੇ ਕੋਲ ਹੈ ਉਸ 'ਚ ਡੁੱਬ ਮਰੋ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ ਇਕ ਰੈਲੀ 'ਚ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਕਿ ਉਹ ਇਸ ਧਰਤੀ 'ਤੇ ਪੈਦਾ ਹੋਈ। ਮਮਤਾ ਦਾ ਇਹ ਬਿਆਨ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ਯਾਮਪਦਾ ਮੰਡਲ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ 'ਚ ਭਾਜਪਾ ਨੇਤਾ ਨੇ ਪਾਰਟੀ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਸਮਝ 'ਚ ਨਹੀਂ ਆਉਂਦਾ ਕਿ ਮਮਤਾ ਬੈਨਰਜੀ ਮਹਿਲਾ ਹੈ ਜਾਂ ਮਰਦ। ਮਮਤਾ ਨੇ ਕਿਹਾ ਕਿ ਇਸ ਧਰਤੀ 'ਤੇ ਪੈਦਾ ਹੋ ਕੇ ਮੈਂ ਅੱਜ ਸ਼ਰਮ ਮਹਿਸੂਸ ਕਰ ਰਹੀ ਹਾਂ। ਮਮਤਾ ਨੇ ਕਿਹਾ ਪੱਛਮੀ ਬੰਗਾਲ ਭਾਜਪਾ ਸਰਕਾਰ ਦੀਆਂ ਧਮਕੀਆਂ ਤੋਂ ਨਹੀਂ ਡਰਦਾ, ਭਾਵੇਂ ਜਿੰਨਾ ਡਰ ਦਾ ਮਾਹੌਲ ਬਣਾ ਲਓ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਦੇਸ਼ 'ਚ ਚਲ ਰਹੀ ਪੱਖਪਾਤ ਦੀ ਲਹਿਰ ਨੂੰ ਸਿਰਫ ਪੱਛਮੀ ਬੰਗਾਲ ਹੀ ਰੋਕ ਸਕਦਾ ਹੈ।

More Leatest Stories