ਡਬਲਯੂ. ਐੱਚ. ਓ. ਨੇ ਅਮਿਤਾਭ ਨੂੰ ਬਣਾਇਆ ਹੈਪੇਟਾਈਟਿਸ ਦਾ ਗੁੱਡਵਿਲ ਅੰਬੈਸਡਰ

Gurjeet Singh

13

May

2017

ਨਵੀਂ ਦਿੱਲੀ— ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸ਼ੁੱਕਰਵਾਰ ਅਮਿਤਾਭ ਬੱਚਨ ਨੂੰ ਹੈਪੇਟਾਈਟਿਸ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ 'ਤੇ ਕੰਟਰੋਲ ਕਰਨ ਲਈ ਕਦਮ ਤੇਜ਼ ਕਰਨ ਲਈ ਦੱਖਣ-ਪੂਰਬ ਏਸ਼ੀਆ ਵਿਚ ਹੈਪੇਟਾਈਟਿਸ ਦਾ ਗੁੱਡਵਿਲ ਅੰਬੈਸਡਰ ਨਿਯੁਕਤ ਕੀਤਾ। ਇਥੇ ਇਸ ਫੈਸਲੇ ਦਾ ਐਲਾਨ ਕਰਦਿਆਂ ਡਬਲਯੂ. ਐੱਚ. ਓ. ਦੇ ਦੱਖਣ-ਪੂਰਬ ਏਸ਼ੀਆ ਦੇ ਖੇਤਰੀ ਡਾਇਰੈਕਟਰ ਪੂਨਮ ਖੇਤਰਪਾਲ ਨੇ ਇਸ ਨੂੰ ਇਤਿਹਾਸਿਕ ਸੰਬੰਧ ਦੱਸਿਆ ਕਿਉਂਕਿ ਹੈਪੇਟਾਈਟਿਸ ਨਾਲ ਭਾਰਤ ਸਮੇਤ ਇਸ ਖੇਤਰ 'ਚ ਹਰ ਸਾਲ 41,000 ਲੋਕਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਜੋੜ ਨਾਲ ਹੈਪੇਟਾਈਟਿਸ ਨਾਲ ਮੌਤਾਂ ਦੀ ਜ਼ਿਆਦਾ ਗਿਣਤੀ ਘੱਟ ਕਰਨ ਲਈ ਮਦਦ ਮਿਲੇਗੀ। ਅਮਿਤਾਭ ਬੱਚਨ ਨੇ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਤੋਂ ਪੂਰੀ ਤਰ੍ਹਾਂ ਹੈਪੇਟਾਈਟਿਸ ਦੇ ਖਾਤਮੇ ਲਈ ਸਰਕਾਰੀ ਮਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਨਿੱਜੀ ਪੱਧਰ 'ਤੇ ਕੀ ਕਰਦੇ ਹਾਂ ਪਰ ਜੇ ਸਰਕਾਰ ਮਦਦ ਨਹੀਂ ਕਰਦੀ ਤਾਂ ਅਸੀਂ ਹੈਪੇਟਾਈਟਿਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸਰਕਾਰ ਆਪਣੀਆਂ ਸਿਹਤ ਮੁਹਿੰਮਾਂ ਰਾਹੀਂ ਹੈਪੇਟਾਈਟਿਸ ਬਾਰੇ ਵਧੇਰੇ ਜਾਣਕਾਰੀ ਦੇ ਕੇ ਇਸ ਦਾ ਖਾਤਮਾ ਕਰ ਸਕਦੀ ਹੈ। ਸਰਕਾਰ ਦੀਆਂ ਸਿਹਤ ਨਾਲ ਜੁੜੀਆਂ ਕੁਝ ਅਜਿਹੀਆਂ ਯੋਜਨਾਵਾਂ ਹਨ, ਜਿਨ੍ਹਾਂ 'ਚ ਹੈਪੇਟਾਈਟਿਸ ਸ਼ਾਮਲ ਹੈ ਪਰ ਇਸ ਦੇ ਲਈ ਜੇ ਵੱਖ-ਵੱਖ ਪ੍ਰੋਗਰਾਮ ਹੋਣ ਤਾਂ ਬਿਹਤਰ ਹੋਵੇਗਾ।

More Leatest Stories