ਫੌਜ ਨੂੰ 3 ਸਾਲਾਂ 'ਚ ਮਿਲਣਗੀਆਂ 100 ਤੋਪਾਂ

Gurjeet Singh

13

May

2017

ਨਵੀਂ ਦਿੱਲੀ— ਭਾਰਤੀ ਫੌਜ ਨੇ ਵਿਸ਼ੇਸ਼ ਤਰ੍ਹਾਂ ਦੀ ਅਤਿ-ਆਧੁਨਿਕ ਤੋਪ ਕੇ-9 ਬ੍ਰਜ ਟੀ ਦੀ ਖਰੀਦ ਲਈ ਦੇਸ਼ ਦੀ ਨਿੱਜੀ ਖੇਤਰ ਦੀ ਕੰਪਨੀ ਲਾਰਸਨ ਐਂਡ ਟੂਬਰੋ (ਐੱਲ. ਐਂਡ. ਟੀ.) ਨਾਲ ਕਰਾਰ ਕੀਤਾ ਹੈ ਅਤੇ ਡੇਢ ਸਾਲ ਵਿਚ ਫੌਜ ਨੂੰ 10 ਤੋਪਾਂ ਦੀ ਖੇਪ ਮਿਲ ਜਾਏਗੀ। ਰੱਖਿਆ ਸੂਤਰਾਂ ਅਨੁਸਾਰ ਫੌਜ ਅਤੇ ਐੱਲ. ਐਂਡ. ਟੀ. ਨੇ ਬੀਤੇ ਮੰਗਲਵਾਰ ਨੂੰ 4366 ਕਰੋੜ ਰੁਪਏ ਦੀ ਲਾਗਤ ਨਾਲ 100 ਤੋਪਾਂ ਦੀ ਖਰੀਦ ਦੇ ਕਰਾਰ 'ਤੇ ਦਸਤਖਤ ਕੀਤੇ। ਇਨ੍ਹਾਂ ਤੋਪਾਂ ਦੀ ਖਰੀਦ ਨੂੰ ਕੇਂਦਰੀ ਮੰਤਰੀ ਮੰਡਲ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਨੇ 31 ਮਾਰਚ ਨੂੰ ਮਨਜ਼ੂਰੀ ਦਿੱਤੀ ਸੀ। ਸਰਕਾਰ ਦੀ ਵੱਡੀ ਯੋਜਨਾ ਮੇਕ ਇਨ ਇੰਡੀਆ ਦੇ ਤਹਿਤ ਬਣਾਈ ਜਾਣ ਵਾਲੀ 'ਸੈਲਫ ਪ੍ਰੋਪੈਲਡ' ਤੋਪਾਂ ਦੀ ਸਪਲਾਈ 3 ਸਾਲਾਂ ਵਿਚ ਪੂਰੀ ਕੀਤੀ ਜਾਏਗੀ। ਕਰਾਰ 'ਤੇ ਦਸਤਖਤਾਂ ਦੇ 18 ਮਹੀਨਿਆਂ ਦੇ ਅੰਦਰ ਫੌਜ ਨੂੰ 155 ਐੱਮ. ਐੱਮ./52 ਕੈਲੀਬਰ ਦੀਆਂ 10 ਤੋਪਾਂ ਦੀ ਪਹਿਲੀ ਖੇਪ ਮਿਲੇਗੀ। ਉਸਦੇ ਬਾਅਦ 30 ਮਹੀਨਿਆਂ ਵਿਚ 40 ਅਤੇ 42 ਮਹੀਨਿਆਂ ਵਿਚ ਬਾਕੀ 50 ਤੋਪਾਂ ਦੀ ਸਪਲਾਈ ਕੀਤੀ ਜਾਵੇਗੀ। ਜੰਗੀ ਖੇਤਰ ਵਿਚ ਟੈਂਕ ਵਰਗੇ ਟ੍ਰੈਕ 'ਤੇ ਟੈਂਕਾਂ ਅਤੇ ਮੈਕਾਨਾਈਜ਼ਡ ਰੈਜੀਮੈਂਟ ਨੂੰ ਕਵਰ ਦੇਣ ਵਿਚ ਮਾਹਿਰ ਇਹ ਤੋਪ 45 ਕਿਲੋਮੀਟਰ ਦੂਰ ਤੱਕ ਟੀਚੇ 'ਤੇ ਨਿਸ਼ਾਨਾ ਸਾਧਣ ਦੇ ਸਮਰਥ ਹੈ।

More Leatest Stories