ਆਰ.ਐਸ.ਐਸ. ਨੇਤਾ ਦੀ ਕੁੱਟ-ਕੁੱਟ ਕੇ ਹੱਤਿਆ

Gurjeet Singh

13

May

2017

ਕਨੂੰਰ—ਕੇਰਲ ਦੇ ਕਨੂੰਰ ਜ਼ਿਲੇ ਦੇ ਪਾਜਯਨਗੜੀ ਦੇ ਨੇੜੇ ਮਟਮ 'ਚ ਮਾਕਸਵਾਦੀ ਕਮਿਊਨਸਟ ਪਾਰਟੀ (ਮਾਕਪਾ) ਦੇ ਕਾਰਜਕਰਤਾਵਾਂ ਨੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐਸ.ਐਸ.) ਨੇਤਾ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਅੱਜ ਹੱਤਿਆ ਕਰ ਦਿੱਤੀ। ਘਟਨਾ ਦੇ ਬਾਅਦ ਖੇਤਰ 'ਚ ਤਣਾਅ ਦਾ ਮੌਹਲ ਹੈ। ਮ੍ਰਿਤਕ ਦੀ ਪਛਾਣ ਕੰਮਾਨਪਾਰਾ ਦੇ ਕੂਰਾਕਦ ਬੀਜੂ (34) ਦੇ ਤੌਰ 'ਤੇ ਹੋਈ ਹੈ। ਉਹ ਆਰ.ਐਸ.ਐੈਸ ਦਾ ਕੰਕਾਨਪਾਰਾ ਮੰਡਲ ਕਾਰਜਵਾਹਕ ਸੀ। ਇਹ ਘਟਨਾ ਸ਼ਾਮ 4 ਵਜੇ ਉਸ ਸਮੇਂ ਹੋਈ ਜਦੋਂ ਪਲਾਕੋਡ ਦੇ ਮਟਮ ਪੁਲ ਦੇ ਬੀਜੂ ਆਪਣੇ ਮੋਟਰਸਾਇਕਲ 'ਤੇ ਜਾ ਰਿਹਾ ਸੀ। ਭਾਜਪਾ ਨੇ ਹੱਤਿਆ 'ਚ ਮਾਕਪਾ ਕਾਰਜਕਰਤਾਵਾਂ ਦਾ ਹੱਥ ਦੱਸਦੇ ਹੋਏ ਕੱਲ੍ਹ ਕਨੂੰਰ ਜ਼ਿਲੇ 'ਚ ਬੰਦ ਦੀ ਅਪੀਲ ਕੀਤੀ ਹੈ।

More Leatest Stories