ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਹੁਣ ਤਕ 20 ਤੋਂ ਜ਼ਿਆਦਾ ਛੱਡੇ ਗਏ ਅੱਥਰੂ ਗੈਸ ਦੇ ਗੋਲ਼ੇ
- ਰਾਜਨੀਤੀ
- 06 Dec,2024

ਰਾਜਪੁਰਾ/ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ 'ਚ ਦਿੱਲੀ ਵੱਲ ਪੈਦਲ ਕੂਚ ਕਰਨ ਦੇ ਐਲਾਨ ਸਬੰਧੀ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ 101 ਮਰਜੀਵੜਿਆਂ ਦੀ ਫੌਜ ਦਾ ਜਥਾ ਦਿੱਲੀ ਰਵਾਨਾ ਹੋ ਗਿਆ। ਅੰਬਾਲਾ ਦੇ 10 ਪਿੰਡਾਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਵਿਖੇ ਧਰਨਾ ਦੇਣ ਦੇ ਲਈ ਮਨਜ਼ੂਰੀ ਦਿਖਾਉਣ ਦੀ ਆੜ 'ਚ ਸ਼ੰਭੂ ਬੈਰੀਅਰ 'ਤੇ ਪੈਰਾਮਿਲਟਰੀ ਫੋਰਸ ਸਮੇਤ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੀ ਗਈ ਹੈ। ਉੱਧਰ ਕਿਸਾਨ ਲੀਡਰਸ਼ਿਪ ਤੇ ਹਰਿਆਣਾ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਕੋਈ ਨਤੀਜਾ ਨਿਕਲਣ ਦੀ ਸੰਭਾਵਨਾ ਨਹੀਂ ਹੈ ਜਿਸ ਕਾਰਨ ਕਿਸਾਨ ਇੱਥੇ ਬੈਠਣ ਲਈ ਮਜਬੂਰ ਹੋ ਗਏ। ਇਸ ਦੌਰਾਨ ਜਦੋਂ ਇਕ ਕਿਸਾਨ ਬੈਰੀਕੇਡਿੰਗ 'ਤੇ ਚੜ੍ਹਿਆ ਤਾਂ ਹਰਿਆਣਾ ਵੱਲੋਂ ਤਾਇਨਾਤ ਸੁਰੱਖਿਆ ਬਲਾਂ ਨੇ ਕਿਸਾਨ ਦੀਆਂ ਅੱਖਾਂ 'ਚ ਮਿਰਚਾਂ ਦੀ ਸਪਰੇਅ ਪਾ ਦਿੱਤੀ।
Posted By:

Leave a Reply