ਅਗਾਂਹਵਧੂ ਕਿਸਾਨ ਹਰਨੀਲ ਸਿੰਘ ਪਰਾਲੀ ਨਾ ਸਾੜ ਕੇ ਹੋਰ ਕਿਸਾਨਾਂ ਲਈ ਬਣਿਆ ਚਾਨਣ ਮੁਨਾਰਾ
Wednesday, October 21 2020 09:17 AM

ਲੁਧਿਆਣਾ, 21 ਅਕਤੂਬਰ (ਬਿਕਰਮਪ੍ਰੀਤ)- ਅਗਾਂਹਵਧੂ ਕਿਸਾਨ ਹਰਨੀਲ ਸਿੰਘ ਜੋ ਕਿ ਪਿੰਡ ਨੂਰਵਾਲਾ, ਬਲਾਕ ਮਾਂਗਟ, ਲੁਧਿਆਣਾ ਦਾ ਰਹਿਣ ਵਾਲਾ ਹੈ, ਉਸ ਨੇ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਬਾਕੀ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ। ਕਿਸਾਨ ਹਰਨੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੱਲੋਂ ਆਤਮਾ ਸਕੀਮ ਅਤੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਂਦੀ ਹੈ। ਕਿਸਾਨ ਨੇ ਦੱਸਿਆ ਕਿ ਉਹ ਆਪਣੀ 40 ਏਕੜ ਜ਼ਮੀਨ ਉਤੇ ਖੇਤੀ ਕਰਦਾ ਹੈ ਅਤੇ ਉਹ ...

Read More

ਉੱਡਣਾ ਸਿੱਖ ਸਰਦਾਰ ਮਿਲਖਾ ਸਿੰਘ
Wednesday, October 21 2020 09:00 AM

ਪੰਜਾਬ ਦੀ ਧਰਤੀ ਨੇ ਜਿੱਥੇ ਯੋਧੇ, ਸੂਰਬੀਰਾਂ ਤੇ ਮਹਾਨ ਆਤਮਾਵਾਂ ਨੂੰ ਜਨਮ ਦਿੱਤਾ ਉੱਥੇ ਪੰਜਾਬ ਦੀ ਧਰਤੀ ਦੇ ਜਾਏ ਖਿਡਾਰੀਆਂ ਨੇ ਇਕੱਲਾ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਨਾਮ ਪੂਰੇ ਜਹਾਨ ਵਿੱਚ ਰੋਸ਼ਨ ਕੀਤਾ। ਪੰਜਾਬ ਦੇ ਖਿਡਾਰੀਆਂ ਨੇ ਪੂਰੇ ਭਾਰਤ ਨੂੰ ਵੱਖਰੇ ਵੱਖਰੇ ਖੇਡ ਪੱਧਰਾਂ ਉੱਤੇ ਪੂਰੀ ਦੁਨੀਆਂ ਵਿੱਚ ਮਾਣ ਦਵਾਇਆ। ਜਿੰਨਾ ਵਿਚੋਂ ਇੱਕ ਸਿਰ ਕੱਢਵਾਂ ਨਾਮ ਤੇਜ਼ ਦੌੜਾਕ ਸਰਦਾਰ ਮਿਲਖਾ ਸਿੰਘ ਦਾ ਹੈ। ਸਰਦਾਰ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਈ ਨੂੰ ਪਾਕਿਸਤਾਨ ਦੇ ਪਿੰਡ ਗੋਵਿੰਦਪੁਰਾ ਵਿੱਚ ਹੋਇਆ। ਮਿਲਖਾ ਸਿੰਘ ਸੁਤੰਤਰ ਭਾਰਤ ਦੇ ਇੱਕਲੋਤੇ ਖੇਡ...

Read More

ਸ਼ਹੀਦ ਹੀ ਦੇਸ਼ ਦਾ ਸਰਮਾਇਆ ਹੁੰਦੇ ਹਨ
Wednesday, October 21 2020 08:11 AM

21 ਅਕਤੂਬਰ ਨੂੰ ਹਰ ਸਾਲ ਪੁਲਿਸ ਫੋਰਸ/ ਪੈਰਾ ਮਿਲਟਰੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦਿੱਤਾ। 21 ਅਕਤੂਬਰ 1959 ਨੂੰ ਭਾਰਤ ਅਤੇ ਤਿੱਬਤ (ਹੁਣ ਚੀਨ) ਬਾਰਡਰ ਨੇੜੇ ਹੌਟ ਸਪਰਿੰਗਜ਼ ਪੂਰਬੀ ਲੱਦਾਖ ਏਰੀਆ ਵਿੱਚ ਭਾਰਤੀ ਪੁਲਿਸ ਕ੍ਰਮਚਾਰੀ ਬਾਰਡਰ ਤੇ ਸੁਰੱਖਿਆ ਡਿਊਟੀ ਕਰ ਰਹੇ ਸੀ ਤਾਂ ਚੀਨੀ ਫੌਜ ਦੁਆਰਾ ਪੁਲਿਸ ਪਾਰਟੀ ਤੇ ਗੋਲਾਬਾਰੀ ਕੀਤੀ, ਜਿਸ ਵਿੱਚ ਮੌਕਾ ਪਰ ਹੀ 10 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਪੁਲਿਸ ਕ੍ਰਮਚਾਰੀਆ ਦੁਆਰਾ ਆਪਣੀ ਮਾਤਰ...

Read More

ਜ਼ਰੂਰਤ ਹੈ ਸਮਾਜਿਕ ਇਨਕਲਾਬ ਦੀ.....
Wednesday, October 21 2020 08:03 AM

ਇੱਕ ਸਾਫ਼ ਸੁਥਰੀ ਜਿੰਦਗੀ ਜਿਉਣ ਲਈ ਇੱਕ ਸਾਫ ਸੁਥਰੇ ਸਮਾਜ ਦਾ ਹੋਣਾ ਬਹੁਤ ਜਰੂਰੀ ਹੈ। ਵਿਦਵਾਨਾਂ ਅਨੁਸਾਰ ਜਿਸ ਸਮਾਜ ਵਿੱਚ ਲੋਕ ਇੱਕ ਸੁਰੱਖਿਅਤ ਅਤੇ ਅਰਾਮਦਾਇਕ ਜਿੰਦਗੀ ਜਿਊਦੇਂ ਹਨ, ਇੱਕ ਵਧੀਆ ਸਮਾਜ ਅਖਵਾਉਣ ਦਾ ਹੱਕਦਾਰ ਹੈ।ਪਰ ਇੱਥੇ ਗੱਲ ਇਹ ਸੋਚਣ ਵਾਲੀ ਹੈ ਕਿ, ਸਮਾਜ ਦੀ ਸਿਰਜਣਾ ਕਰਦਾ ਕੋਣ ਹੈ? ਜਿਸ ਦਾ ਬਹੁਤ ਹੀ ਸਿੱਧਾ ਅਤੇ ਆਮ ਜਿਹਾ ਜਵਾਬ ਹੈ ਕਿ ਹਰ ਵਰਗ ਦਾ ਇਨਸਾਨ ਮਿਲ ਕੇ ਸਮਾਜ ਬਣਾਉਂਦਾ ਹੈ। ਹਰ ਵਿਅਕਤੀ, ਮਰਦ, ਅੋਰਤ, ਬੱਚੇ, ਬੁੱਢੇ ਸਮਾਜ ਦੀ ਸਿਰਜਣਾ ਵਿੱਚ ਸ਼ਮੂਲੀਅਤ ਹੈ। ਇਸ ਤੋਂ ਇਲਾਵਾ ਸਮਾਜ ਨੂੰ ਸੁਵਿਧਾਵਾਂ ਪ੍ਦਾਨ ਕਰਨ ਲਈ, ਮਸਲਿ...

Read More

ਕਿਰਸਾਣੀ ਦੀ ਦੀਵਾਲੀ
Wednesday, October 21 2020 08:00 AM

ਬਲਣਾ ਏ ਦੀਵਿਆਂ ਫਿਰ ਤੋਂ,ਦੀਵਾਲੀ ਫਿਰ ਵੀ ਆਏਗੀ। ਸੰਘਰਸ਼ਾਂ ਵਾਲੀ ਇਹ ਰੁੱਤ,ਨਵਾਂ ਚਾਨਣ ਲਿਆਵੇਗੀ । ਲੱਥੇਗਾ ਜੂਲ਼ ਗੁਲਾਮੀ ਦਾ,ਥੱਕੇ ਮੋਢਿਆਂ ਉੱਤੋ, ਆਸ਼ਾ ਦੀ ਲੋਅ ਵੀ ਮਹਿਕੇਗੀ, ਲਾਟ ਨਾ ਥਰਥਰਾਏਗੀ ਘੱਟੇ ਦੇ ਲਿੱਬੜੇ ਜੋ ਪੈਰ,ਪੈੜਾਂ ਡੂੰਘੀਆਂ ਪਾਵਣ, ਸਿਰਾਂ ਤੇ ਤਾਜ ਹੋਣਗੇ,ਇਨ੍ਹਾਂ ਹੱਥ ਡੋਰ ਆਏਗੀ। ਮਾਰੂ ਕਾਨੂੰਨ ਜੇ ਤੇਰੇ, ਅਸੀਂ ਨਾ ਬਦਲਕੇ ਸੁੱਟੇ, ਖੇਤਾਂ ਦੇ ਪੁੱਤ ਨਾ ਸਮਝੀਂ , ਵਿੱਢੀ ਲਾਹੀ ਵੀ ਜਾਏਗੀ। ਜੀਉਂਦੇ ਰਹਿਣ ਪਰਵਾਨੇ,ਬੈਠੇ ਜੋ ਧਰਨਿਆਂ ਉੱਤੇ, ਅਸਾਡੀ ਆਸ ਕਿਰਸਾਣੀ,ਫਤਹਿ ਝੰਡਾ ਲਹਿਰਾਏਗੀ। ਰਾਜਨ...

Read More

ਬੱਚੇ ਦੇ ਸ਼ਰੀਰਕ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਆਇਯੋਡੀਨ: ਅਨਿਲ ਧਾਮੂ
Wednesday, October 21 2020 07:54 AM

ਫਾਜ਼ਿਲਕਾ, 21 ਅਕਤੂਬਰ (ਪ.ਪ) ਸਿਵਲ ਸਰਜਨ ਡਾ. ਕੁੰਦਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾ ਅਤੇ ਸਿਵਲ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਆਇਯੋਡੀਨ ਡੈਫੀਸ਼ੈਂਸੀ ਡਿਸਆਰਡਰ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਦੱਸਿਆ ਕਿ ਆਇਯੋਡੀਨ ਬੱਚਿਆਂ ਦੇ ਦਿਮਾਗ ਦੇ ਵਿਕਾਸ ਦੇ ਲਈ ਬਹੁਤ ਹੀ ਜ਼ਰੂਰੀ ਤੱਤ ਹੈ।ਉਨ੍ਹਾਂ ਦੱਸਿਆ ਕਿ ਆਇਯੋਡੀਨ ਸਾਡੇ ਸ਼ਰੀਰ ਦੇ ਤਾਪਮਾਨ ਨੂੰ ਵੀ ਸਹੀ ਰੱਖਦਾ ਹੈ, ਸ਼ਰੀਰ ਦੇ ਸੰਪੂਰਨ ਵਿਕਾਸ ਲਈ ਸਹਾਈ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਸ਼ਰੀਰ `ਚ ਆਇਯੋਡ...

Read More

ਪੁਲਿਸ ਸ਼ਹੀਦ ਯਾਦਗਾਰ ਦਿਵਸ ਮੌਕੇ ਸ਼ਹੀਦਾਂ ਨੂੰ ਨਮਨ
Wednesday, October 21 2020 07:22 AM

ਫਾਜ਼ਿਲਕਾ, 21 ਅਕਤੂਬਰ ਪੁਲਿਸ ਸ਼ਹੀਦ ਯਾਦਗਾਰ ਦਿਵਸ ਮੌਕੇ ਬੁੱਧਵਾਰ ਨੂੰ ਪੁਲਿਸ ਲਾਇਨ ਵਿਖੇ ਸ਼ਹੀਦਾਂ ਦੀ ਯਾਦਗਾਰ ਤੇ ਹੋਏ ਇਕ ਭਾਵੁਕ ਸਮਾਗਮ ਦੌਰਾਨ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਐਸ.ਐਸ.ਪੀ. ਸ: ਹਰਜੀਤ ਸਿੰਘ ਆਈ.ਪੀ.ਐਸ. ਨੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਫਾਜ਼ਿਲਕਾ ਜ਼ਿਲੇ ਦੇ 11 ਪੁਲਿਸ ਕਰਮਚਾਰੀਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਅਸੀਂ ਇੰਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਹਮੇਸ਼ਾ ਰਿਣੀ ਰਹਾਂਗੇ। ਉਨਾਂ ਨੇ ਕਿਹਾ ਕਿ ਪੁਲਿਸ ਵਿਭਾਗ ਇੰਨਾਂ ਪਰਿਵਾਰਾਂ ਦੀ ਹਰ ਮਦਦ ਲਈ ਹਮੇਸਾਂ ਤਿਆਰ ਰਹਿੰ...

Read More

 ਮਜ਼ਦੂਰ-ਮੁਲਾਜ਼ਮ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਅੱਜ ਕਰਨਗੇ ਚੱਕਾ ਜਾਮ - ਰਘੁਨਾਥ ਸਿੰਘ
Tuesday, October 20 2020 01:19 PM

ਲੌਂਗੋਵਾਲ,20 ਅਕਤੂਬਰ (ਜਗਸੀਰ ਸਿੰਘ ) - ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਅਤੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਸਦ ਵਿੱਚ ਧੱਕੇ ਨਾਲ ਪਾਸ ਕਰਕੇ ਬਣਾਏ ਤਿੰਨ ਕਾਨੂੰਨਾਂ ਖਿਲਾਫ 1. ਕਿਸਾਨੀ ਜਿਣਸ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਐਕਟ, 2. ਕਿਸਾਨੀ ਦਾ (ਸੁਸ਼ਕਤੀਕਰਨ ਤੇ ਸੁਰੱਖਿਆ) ਕੀਮਤਾਂ ਦੇ ਭਰੋਸੇ ਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਐਕਟ, 3.ਜ਼ਰੂਰੀ ਵਸਤਾਂ (ਸੋਧ) ਐਕਟ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਪੰਜਾਬ ਵਿੱਚ ਸੀਟੂ ਨਾਲ ਸਬੰਧਤ ਸਨਅਤੀ ਮਜ਼ਦੂ...

Read More

ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਮਜ਼ਦੂਰ ਕਰਨਗੇ ਅੱਜ ਚੱਕਾ ਜਾਮ - ਕਾਮਰੇਡ ਗੋਰਾ
Tuesday, October 20 2020 01:17 PM

ਸੰਗਰੂਰ, 20 ਅਕਤੂਬਰ ( ਜਗਸੀਰ ਲੌਂਗੋਵਾਲ ) - ਪੰਜਾਬ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਸੰਸਦ ਵਿੱਚ ਧੱਕੇ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ਾਂ ਦਾ ਸੀਟੂ ਹਰ ਥਾਂ ਪੁਰਜ਼ੋਰ ਸਮਰਥਨ ਕਰ ਰਹੀ ਹੈ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਪੰਜਾਬ ਸੀਟੂ ਵਲੋਂ 21 ਅਕਤੂਬਰ ਨੂੰ ਪੰਜਾਬ ਭਰ ਵਿੱਚ ਇਕ ਘੰਟੇ ਲਈ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੀਟੂ ਵਰਕਰ ਹਰ ਥਾਂ ਕ...

Read More

ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਲਈ ਅਰਜ਼ੀਆਂ ਦੀ ਮੰਗ
Tuesday, October 20 2020 01:16 PM

ਸੰਗਰੂਰ 20 ਅਕਤੂਬਰ (ਜਗਸੀਰ ਲੌਂਗੋਵਾਲ ) - ਪੰਜਾਬ ਸਰਕਾਰ ਦੀ ਫਿਜੀਕਲ ਹੈਂਡੀਕੈਪਡ ਸਕੀਮ ਅਧੀਨ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿੰਨਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹੋਣ, ਉਨਾਂ ਨੂੰ 3 ਦਸੰਬਰ ਨੂੰ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਦੇਣ ਲਈ ਵਿਚਾਰਿਆ ਜਾਣਾ ਹੈ। ਇਹ ਜਾਣਕਾਰੀ ਜ਼ਿਲਾ ਸਾਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਬੜਿੰਗ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਸਬੰਧੀ ਯੋਗ ਬਿਨੈਕਾਰ ਆਪਣੀਆਂ ਅਰਜ਼ੀਆਂ 23 ਅਕਤੂਬਰ 2020 ਤੱਕ ਜ਼ਿਲਾ ਪ੍ਰਬੰਧਕੀ ਕੰਪਲੈਕ...

Read More

ਬੇਰੋਜਗਾਰ ਕੋਵਿਡ-19 ਫਰੰਟ ਲਾਈਨ ਦੇ ਵਲੰਟੀਅਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ
Tuesday, October 20 2020 11:39 AM

ਲੌਂਗੋਵਾਲ, 20 ਅਕਤੂਬਰ (ਜਗਸੀਰ ਸਿੰਘ ) - ਸੂਬੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਰਾਵਟ ਆਉਣ ਤੋਂ ਬਾਅਦ ਪੰਜਾਬ ਦੀਆਂ ਸਿਹਤ ਸੰਸਥਾਵਾਂ ਕਰੋਨਾ ਵਲੰਟੀਅਰ ਨੂੰ ਕੱਢੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਕਰੋਨਾ ਵਲੰਟੀਅਰ ਨੇ ਆਪਣੀਆਂ ਨੌਕਰੀਆਂ ਮੁੜ ਤੋਂ ਹਾਸਿਲ ਕਰਨ ਲਈ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਪਟਿਆਲਾ ਦੀਆਂ ਸੜਕਾਂ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕਰਕੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਹਿਲ ਵੱਲ ਨੂੰ ਜਾਂਦੇ ਵਲੰਟੀਅਰ ਨਾਲ ਪੁਲਿਸ ਦੀ ਹੱਥੋਪਾਈ ਵੀ ਹੋਈ। ਇਸ ਮੌਕੇ...

Read More

ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਵੀ ਮੋਰਚੇ ਤੇ ਡਟੇ ਰਹੇ ਕਿਸਾਨ
Tuesday, October 20 2020 11:32 AM

ਸੰਗਰੂਰ,20 ਅਕਤੂਬਰ (ਜਗਸੀਰ ਲੌਂਗੋਵਾਲ ) - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਦਿਨ ਵੀ ਵੱਡੀ ਗਿਣਤੀ ਕਿਸਾਨ ਔਰਤਾਂ, ਬੱਚੇ ਸੰਗਰੂਰ ਰੇਲਵੇ ਸਟੇਸ਼ਨ ਤੇ ਚੱਲ ਰਹੇ ਮੋਰਚੇ ਚ ਡਟੇ ਰਹੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਦਰਸ਼ਨ ਸਿੰਘ ਕੁੰਨਰਾਂ, ਬੀਕੇਯੂ ਡਕੌੰਦਾ ਦੇ ਆਗੂ ਸਮਸ਼ੇਰ ਸਿੰਘ ,ਕੁੱਲ ਹਿੰਦ ਕਿਸਾਨ ਸਭਾ ਦੇ ਸਰਬਜੀਤ ਸਿੰਘ ,ਕੁੱਲ ਹਿੰਦ ਕ...

Read More

ਬਦੀ ਉੱਤੇ ਨੇਕੀ ਦੀ ਹਮੇਸ਼ਾਂ ਜਿੱਤ ਹੁੰਦੀ ਹੈ : ਪਨੇਸਰ
Tuesday, October 20 2020 11:28 AM

ਅਮਰਗੜ੍ਹ,20 ਅਕਤੂਬਰ(ਹਰੀਸ਼ ਅਬਰੋਲ) ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਕਰੀਬ ਸੌ ਸਾਲ ਤੋਂ ਮੰਚਨ ਕਰ ਰਹੇ 'ਰਾਮਾ ਕਲੱਬ ਅਮਰਗੜ੍ਹ' ਵੱਲੋਂ ਰਾਮਲੀਲਾ ਦਾ ਆਯੋਜਨ ਹਮੇਸ਼ਾ ਦੀ ਤਰ੍ਹਾਂ ਥਾਣਾ ਗਰਾਉਂਡ ਅਮਰਗੜ੍ਹ ਵਿਖੇ ਕੀਤਾ ਜਾ ਰਿਹਾ ਹੈ। ਸੁਰੁੂ ਤੋਂ ਹੀ ਚੱਲ ਰਹੀ ਮਰਿਆਦਾ ਅਨੁਸਾਰ ਇਸ ਵਾਰ ਵੀ ਕਲੱਬ ਦੇ ਮੌਜੂਦਾ ਪ੍ਰਧਾਨ ਪ੍ਰਿੰਸ ਜੋਸ਼ੀ ਦੀ ਅਗਵਾਈ ਹੇਠ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਸਦਕਾ 'ਰਾਮਲੀਲਾ' ਦਾ ਆਗਾਜ਼ ਕੀਤਾ ਗਿਆ। ਜਿਸ ਦਾ ਉਦਘਾਟਨ ਸਵਰਨਜੀਤ ਸਿੰਘ ਪਨੇਸਰ ਐਮਡੀ ਲੈਂਡਫੋਰਸ ਕੰਪਨੀ,ਸਰਬਜੀਤ ਸਿੰਘ ਪਨੇਸਰ ਦਸਮੇਸ ਮਕੈ...

Read More

ਬਾਬਾ ਬਲਬੀਰ ਸਿੰਘ ਵਲੋਂ ਲਖਨਾਊ ਦੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਬੰਦ ਕਰਨ ਦੀ ਸਖਤ ਨਿੰਦਾ
Tuesday, October 20 2020 11:26 AM

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉੱਤਰ ਪ੍ਰਦੇਸ਼ ਪ੍ਰਾਂਤ ਸ਼ਹਿਰ ਦੇ ਲਖਨਾਊ ਦੇ ਮੈਮੋਰਾ ਸਥਿਤ ਗੁਰਦੁਆਰਾ ਸਾਹਿਬ ਦੇ ਮੁਖ ਦੁਆਰ ਵਾਲੇ ਰਸਤੇ ਪੁਰ ਪ੍ਰਸ਼ਾਸ਼ਨ ਵਲੋਂ ਜਬਰੀ ਪੁਟਾਈ ਕਰਕੇ ਰਸਤੇ ਬੰਦ ਕਰਨ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਮਿਲ ਬੈਠ ਕੇ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਅੱਜ ਏਥੋ ਨਿਹੰਗ ਸਿੰਘਾਂ...

Read More

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ 'ਚ ਪਾਸ ਕੀਤੇ ਤਿੰਨ ਬਿੱਲ ਸਲਾਘਾਯੋਗ ਕਦਮ : ਹਿਮਾਸ਼ੂ ਧੀਮਾਨ
Tuesday, October 20 2020 10:52 AM

ਕੁਰਾਲੀ, 20 ਅਕਤੂਬਰ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਜ ਬੁਲਾਏ ਗਏ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸੂਬੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਚਾਉਣ ਲਈ ਤਿੰਨ ਬਿੱਲ ਪਾਸ ਕੀਤੇ ਗਏ ਸਨ । ਇਹ ਬਿੱਲ ਜਿਥੇ ਖਪਤਕਾਰਾਂ ਨੂੰ ਅਨਾਜ ਦੀ ਜਮਾਂਖੋਰੀ ਤੇ ਕਾਲਾ ਬਾਜ਼ਾਰੀ ਤੋਂ ਵੀ ਬਚਾਉਣਗੇ ਉਥੇ ਹੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਤੋਂ ਵੀ ਬਚਾਉਣਗੇ । ਇਨ•ਾਂ ਸਬਦਾ ਦਾ ਪ੍ਰ...

Read More

ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਮਾਲੀ ਮਦਦ ਭੇਂਟ
Tuesday, October 20 2020 10:50 AM

ਕੁਰਾਲੀ, 20 ਅਕਤੂਬਰ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ:) ਕੁਰਾਲੀ ਅਤੇ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਢਾਡੀ ਸਭਾ (ਰਜਿ:) ਵੱਲੋਂ ਇੱਕ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਮਾਲੀ ਮਦਦ ਕਰਦੇ ਹੋਏ ਰਾਸ਼ਨ ਦੇ ਸਮਾਨ ਦੇ ਨਾਲ ਨਾਲ ਮਠਿਆਈ ਅਤੇ ਫ਼ਰਨੀਚਰ ਭੇਂਟ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਢਾਡੀ ਸਭਾ ਦੇ ਅੰਤਰਰਾਸ਼ਟਰੀ ਕੌਮੀ ਪ੍ਰਧਾਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਮਲਕੀਤ ਸਿੰਘ ਪਪਰਾਲੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ (ਰਜਿ:) ਕੁ...

Read More

ਕਾਂਗਰਸੀ ਆਗੂ ਗੋਗਨਾ ਅਤੇ ਸਮਾਜਸੇਵੀ ਹੇਮ ਰਾਜ ਵਰਮਾ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਕਰਵਾਇਆ ਸੈਨੇਟਾਈਜ਼ ਤੇ ਵੰਡੇ ਮਾਸਕ
Tuesday, October 20 2020 10:44 AM

ਕੁਰਾਲੀ, 20 ਅਕਤੂਬਰ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਲੌਕਡਾਊਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੀਆਂ ਕਲਾਸਾਂ ਸੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਂ ਤੋਂ ਬਾਅਦ ਸਕੂਲ ਖੁੱਲਣ ਸਮੇਂ ਸਥਾਨਕ ਸ਼ਹਿਰ ਦੇ ਸਿਟੀ ਕਾਂਗਰਸ ਦੇ ਵਾਇਸ ਪ੍ਰਧਾਨ ਸੰਜੀਵ ਗੋਗਨਾ ਅਤੇ ਸਮਾਜ-ਸੇਵੀ ਹੇਮ ਰਾਜ ਵਰਮਾ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਨੂੰ ਸੈਨੇਟਾਈਜ਼ ਕਰਵਾਇਆ ਗਿਆ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮਾਸਕ ਵੰਡੇ ਗਏ । ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਟੈਂਪਰੇਚਰ ਦੀ ਜ...

Read More

ਪ੍ਰਦੂਸ਼ਣ ਖਿਲਾਫ ਯੁੱਧ
Tuesday, October 20 2020 07:47 AM

ਵਾਯੂਮੰਡਲ ਵਿਚ ਵਿਭਿੰਨ ਪ੍ਰਦੂਸ਼ਣ-ਕਰਤਾ ਦਾਖ਼ਲ ਹੁੰਦੇ ਰਹਿੰਦੇ ਹਨ। ਜਿਹੜੇ ਸਾਡੇ ਵਾਤਾਵਰਨੀ ਕਾਰਕਾਂ ਨਾਲ ਕਿਰਿਆ ਕਰਕੇ ਵਾਤਾਵਰਨ ਨੂੰ ਜ਼ਹਿਰੀਲਾ ਅਤੇ ਗੰਧਲਾ ਕਰ ਦਿੰਦੇ ਹਨ। ਇਹ ਜੀਵਾਂ ਉੱਤੇ ਭੈੜੇ ਪ੍ਰਭਾਵ ਅਤੇ ਕੁਦਰਤੀ ਸੁੰਦਰਤਾ ਨੂੰ ਖ਼ਰਾਬ ਕਰਦੇ ਹਨ। ਮਨੁੱਖ, ਵਾਤਾਵਰਨ ਨੂੰ ਵਿਗਾੜਨ ਵਿਚ ਵੱਡਾ ਦੋਸ਼ੀ ਹੈ। ਗ਼ੈਰ-ਕੁਦਰਤੀ ਤੇ ਅਣਸਾਵੇਂ ਵਿਕਾਸ ਅਤੇ ਅਖੌਤੀ ਆਧੁਨਿਕਤਾ ਕਾਰਨ ਵਾਤਾਵਰਨ ਵਿੱਚ ਸਸਪੈਂਡਿਡ ਪਾਰਟੀਕਲ ਮੈਟਰ (ਜਿਹੜੇ ਤੱਤ ਹਵਾ ਵਿੱਚੋਂ ਮਨਫ਼ੀ ਚਾਹੀਦੇ ਹਨ) ਅਤੇ ਨਾਈਟਰੋਜਨ ਆਕਸਾਈਡ ਜ਼ਹਿਰ ਵਧ ਰਹੀ ਹੈ। ਹਵਾ ਵਿੱਚ ਐੱਸ.ਪੀ.ਐੱਮ. ਦੀ ਮਾਤਰਾ 100 ਤੋਂ 200...

Read More

ਸੋਚ
Tuesday, October 20 2020 07:38 AM

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਵੱਲੋਂ ਦੀਵਾਲੀ ਦੇ ਸਬੰਧ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਕੰਪਨੀ ਵਿੱਚ ਕੰਮ ਕਰਦੇ ਕਰਮਚਾਰੀ ਪਰਿਵਾਰਾਂ ਸਮੇਤ ਪੰਡਾਲ ਵਿੱਚ ਪਹੁੰਚ ਚੁੱਕੇ ਸਨ ।ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਸੀ ।ਪੰਡਾਲ ਦੇ ਇੱਕ ਪਾਸੇ ਵੰਨ ਸਵੰਨੀਆਂ ਖਾਣ ਪੀਣ ਵਾਲੀਆਂ ਵਸਤਾਂ ਨੂੰ ਬੜੇ ਸਲੀਕੇ ਨਾਲ ਲਗਾਇਆ ਗਿਆ ਸੀ।ਕਾਊਂਟਰਾਂ ਤੇ ਕਈ ਪ੍ਰਕਾਰ ਦੇ ਪਕਵਾਨ ਸਜਾਏ ਗਏ ਸਨ। ਦੇਖਦੇ ਹੀ ਦੇਖਦੇ ਦੀਵਾਲੀ ਮੇਲਾ ਪੂਰੀ ਤਰ੍ਹਾਂ ਭਰ ਚੁੱਕਿਆ ਸੀ। ਕੁਝ ਲੋਕ ਖਾਣ ਪੀਣ ਦਾ ਲੁਤਫ ਲੈ ਰਹੇ ਸਨ ਤੇ ਕੁਝ ਮੌਜ ਮਸਤੀ ਕਰਦਿਆਂ ਇਧਰ ਉੱਧਰ ਰਹੇ ਸਨ ।ਪ...

Read More

ਟਰੰਪ ਦਾ ਵਾਅਦਾ, ਮੁੜ ਸੱਤਾ ਮਿਲੀ ਤਾਂ ਮੁਫਤ ਕਰਾਂਗਾ ਕੋਰੋਨਾ ਦਾ ਇਲਾਜ
Monday, October 19 2020 01:37 PM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦਾ ਇਲਾਜ ਮੁਫਤ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵਿਸਕਾਨਸਿਨ ਨੇ ਇਕ ਖੇਤਰੀ ਹਵਾਈ ਅੱਡੇ ’ਤੇ ਇਕ ਚੋਣ ਰੈਲੀ ਦੌਰਾਨ ਐਲਾਨ ਕੀਤਾ ਕਿ ਜੋ ਐਂਟੀਬਾਡੀ ਇਲਾਜ ਉਨ੍ਹਾਂ ਨੂੰ ਮਿਲਿਆ ਉਹ ਜਨਤਾ ਲਈ ਮੁਫਤ ਉਪਲੱਬਧ ਕਰਵਾਇਆ ਜਾਵੇਗਾ। ਕੋਰੋਨਾ ਤੋਂ ਆਪਣੀ ਰਿਕਵਰੀ ਦਾ ਚੋਣ ਲਾਭ ਲੈਂਦੇ ਹੋਏ ਉਨ੍ਹਾਂ ਨੇ ਇਸ ਚੋਣ ਨੂੰ ‘ਟਰੰਪ ਸੁਪਰ ਰਿਕਵਰੀ’ ਅਤੇ ‘ਬਾਇਡੇਨ ਡਿਪ੍ਰੈਸ਼ਨ’ ਵਿਚਾਲੇ ਇਕ ਵਿਕਲਪ ਦੱਸ ਦਿੱਤਾ। ਦਿਨ ਦੀ ਸ਼ੁਰੂਆਤ ’ਚ ਮਿਸ਼ੀਗਨ ’ਚ ਹੋਈ ਚੋਣ ਰੈਲੀ ’ਚ ਟਰੰਪ ਨੇ ਚਿਤਾਵਨੀ ਦਿ...

Read More

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
1 month ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago

ਰਾਜਨੀਤੀ
ਗੁਜਰਾਤ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ’ਚ ਪੇਪਰ ਲੀਕ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: 10 ਸਾਲ ਦੀ ਕੈਦ ਤੇ ਇਕ ਕਰੋੜ ਰੁਪਏ ਜੁਰਮਾਨਾ ਕਰਨ ਵਾਲੇ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ
1 year ago