News: ਆਰਟੀਕਲ

ਘਰ ਦਾ ਕਿਰਾਇਆ

Friday, December 18 2020 12:21 PM
ਕੱਲ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜੇਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ ਸੱਜਣ ਇਸ ਮਾਤਾ ਨੂੰ ਆਪਣੇ ਨਾਲ ਬਿਠਾਉਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਮੈਂ 5ਵੀ ਕਤਾਰ ਚ ਪਿੱਛੇ ਬੈਠੇ ਨੇ ਮਾਤਾ ਜੀ ਨੂੰ ਆਵਾਜ਼ ਕੀ ਮਾਰੀ, ਮੇਰੇ ਨਾਲ ਭੀਖੀ ਤੋਂ ਬੈਠੀ ਕੰਨਿਆ ਮੇਰੇ ਵੱਲ ਕੌੜ ਕੌੜ ਦੇਖਣ ਲੱਗ ਪਈ। ਕਸੂਰ ਉਸਦਾ ਵੀ ਨਹੀਂ ਸੀ, ਮੈਂ ਤਿੰਨ ...

ਪੱਗ ਦੀ ਆਪਣੀ ਵੱਖਰੀ ਸ਼ਾਨ

Friday, December 18 2020 12:20 PM
ਭਾਰਤੀ ਸਭਿਅਤਾ ਇਤਿਹਾਸ ਦਾ ਪਹਿਰਾਵਾ ਕੁਝ ਹਦ ਤੱਕ ਸਾਡੇ ਧਰਮ ਨਾਲ ਜੁੜਿਆ ਹੋਇਆ ਹੈ ਸਿਖਾ ਦੇ ਸਿਰ ਮੱਥੇ ਦੀ ਸਰਤਾਜ ਸ਼ਾਨ ਸ਼ੋਂਕਤ ਸਮਝੀ ਜਾਣ ਵਾਲੀ ਪੱਗ । ਪੱਗ ਸਦੀਆ ਪੁਰਾਣੀ ਪਹਿਰਾਵੇ ਵਿੱਚ ਵਰਤੀ ਜਾਂਦੀ ਸੀ ।ਪਿਛੋਕੜ ਸਦੀਆ ਵਿੱਚ ਧੁੱਪ ਗਰਮੀ ਸਰਦੀ ਤੋ ਬਚਣ ਲਈ ਯੂਰੋਪ, ਅਫਰੀਕਾ ਆਦਿ ਦੇਸ਼ਾ ਵਿੱਚ ਵੀ ਵਰਤੀ ਜਾਂਦੀ ਸੀ । ਅ¾ਠਵੀ 8ਵੀ ਸਦੀ ਵਿੱਚ ਵੀ ਇਸਾਈ ਨੀਲੇ ਰੰਗ ਦੀ, ਯਹੁਦੀ ਪੀਲੇ ਰੰਗ ਦੀ, ਮੁਸਲਮਾਨ ਸਫੈਦ ਪਗੜੀ ਪਹਿਨਦੇ ਸਨ । ਸ੍ਰੀ ਕ੍ਰਿਸ਼ਨ ਭਗਵਾਨ ਜੀ ਵੀ ਪਗੜੀ ਬੰਨ ਕੇ ਉਸ ਉਪਰ ਮੋਰ ਮੁਕਟ ਧਾਰਣ ਕਰਦੇ ਸਨ। ਮੁਗਲ ਕਾਲ ਤੋ ਪਹਿਲਾ ਸ਼ਾਹੀ ਪਰਿਵਾਰ ਉਚ ...

ਮਹਾਨ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ

Saturday, December 12 2020 11:07 AM
ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ, ਬਟੂਕੇਸ਼ਵਰ ਦੱਤ, ਰਾਜਿੰਦਰਨਾਥ ਲਹਿਰੀ, ਸਚਿੰਦਰਨਾਥ ਸਾਨਿਆਲ, ਜਤਿੰਦਰਨਾਥ, ਸਚਿੰਦਰਨਾਥ ਬਖ਼ਸ਼ੀ, ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ, ਮੰਮਥ ਗੁਪਤਾ ਆਦਿ ਅਜਿਹੇ ਸੁਤੰਤਰਤਾ ਸੰਗਰਾਮੀਏ ਸਨ, ਜੋ ਕ੍ਰਾਂਤੀਕਾਰੀ ਲਹਿਰ ਨਾਲ ਸਬੰਧਤ ਸਨ। ਅਸ਼ਫਾਕ ਉੱਲਾ ਖਾਂ ਦਾ ਜਨਮ 22 ਅਕਤੂਬਰ 1900 ਈ. ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਇੱਜ਼ਤਦਾਰ ਅਤੇ ਰੱਜੇ-ਪੁੱਜੇ ਘਰਾਣੇ ਵਿੱਚ ਹੋਇਆ। ਅਸ਼ਫਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਦੀ ਖਾਹਿਸ਼ ...

ਜ਼ਿੰਦਗੀ 'ਚ ਐਵੇਂ ਨਾ ਗੁਆਚੋ....

Saturday, December 12 2020 11:05 AM
ਜਦੋਂ ਮਹਿਸੂਸ ਹੋਵੇ ਕਿ ਜ਼ਿੰਦਗੀ 'ਚ ਇਕਦਮ ਠਹਿਰਾਅ, ਸਭ ਕੁਝ ਉਲਝਿਆ, ਦੂਰ ਤਕ ਹਨੇਰਾ ਨਜ਼ਰ ਆ ਰਿਹਾ ਹੈ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਗੋਂ ਸਮਝ ਕੇ ਤਿਆਰ ਹੋ ਲੈਣਾ ਚਾਹੀਦਾ ਹੈ ਕਿ ਕੁਝ ਚੰਗਾ ਅਤੇ ਉੱਦਮੀ ਕਾਰਜ ਕਰਨ ਦਾ ਵੇਲਾ ਆ ਗਿਆ ਹੈ। ਆਪਣਾ ਵੇਲਾ ਵਿਅਰਥ ਨਾ ਗੁਆਓ। ਕੁਝ ਗੱਲਾਂ ਜੋ ਅਜਿਹੇ ਹਾਲਾਤ ਵਿਚ ਆਪ ਮੁਹਾਰੇ ਦਿਮਾਗ਼ ਵਿਚ ਆਉਣ ਲੱਗ ਪੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਖ਼ਤਮ ਹੋ ਰਿਹਾ ਜਾਂ ਸਭ ਕੁਝ ਇੱਥੇ ਤਕ ਹੀ ਸੀ ਜਾਂ ਇੱਥੇ ਕੋਈ ਮੇਰਾ ਆਪਣਾ ਨਹੀਂ ਜਾਂ ਕੋਈ ਮੇਰਾ ਨਹੀਂ ਕਰ ਰਿਹਾ ਆਦਿ। ਇੱਥੇ ਸਭ ਤੋਂ ਵੱਡੀ ਲੋੜ ਇਨ੍ਹਾਂ ਗੱ...

ਅਸਲੀਅਤ

Saturday, December 12 2020 11:04 AM
ਅੱਜ ਮਾਸਟਰ ਜੀ ਬਹੁਤ ਖ਼ੁਸ਼ ਸਨ। ਉਨ੍ਹਾਂ ਦੀ ਹਫ਼ਤੇ ਭਰ ਦੀ ਸਮੱਸਿਆ ਦਾ ਅੰਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਜਦੋਂ ਉਨ੍ਹਾਂ ਨੂੰ ਉਸ ਗੱਲ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਹੈਰਾਨ ਰਹਿ ਗਏ, ਪਰ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕਿਹਾ ਕਿ ਹੁਣ ਉਹ ਇਸ ਗੱਲ ਦੀ ਬਹੁਤੀ ਚਰਚਾ ਨਾ ਕਰਨ। ਦਰਅਸਲ, ਮਾਸਟਰ ਜੀ ਨੂੰ ਆਪਣੇ ਤੌਰ 'ਤੇ ਤਾਂ ਕੋਈ ਤਣਾਅ ਨਹੀਂ ਸੀ। ਉਹ ਤਾਂ ਵਿਗਿਆਨਕ ਸੋਚ ਦੇ ਧਾਰਨੀ ਸਨ, ਪਰ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਤਣਾਅ ਦਾ ਵਧੇਰੇ ਫ਼ਿਕਰ ਸੀ। ਉਨ੍ਹਾਂ ਨੂੰ ਖ਼ੁਸ਼ੀ ਸੀ ਕਿ ਅੱਜ ਉਨ੍ਹਾਂ ...

ਸਮੁੰਦਰੀ ਘੋੜਾ

Saturday, December 12 2020 11:03 AM
ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਸਮੁੰਦਰ ਵਿਚ ਮਿਲਣ ਵਾਲੇ ਨਿੱਕੇ ਜਿਹੇ ਜੀਵ 'ਸਮੁੰਦਰੀ ਘੋੜੇ' ਦਾ ਨਾਂਅ ਜ਼ਰੂਰ ਸੁਣਿਆ ਹੋਵੇਗਾ। ਇਹ ਜੀਵ ਹਿੱਪੋਕੈਂਪਸ ਪ੍ਰਜਾਤੀ ਦੀ ਇਕ ਤਰ੍ਹਾਂ ਦੀ ਮੱਛੀ ਹੀ ਹੁੰਦੀ ਹੈ। ਇਸ ਜੀਵ ਨੇ ਆਪਣਾ ਨਾਂਅ ਆਪਣੇ ਸਿਰ ਅਤੇ ਧੌਣ ਦੀ ਬਨਾਵਟ ਜੋ ਕਿ ਅਸਲੀ ਘੋੜੇ ਵਰਗੀ ਹੁੰਦੀ ਹੈ, ਤੋਂ ਹਾਸਿਲ ਕੀਤਾ ਹੈ। ਮੱਛੀਆਂ ਦੀ ਪ੍ਰਜਾਤੀ ਹੋਣ ਦੇ ਬਾਵਜੂਦ ਇਸ ਦੇ ਸਰੀਰ 'ਤੇ ਸਕੇਲਜ਼ ਨਹੀਂ ਹੁੰਦੇ। ਇਨ੍ਹਾਂ ਦੀ ਬਾਹਰੀ ਪਰਤ ਨਰਮ ਚਮੜੀ ਜੋ ਕਿ ਸਖਤ ਹੱਡੀਆਂ ਵਰਗੀਆਂ ਪਲੇਟਾਂ ਨੂੰ ਢਕਦੀ ਹੋਈ ਛੱਲਿਆਂ ਦੇ ਰੂਪ ਵਿਚ ਹੁੰਦੀ ਹੈ। ਇਨ੍ਹਾਂ ਜੀਵਾਂ ਦੇ ਪਸਲੀਆ...

ਬਣਾਈਏ ਕਲਪਨਾਮਈ ਚਿੱਤਰ

Saturday, December 12 2020 11:02 AM
ਬੱਚਿਓ, ਤੁਹਾਡੀ ਉਮਰ ਨੂੰ ਮੁੱਖ ਰੱਖਦੇ ਹੋਏ ਚਿੱਤਰ ਬਣਾਉਂਦੇ ਸਮੇਂ ਆਕਾਰਾਂ ਦੀ ਨਕਲ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਤੁਹਾਡੇ ਅੰਦਰ ਕਲਾ ਨੂੰ ਤੁਹਾਡੇ ਪੱਧਰ ਅਨੁਸਾਰ ਹੀ ਨਿਖੇਰਿਆ ਜਾ ਸਕਦਾ ਹੈ। ਇਸ ਲਈ ਖੁੱਲ੍ਹੇ ਹੱਥ ਵੱਖ ਵੱਖ ਚਿੱਤਰਾਂ ਨੂੰ ਬਣਾ ਕੇ ਕਲਪਨਾਮਈ ਚਿੱਤਰਾਂ ਰਾਹੀਂ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ। ਅਜ਼ਾਦ ਹੋ ਕੇ ਆਪਾ ਪ੍ਰਗਟਾਅ ਰਾਹੀਂ ਜਿਹੜੇ ਚਿੱਤਰ ਬਣਾਏ ਜਾਣ ਕਲਪਨਾਮਈ ਚਿੱਤਰ ਅਖਵਾਉਂਦੇ ਹਨ। ਬੱਚਿਓ, ਤੁਹਾਡੇ ਵਿਚ ਕੁਦਰਤੀ ਤੌਰ 'ਤੇ ਬਚਪਨ ਵਿਚ ਹੀ ਵਿਚਾਰ ਪ੍ਰਗਟ ਕਰਨ ਦੀ ਰੁਚੀ ਹੁੰਦੀ ਹੈ। ਇਸ ਲਈ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕ...

ਵਿਗਿਆਨੀਆਂ ਦਾ ਬਚਪਨ ਰੇਡੀਓ ਤਰੰਗਾਂ ਦਾ ਖੋਜੀ-ਗੁਗਲੀਲਮੋ ਮਾਰਕੋਨੀ

Saturday, December 12 2020 11:01 AM
ਸਮੁੱਚਾ ਵਿਸ਼ਵ ਗੁਗਲੀਲਮੋ ਮਾਰਕੋਨੀ ਨੂੰ ਰੇਡੀਓ ਦੀ ਖੋਜ ਕਰਨ ਅਤੇ ਲੰਬੀਆਂ ਦੂਰੀਆਂ ਤੱਕ ਰੇਡੀਓ-ਤਰੰਗਾਂ ਦੇ ਸੰਚਾਰ ਦਾ ਪਿਤਾਮਾ ਮੰਨਦਾ ਹੈ। ਉਸ ਦਾ ਪੂਰਾ ਨਾਂਅ ਗੁਗਲੀਲਮੋ ਜੀਓਵਾਨੀ ਮਾਰੀਆ ਮਾਰਕੋਨੀ ਸੀ। ਉਹ ਇਟਲੀ ਦੇ ਬੋਲੋਗਨਾ ਸ਼ਹਿਰ ਵਿਚ ਇਕ ਸਰਦੇ-ਪੁੱਜਦੇ ਜ਼ਿਮੀਂਦਾਰ ਦੇ ਘਰ ਜੰਮਿਆ। ਉਹ ਆਪਣੇ ਮਾਂ-ਬਾਪ ਦਾ ਦੂਜਾ ਪੁੱਤਰ ਸੀ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਮਾਰਕੋਨੀ ਪੜ੍ਹਨ ਖ਼ਾਤਰ ਕਦੀ ਕਿਸੇ ਸਕੂਲ ਨਹੀਂ ਸੀ ਗਿਆ। ਉਹ ਉਦੋਂ ਦਸ ਵਰ੍ਹਿਆਂ ਦਾ ਸੀ ਜਦੋਂ ਉਸ ਨੂੰ ਵਿਗਿਆਨਕ ਉਪਕਰਨਾਂ ਵਿਚ ਦਿਲਚਸਪੀ ਹੋ ਗਈ ਸੀ। ਉਹ ਵਧੇਰੇ ਸਮਾਂ ਬੋਲੋਗਨਾ ਯੂਨੀਵਰਸਿਟੀ ...

ਬੋਰਡ ਦੀਆਂ ਇਮਤਿਹਾਨਾਂ ਵਿਚ ਵਿਦਿਆਰਥੀ ਆਮ ਗਲਤੀਆਂ ਕਰਦੇ ਹਨ

Friday, December 11 2020 06:53 AM
ਇਹ ਸੀਬੀਐਸਈ, ਆਈਸੀਐਸਈ ਜਾਂ ਕੋਈ ਹੋਰ ਸਟੇਟ ਬੋਰਡ, ਬੋਰਡ ਪ੍ਰੀਖਿਆਵਾਂ ਨੂੰ ਇਕ ਵਿਦਿਆਰਥੀ ਦੇ ਵਿੱਦਿਅਕ ਕੈਰੀਅਰ ਦਾ ਸਭ ਤੋਂ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਹੈ. ਕਈ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਾਪਤ ਕੀਤੇ ਅੰਕ ਇੱਕ ਵਿਦਿਆਰਥੀ ਦੇ ਜੀਵਨ ਦੇ ਪੂਰੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਬੋਰਡ ਦੀਆਂ ਪ੍ਰੀਖਿਆਵਾਂ ਉਨ੍ਹਾਂ ਵਿਦਿਆਰਥੀਆਂ ਵਿਚ ਬਹੁਤ ਜ਼ਿਆਦਾ ਦਹਿਸ਼ਤ ਅਤੇ ਤਣਾਅ ਪੈਦਾ ਕਰਦੀਆਂ ਹਨ ਜੋ ਪ੍ਰੀਖਿਆ ਦੇਣ ਲਈ ਜਾ ਰਹੇ ਹਨ। ਕਈਆਂ ਨੂੰ ਬਹੁਤ ਘਬਰਾਇਆ ਹੋਇਆ ਮਹਿਸੂਸ ਹੁੰਦਾ ਹੈ ਜਦੋਂ ਕਿ ਦੂਸਰੇ ਤਣਾਅ ਵ...

ਕਾਤਿਲ ਮਸੀਹਾ

Thursday, December 10 2020 09:37 AM
ਮਾਯੂਸ ਹੋਕੇ ਦਫਤਰ ਦੀਆਂ ਪੌੜੀਆਂ ਉਤਰਕੇ ਪੰਜ ਛੇ ਕਿੱਕਾਂ ਮਾਰਕੇ ਉਸਨੇ ਆਪਣਾਂ ਪੁਰਾਣਾ ਵੈਸਪਾ ਸਕੂਟਰ ਸਟਾਰਟ ਕੀਤਾ, ਭੁੱਖ ਲੱਗੀ ਹੋਣ ਕਾਰਣ, ਵਿੱਤ ਮੁਤਾਵਿਕ ਕੁਲਚੇ ਛੋਲੇ ਦੀ ਰੇਹੜੀ ਵੱਲ ਰੁੱਖ ਕੀਤਾ, ਰਸਤੇ ਚ ਸੋਚਦਾ ਆ ਰਿਹਾ ਸੀ ਕਿ ਕਿਵੇਂ ਦਸਵੀਂ ਤੋਂ ਬਾਦ ਘਰ ਦੀ ਆਰਥਿਕ ਕਮਜ਼ੋਰੀ ਕਰਕੇ, ਟਿਊਸ਼ਨਾਂ ਪੜ੍ਹਾ ਪੜ੍ਹਾ ਕੇ ਉਸਨੇ ਪ੍ਰਾਈਵੇਟ ਤੌਰ ਤੇ ਐਮ ਏ ਵਧੀਆ ਨੰਬਰਾਂ ਚ ਪਾਸ ਕਰ ਲਈ ਸੀ। ਤਿੰਨ ਚਾਰ ਸਾਲ ਤੋਂ ਬਾਦ ਵੀ ਨੌਕਰੀ ਲਈ ਪ੍ਰਾਈਵੇਟ ਦਫਤਰਾਂ ਦੇ ਚੱਕਰ ਮਾਰਨ ਤੋਂ ਬਾਦ ਕਿਸੇ ਦੋਸਤ ਦੇ ਦੱਸਣ ਤੇ ਅੱਜ ਪੂਰੀ ਆਸ ਲੈਕੇ, ਕਲਰਕ ਦੀ ਨੌਕਰੀ ਲਈ ਇੱਕ ਗੈਸ ਏਜ...

ਸਾਹਸੀ ਇਨਸਾਨ ਹੀ ਹਮੇਸ਼ਾ ਸਫਲ ਹੁੰਦੇ ਹਨ

Thursday, December 10 2020 07:47 AM
ਇਹ ਗੱਲ ਸੱਚ ਹੈ ਕਿ ਸਫਲਤਾ ਦਾ ਸਬੰਧ ਸਿਰਫ ਸਾਹਸ ਨਾਲ ਹੁੰਦਾ ਹੈ। ਸਾਹਸੀ ਇਨਸਾਨ ਹਮੇਸ਼ਾ ਹੀ ਉਚਾਈਆਂ ਸਰ ਕਰਦੇ ਹਨ। ਵਿਸ਼ਵ ਪ੍ਰਸਿਧ ਸਾਹਿਤਕਾਰ 'ਸ਼ੈਕਸਪੀਅਰ' ਕਹਿੰਦੇ ਹਨ 'ਪ੍ਰਸਿਧੀ' ਦੇ ਉਚ ਸਿਖਰ ਉਤੇ ਉਹ ਪਹੁੰਚਦਾ ਹੈ ਜੋ ਨਿਡਰ ਹੁੰਦਾ ਹੈ। ਦਲੇਰੀ ਅਤੇ ਹੌਂਸਲੇ ਤੋਂ ਬਿਨਾਂ ਅੱਗੇ ਵਧਿਆ ਹੀ ਨਹੀਂ ਜਾ ਸਕਦਾ।ਸਾਹਸ ਨਾਲ ਹਰ ਮੰਜ਼ਿਲ ਫਤਹਿ ਕੀਤੀ ਜਾ ਸਕਦੀ ਹੈ। ਡਰਪੋਕ ਅਤੇ ਕਾਇਰ ਲੋਕ ਕਦੇ ਵੀ ਤਰੱਕੀ ਨਹੀਂ ਕਰ ਸਕਦੇ। ਜੋ ਲੋਕ ਕਾਇਰਤਾਪੂਰਨ ਗੱਲਾਂ ਕਰਦੇ ਹਨ ਉਨ੍ਹਾਂ ਵਿੱਚ ਕਿਸੇ ਵੀ ਕੰਮ ਨੂੰ ਕਰਨ ਦਾ ਹੌਂਸਲਾ ਨਹੀਂ ਹੁੰਦਾ। ਕੁਦਰਤ ਵਲੋਂ ਭਾਂਵੇ ਹਰ ਇਨਸਾਨ ਨੂੰ ਸ...

ਪੰਜਾਬ ਦੇ ਕਲਾਕਾਰ ਅਤੇ ਕਿਸਾਨੀ ਅੰਦੋਲਨ

Thursday, December 10 2020 07:41 AM
ਕੇਂਦਰ ਸਰਕਾਰ ਵੱਲੋਂ ਕਿਸਾਨੀ ਨਾਲ ਸੰਬੰਧਿਤ ਲਾਗੂ ਕੀਤੇ ਗਏ ਕਾਲੇ ਬਿੱਲਾਂ ਦਾ ਵਿਰੋਧ ਦੇਸ਼ ਭਰ ਵਿੱਚ ਬਹੁਤ ਵੱਡੇ ਪੱਧਰ ਉੱਪਰ ਹੋ ਰਿਹਾ ਹੈ। ਇਸ ਸੰਘਰਸ਼ ਵਿੱਚ ਹਰ ਇੱਕ ਵਰਗ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਹੈ। ਜਿਸ ਵਿੱਚ ਆਮ ਨਾਗਰਿਕਾਂ ਤੋਂ ਲੈਕੇ ਵੱਡੀਆਂ ਹਸਤੀਆਂ ਦੇ ਨਾਮ ਸ਼ਾਮਿਲ ਹਨ। ਅੱਜ ਦੇ ਵਿਸ਼ੇ ਨੂੰ ਵਿਚਾਰਨ ਤੋਂ ਪਹਿਲਾਂ ਥੋੜੇ ਜਿਹਾ ਪਿੱਛੇ ਜਾ ਕੇ ਪੰਜਾਬ ਦੀ ਗਾਇਕੀ ਅਤੇ ਗੀਤਕਾਰੀ ਵੱਲ ਝਾਤ ਮਾਰਨੀ ਚਾਹਾਂਗੀ।ਪਿਛਲੇ ਕੁਝ ਸਮੇਂ ਵਿੱਚ ਗਾਇਕਾਂ ਨੇ ਅਜਿਹੇ ਗੀਤ ਪੇਸ਼ ਕੀਤੇ ਸਨ ਜਿੰਨਾ ਦੇ ਵਿਸ਼ੇ ਖਾਸ ਕਰ ਮਾਰ ਧਾੜ, ਖੂਨ ਖਰਾਬਾ , ਇਸ਼ਕ, ਮੁੱਹਬਤ ਆਦਿ ਹੁੰ...

1947 ਦਾ ਦਰਦ....ਵੰਡ ਵੇਲਾ, ਵੇਖਿਆ ਨਾ ਕੋਈ ਵਕਤ ਕਵੇਲਾ

Thursday, November 26 2020 08:44 AM
47 ਦੀ ਵੰਡ ਕੋਈ ਮਾਮੂਲੀ ਵੰਡ ਨਹੀਂ ਸੀ ਇਹਨਾਂ ਨੇ ਦੇਸ਼ ਵੰਡੇ ਤੇ ਵੰਡ ਕੇ ਕੰਧਾਂ ਤੇ ਤਾਰਾਂ ਮਾਰ ਦਿੱਤੀਆਂ। ਪਰ ਜਿਨ੍ਹਾਂ ਦੇ ਘਰ ਬਾਰ ਵੰਡੇ ਗਏ ਨਾ ਏਧਰ ਜੋਗੇ ਨਾ ਓਧਰ ਜੋਗੇ ਰਹੇ ਨਾ ਕੁਝ ਖਾਣ ਨੂੰ ਨਾ ਕੁਝ ਪਾਣ ਨੂੰ ਭੁੱਖੇ ਭਾਣੇ ਚੱਲ ਪਏ ਜੋ ਉਹਨਾਂ ਬਾਰੇ ਇਸ ਵੰਡ ਵੇਲੇ ਕਿਸੇ ਨਾ ਸੋਚਿਆ। ਆਪਣੇ ਮੁਲਕ ਨੂੰ ਛੱਡਣਾ ਆਪਣੇ ਹੱਥੀ ਬਣਾਏ ਘਰ ਨੂੰ ਛੱਡਣਾ ਆਖਰੀ ਵੇਲੇ ਰੱਜ ਕੇ ਤੱਕਿਆ ਵੀ ਨਾ ਗਿਆ, ਚੁਲ੍ਹਿਆਂ ਵਿਚ ਅੱਗ ਤੁੱਖੀ ਤੇ ਬਲੀ ਦੀ ਬਲੀ ਰਹਿ ਗਈ, ਲਾਂ ਤੇ ਚੁੰਨੀਆਂ ਚਾਦਰਾਂ ਸੁਕਨੇ ਪਈਆਂ ਹੀ ਰਹਿ ਗਈਆਂ, ਉਹਨਾਂ ਨੂੰ ਨਾ ਲਾਇਆ ਗਿਆ। ਜਿਨ੍ਹਾਂ ਕੂ ਸਮਾਨ ਲਿਆ...

ਅਫ਼ਵਾਹਾਂ ਤੋਂ ਰਹੋ ਸੁਚੇਤ

Thursday, November 26 2020 08:44 AM
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ ਹੈ। ਇਸ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ 'ਚ ਧੱਕ ਦਿੱਤਾ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ। ਸਿਹਤ ਵਿਭਾਗ, ਸਰਕਾਰਾਂ ਅਤੇ ਮੈਡੀਕਲ ਖੋਜ ਸੰਸਥਾਵਾਂ ਇਸ ਦੀ ਰੋਕਥਾਮ ਲਈ ਅਨੇਕਾਂ ਹੀ ਹਦਾਇਤਾਂ ਘਰ-ਘਰ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ ਪਰ ਲੋਕ ਹਾਲੇ ਵੀ ਬੇਪਰਵਾਹ ਅਤੇ ਬੇਖ਼ੌਫ਼ ਹੋ ਕੇ ਆਪਣੀਆਂ ਸਰਗਰਮੀਆਂ 'ਚ ਮਸ਼ਰੂਫ ਹਨ। ਪਿਛਲੇ ਦਿਨਾਂ 'ਚ ਕੋਰੋਨਾ ਘਟਿਆ ਜ਼ਰੂਰ ਸੀ ਪਰ ਮੁਕੰਮਲ ਖ਼ਤਮ ਨਹੀ ਸੀ ਹੋਇਆ। ਅਜੇ ਵੀ ਸੁਚੇਤ ਹੋਣ ਦੀ ਲੋੜ ਹੈ। ਛੋਟੀ ਜਿਹੀ ਲਾਪਰਵ...

ਕਿਸਾਨ ਅੰਦੋਲਨ 'ਤੇ ਸਖ਼ਤੀ

Thursday, November 26 2020 08:43 AM
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਥਿਤ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰੋ ਦੇ ਸੱਦੇ ਕਾਰਨ ਕੇਂਦਰ ਸਰਕਾਰ ਦੇ ਦਿਸ਼ਾ ਤੇ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਖ਼ਤੀ ਵਧਾ ਦਿੱਤੀ ਹੈ।ਹਰਿਆਣੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਤੇ ਸੜਕਾਂ ਤੇ ਵੱਡੇ ਵੱਡੇ ਪੱਥਰ ਤੇ ਬੈਰੀਕੇਡ ਲਗਾ ਦਿੱਤੇ ਗਏ ਹਨ।ਦਿੱਲੀ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।ਦੇਸ਼ ਦੇ ਸੰਵਿਧਾਨ ਮੁਤਾਬਕ ਹਰ ਨਾਗਰਿਕ ਨੂ...

E-Paper

Calendar

Videos