News: ਦੇਸ਼

ਪੁਲਿਸ ਨੇ ਅਨਮੋਲ ਬਿਸ਼ਨੋਈ ਖ਼ਿਲਾਫ਼ ਮਾਮਲਾ ਕੀਤਾ ਦਰਜ

Tuesday, April 16 2024 12:15 PM
ਮਹਾਰਾਸ਼ਟਰ, 16 ਅਪ੍ਰੈਲ- ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰ ਹੋਈ ਗੋਲੀਬਾਰੀ ਦੀ ਘਟਨਾ ਦੇ ਮਾਮਲੇ ’ਚ ਅਨਮੋਲ ਬਿਸ਼ਨੋਈ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਸ ਨੇ ਇਸ ਘਟਨਾ ਦੇ ਸੰਬੰਧ ’ਚ ਫੇਸਬੁੱਕ ’ਤੇ ਲਿਖਿਆ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ। ਅਨਮੋਲ ਬਿਸ਼ਨੋਈ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ...

ਕਿਸ਼ਤੀ ਪਲਟ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ ਛੇ

Tuesday, April 16 2024 12:11 PM
ਸ੍ਰੀਨਗਰ, 16 ਅਪ੍ਰੈਲ- ਸ਼ਹਿਰ ਦੇ ਬਾਹਰਵਾਰ ਜੇਹਲਮ ਨਦੀ ਵਿਚ ਬੱਚਿਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਪਲਟ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਵਿਚ ਸਵਾਰ ਲੋਕਾਂ ਦੀ ਸਹੀ ਗਿਣਤੀ ਅਜੇ ਸਪਸ਼ਟ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਕਸ਼ਮੀਰ ਘਾਟੀ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।...

ਛੱਤੀਸਗੜ੍ਹ: ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਜਾਰੀ

Tuesday, April 16 2024 12:09 PM
ਰਾਏਪੁਰ, 16 ਅਪ੍ਰੈਲ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਇਹ ਜਾਣਕਾਰੀ ਐਸ.ਪੀ. ਆਈ.ਕੇ. ਐਲੇਸੇਲਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਛੋਟੇਬੇਠੀਆ ਥਾਣੇ ਦੀ ਹੱਦ ਦੇ ਜੰਗਲੀ ਖ਼ੇਤਰ ਵਿਚ ਮੁਕਾਬਲਾ ਚੱਲ ਰਿਹਾ ਹੈ।

ਸਲਮਾਨ ਖ਼ਾਨ ਨੂੰ ਮਿਲੇ ਏਕਨਾਥ ਸ਼ਿੰਦੇ

Tuesday, April 16 2024 12:06 PM
ਮੁੰਬਈ, 16 ਅਪ੍ਰੈਲ- ਮੁੱਖ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਲਮਾਨ ਖਾਨ ਦੇ ਪਿਤਾ ਸੀਨੀਅਰ ਪਟਕਥਾ ਲੇਖਕ ਸਲੀਮ ਖਾਨ ਵੀ ਮੌਜੂਦ ਸਨ। ਦੌਰੇ ਦੌਰਾਨ ਮੁੱਖ ਮੰਤਰੀ ਨੇ ਸਲਮਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਦੋ ਦਿਨ ਬਾਅਦ ਮੁੰਬਈ ਪੁਲਿਸ ਦੀ ਕ੍ਰਾਈ...

ਹਿਮਾਚਲ ਪ੍ਰਦੇਸ਼: ਧਰਮਪੁਰ ’ਚ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹੀ, 5 ਮੌਤਾਂ ਤੇ 3 ਜ਼ਖ਼ਮੀ

Tuesday, March 7 2023 08:20 AM
ਸੋਲਨ, 7 ਮਾਰਚ ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।

ਹਿਮਾਚਲ ਪ੍ਰਦੇਸ਼: ਧਰਮਪੁਰ ’ਚ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹੀ, 5 ਮੌਤਾਂ ਤੇ 3 ਜ਼ਖ਼ਮੀ

Tuesday, March 7 2023 08:20 AM
ਸੋਲਨ, 7 ਮਾਰਚ ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।

ਹਿਮਾਚਲ ਪ੍ਰਦੇਸ਼: ਧਰਮਪੁਰ ’ਚ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹੀ, 5 ਮੌਤਾਂ ਤੇ 3 ਜ਼ਖ਼ਮੀ

Tuesday, March 7 2023 08:19 AM
ਸੋਲਨ, 7 ਮਾਰਚ ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।

ਨੌਕਰੀ ਬਦਲੇ ਜ਼ਮੀਨ ਘਪਲੇ ’ਚ ਸੀਬੀਆਈ ਵੱਲੋਂ ਲਾਲੂ ਯਾਦਵ ਤੋਂ ਪੁੱਛ- ਪੜਤਾਲ

Tuesday, March 7 2023 08:13 AM
ਨਵੀਂ ਦਿੱਲੀ, 7 ਮਾਰਚ ਸੀਬੀਆਈ ਨੇ ਅੱਜ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਬਦਲੇ ਜ਼ਮੀਨ ਘਪਲੇ ਸਬੰਧੀ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਲਾਲੂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਏਜੰਸੀ ਨੇ ਪਟਨਾ ਸਥਿਤ ਰਿਹਾਇਸ਼ 'ਤੇ ਪੰਜ ਘੰਟੇ ਪੁੱਛ ਪੜਤਾਲ ਕੀਤੀ ਸੀ। ਸੀਬੀਆਈ ਦੇ ਪੰਜ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ 10.40 ਵਜੇ ਦੋ ਕਾਰਾਂ ਵਿੱਚ ਮੀਸ਼ਾ ਭਾਰਤੀ ਦੇ ਪੰਡਾਰਾ ਪਾਰਕ ਸਥਿਤ ਘਰ ਪਹੁੰਚੀ, ਜਿੱਥੇ ਪ੍ਰਸਾਦ ਫਿਲਹਾਲ ਰਹਿ ਰਹੇ ਹਨ ਅਤੇ ਦਿਨ ਭਰ ਪੁੱਛ ਪੜਤਾਲ ਜਾਰੀ ਰਹੇਗੀ।...

ਸੀਬੀਆਈ ਨੇ ਬਹੁ ਕਰੋੜੀ ਘਪਲੇ ਸਬੰਧੀ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਨੂੰ ਗ੍ਰਿਫ਼ਤਾਰ ਕੀਤਾ

Tuesday, March 7 2023 07:58 AM
ਨਵੀਂ ਦਿੱਲੀ, 7 ਮਾਰਚ ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ।

ਪੁਲਵਾਮਾ ’ਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ, ਜਵਾਨ ਜ਼ਖ਼ਮੀ

Thursday, April 28 2022 06:36 AM
ਸ੍ਰੀਨਗਰ, 28 ਅਪਰੈਲ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ 'ਚ ਦੋ ਅਤਿਵਾਦੀ ਮਾਰੇ ਗਏ| ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਸੇ ਸਮੇਂ ਉਥੇ ਲੁਕੇ ਅਤਿਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਗੋਲੀਬਾਰੀ ਦੇ ਕੁਝ ਸਮੇਂ ਬਾਅਦ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲ...

ਕੋਰੇਗਾਓਂ-ਭੀਮਾ ਜਾਂਚ ਕਮਿਸ਼ਨ ਨੇ ਸ਼ਰਦ ਪਵਾਰ ਨੂੰ ਤਲਬ ਕੀਤਾ

Thursday, April 28 2022 06:35 AM
ਮੁੰਬਈ, 28 ਅਪਰੈਲ- ਕੋਰੇਗਾਓਂ-ਭੀਮਾ ਜਾਂਚ ਕਮਿਸ਼ਨ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਜੰਗੀ ਯਾਦਗਾਰ ਵਿੱਚ ਜਨਵਰੀ 2018 ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ 5 ਅਤੇ 6 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਪੈਨਲ ਨੇ ਪਹਿਲਾਂ ਪਵਾਰ ਨੂੰ 2020 ਵਿੱਚ ਸੰਮਨ ਕੀਤਾ ਸੀ ਪਰ ਉਹ ਤਾਲਾਬੰਦੀ ਕਾਰਨ ਇਸ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਬਾਅਦ ਵਿੱਚ ਸ੍ਰੀ ਪਵਾਰ ਨੂੰ ਇਸ ਸਾਲ 23 ਅਤੇ 24 ਫਰਵਰੀ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਹੋਰ ਸੰਮਨ ਜਾਰੀ ਕੀਤਾ ਗਿਆ ਸੀ ਪਰ ਸੀਨੀਅਰ ਰਾਜਨੇਤਾ ਨੇ ਇਹ ਕਹਿੰਦੇ ਹੋਏ ਨਵੀਂ ਤਰੀਕ ਦੀ ਮੰਗ...

ਦੇਸ਼ ’ਚ ਕਰੋਨਾ ਦੇ 3303 ਨਵੇਂ ਮਾਮਲੇ ਤੇ 39 ਮੌਤਾਂ

Thursday, April 28 2022 06:34 AM
ਨਵੀਂ ਦਿੱਲੀ, 28 ਅਪਰੈਲ- ਦੇਸ਼ ’ਚ ਇੱਕ ਦਿਨ ਵਿੱਚ ਕਰੋਨਾ ਦੇ 3,303 ਨਵੇਂ ਕੇਸ ਸਾਹਮਣੇ ਆਉਣ ਕਾਰਨ ਕੁੱਲ ਕੇਸਾਂ ਦੀ ਗਿਣਤੀ4,30,68,799 ਹੋ ਗਈ। ਇਸ ਦੌਰਾਨ 39 ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 5,23,693 ਹੋ ਗਈ।

ਕਰਨਾਟਕ ਵਿਚ ਮੁੜ ਵਿਵਾਦ: ਸਕੂਲ ਵਿਚ ਬਾਈਬਲ ਲਿਆਉਣਾ ਜ਼ਰੂਰੀ ਕੀਤਾ

Monday, April 25 2022 09:02 AM
ਬੰਗਲੁਰੂ, 25 ਅਪਰੈਲ ਕਰਨਾਟਕ ਵਿਚ ਹਿਜਾਬ ਤੋਂ ਬਾਅਦ ਬਾਈਬਲ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਬੰਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਬੰਧਕਾਂ ਨੇ ਸਰਕੁਲਰ ਜਾਰੀ ਕੀਤਾ ਹੈ ਜਿਸ ਵਿਚ ਸਕੂਲ ਵਿਚ ਬੱਚਿਆਂ ਨੂੰ ਬਾਈਬਲ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ। ਸਕੂਲ ਦੇ ਇਸ ਫੈਸਲੇ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਉਲਟ ਹੈ।...

ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ ਵਿਚੋਂ 280 ਕਰੋੜ ਦੀ ਹੈਰੋਇਨ ਜ਼ਬਤ

Monday, April 25 2022 08:42 AM
ਅਹਿਮਦਾਬਾਦ, 25 ਅਪਰੈਲ- ਗੁਜਰਾਤ ਤੱਟੀ ਰੱਖਿਅਕ ਦਲ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ ਜਿਸ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 280 ਕਰੋੜ ਰੁਪਏ ਦੇ ਲਗਪਗ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਵਿਚ ਸ਼ੱਕੀ ਹਾਲਤ ਤੇ ਭਾਰਤ ਦੇ ਪਾਣੀ ਵਿਚ ਦਾਖਲ ਹੋਣ ’ਤੇ ਕਿਸ਼ਤੀ ਦਾ ਪਿੱਛਾ ਕੀਤਾ ਗਿਆ ਤੇ ਨੌਂ ਪਾਕਿਸਤਾਨੀਆਂ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਗਿਆ।...

ਭਾਗਲਪੁਰ 'ਚ ਦੇਰ ਰਾਤ ਭਿਆਨਕ ਧਮਾਕਾ, ਕਈ ਮਕੀਨਾਂ ਦੇ ਉੱਡੇ ਪਡ਼ਖੱਚੇ,10 ਦੀ ਮੌਤ, ਕਈ ਜਖ਼ਮੀ

Friday, March 4 2022 06:31 AM
ਨਵੀਂ ਦਿੱਲੀ: ਬਿਹਾਰ ਦੇ ਭਾਗਲਪੁਰ ਵਿੱਚ ਤਿੰਨ ਮਾਰਚ 2022 (ਵੀਰਵਾਰ) ਰਾਤ ਨੂੰ ਜ਼ਬਰਦਸਤ ਵਿਸਫੋਟ ਹੋਇਆ। ਉਸਦੀ ਗੂੰਜ ਪੂਰੇ ਸ਼ਹਿਰ ਵਿਚ ਸੁਣਾਈ ਦਿੱਤੀ। ਇਸ 'ਚ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਹੋਇਆ ਹੈ।. ਹੁਣ ਤੱਕ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ 12 ਲੋਕ ਜ਼ਖਮੀ ਹੋ ਗਏ ਹਨ ਤੇ ਨਾਲ ਹੀ ਨੌਂ ਲੋਕਾਂ ਦੀ ਮੌਤ ਹੋ ਗਈ ਹੈ। ਉਸ ਖੇਤਰ ਵਿਚ ਜਿੱਥੇ ਇਹ ਧਮਾਕਾ ਹੋਇਆ ਹੈ ਉਥੇ ਬਿਜਲੀ ਨੂੰ ਕੱਟ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਤਾਤਾਰਪੁਰ ਥਾਣਾ ਖੇਤਰ ਦੇ ਨਵੀਨ ਅਕਿਸ਼ਬਾਜ ਦੇ ਘਰ ਵੀਰਵਾਰ ਨੂੰ ਰਾਤ 11.30 ਵਤੇ ਭਿਆਨਕ ਵਿਸਫੋਟ ਹੋਇਆ ਤੇ ਦੋ ਮੰਜਿਲ...

E-Paper

Calendar

Videos