News: ਪੰਜਾਬ

ਕੋਟਕਪੂਰਾ ਪਹੁੰਚੇ ਪ੍ਰਿਅੰਕਾ ਗਾਂਧੀ ਨੇ ਵਿਰੋਧੀਆਂ 'ਤੇ ਵਿੰਨ੍ਹੇ ਨਿਸ਼ਾਨੇ

Sunday, February 13 2022 09:26 AM
ਕੋਟਕਪੂਰਾ, 13 ਫਰਵਰੀ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ। ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਕੇਂਦਰ ਦੀ ਲੀਡਰਸ਼ਿਪ ਵਲੋਂ ਵੀ ਚੋਣ ਪ੍ਰਚਾਰ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਸ ਦੌਰਾਨ ਅੱਜ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਕੋਟਕਪੂਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਰੋਧੀਆਂ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ। ਸਰਕਾਰ ਨੇ ...

ਇਹ ਚੋਣਾਂ ਅਸੀਂ ਅਗਲੀਆਂ ਚੋਣਾਂ ਲਈ ਨਹੀਂ, ਸਗੋਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ: ਨਵਜੋਤ ਸਿੰਘ ਸਿੱਧੂ

Sunday, February 13 2022 09:25 AM
ਅੰਮ੍ਰਿਤਸਰ, 13 ਫਰਵਰੀ-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਪ੍ਰਵਾਸੀ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਚੋਣ ਅਗਲੀਆਂ ਚੋਣਾਂ ਲਈ ਨਹੀਂ ਸਗੋਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ।

ਰਾਹੁਲ ਨੂੰ 170 ਕਰੋੜ ਦੀ ਜਾਇਦਾਦ ਵਾਲਾ ਚੰਨੀ ਗਰੀਬ ਨਜ਼ਰ ਆ ਰਿਹੈ: ਭਗਵੰਤ ਮਾਨ

Tuesday, February 8 2022 07:53 AM
ਬਠਿੰਡਾ, 8 ਫਰਵਰੀ- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਤਜਵੀਜ਼ਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈ ਕੇ ਤਿੱਖੇ ਸੁਆਲ ਚੁੱਕੇ ਹਨ। ਡੇਰਾ ਮੁਖੀ ਦੀ ਫ਼ਰਲੋ ਨੂੰ ਭਗਵੰਤ ਮਾਨ ਨੇ ਕਾਨੂੰਨੀ ਮਾਮਲਾ ਦੱਸਦਿਆਂ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਰਾਇ ਦਾ ਹਵਾਲਾ ਦੇ ਕੇ ‘ਗਰੀਬ ਆਦਮੀ’ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਦੋ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਸ੍ਰੀ ਚੰਨੀ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ੀਆ ਬ...

ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ 4 ਸਾਲਾ ਬੱਚੀ ਦੀ ਹੋਈ ਮੌਤ

Tuesday, February 8 2022 07:51 AM
ਫ਼ਿਰੋਜ਼ਪੁਰ, 8 ਫ਼ਰਵਰੀ - ਬੀਤੇ ਦਿਨ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਬਸੰਤ ਪੰਚਮੀ ਦੇ ਮਨਾਏ ਗਏ ਤਿਉਹਾਰ ਦੌਰਾਨ ਚਾਈਨਾ ਡੋਰ ਦੀ ਵਰਤੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਗਈ ਪਰ ਉਸ ਸਮੇਂ ਵੱਡਾ ਨੁਕਸਾਨ ਹੋ ਗਿਆ ਜਦੋਂ ਬੀਤੇ ਦਿਨ ਚਾਰ ਸਾਲ ਦੀ ਛੋਟੀ ਬੱਚੀ ਤੇ ਉਸ ਦੀ ਮਾਤਾ ਇਸ ਦੀ ਲਪੇਟ ਵਿਚ ਆ ਗਈਆਂ । ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਜ਼ੀਰਾ ਗੇਟ ਦੇ ਕੋਲ ਪਿੰਡ ਦੁਲਚੀ ਕੇ ਵਾਸੀ ਦਲਜੀਤ ਸਿੰਘ ਦੀ ਬੇਟੀ ਅਸ਼ਲੀਨ ਦੇ ਗਲੇ ਉੱਪਰ ਚਾਈਨਾ ਡੋਰ ਫਿਰ ਗਈ ਸੀ। ਜੋ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸੀ,ਜਿਸ ਦੀ ਅੱਜ ਤੜਕਸਾਰ ਮੌਤ ਹੋ ਗਈ ਹੈ।...

ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ - ਕਿਹਾ - ''ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦਾ ਫ਼ੈਸਲਾ ਲੈਣ 'ਤੇ ਕੀਤਾ ਗਿਆ ਗੁੰਮਰਾਹ''

Tuesday, February 8 2022 07:50 AM
ਅੰਮ੍ਰਿਤਸਰ, 8 ਫਰਵਰੀ - ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਨੂੰ ਇਹ ਪੁੱਛੇ ਜਾਣ 'ਤੇ ਕਿ ''ਕੀ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦਾ ਫ਼ੈਸਲਾ ਲੈਣ 'ਤੇ ਗੁੰਮਰਾਹ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਹਾਂ ਵਿਚ ਦਿੱਤਾ ਅਤੇ ਕਿਹਾ ਕਿ ਅਜਿਹੇ ਉੱਚ ਅਹੁਦੇ 'ਤੇ ਕਿਸੇ ਨੂੰ ਚੁਣਨ ਲਈ ਸਿੱਖਿਆ ਨੂੰ ਗਿਣਿਆਂ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਿਹਰੇ ਲਈ ਸਹੀ ਚੋਣ ਹੋਣੀ ਸੀ |...

ਪੰਜਾਬ 'ਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਹੋਰ ਵੀ ਕਈ ਪਾਬੰਦੀਆਂ ਤੋਂ ਮਿਲੀ ਛੋਟ, ਪੜ੍ਹੋ ਨਵੀਆਂ ਹਦਾਇਤਾਂ

Sunday, February 6 2022 10:28 AM
ਚੰਡੀਗੜ੍ਹ। ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੱਲ੍ਹ, ਸੋਮਵਾਰ, 7 ਫਰਵਰੀ ਤੋਂ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਪੰਜਵੀਂ ਜਮਾਤ ਤਕ ਦੇ ਸਕੂਲ ਫਿਲਹਾਲ ਬੰਦ ਰਹਿਣਗੇ। ਇਨ੍ਹਾਂ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। 5ਵੀਂ ਜਮਾਤ ਤਕ ਆਨਲਾਈਨ ਸਿੱਖਿਆ ਜਾਰੀ ਰਹੇਗੀ। ਸਕੂਲ ਆਉਣ ਵਾਲੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ।...

ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ

Saturday, February 5 2022 12:39 PM
ਚੰਡੀਗੜ੍ਹ : ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਵਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬ ਭਰ ਵਿਚ 18 ਫਰਵਰੀ ਨੂੰ ਸ਼ਾਮ ਪੰਜ ਵਜੇ ਠੇਕੇ ਬੰਦ ਕਰ ਦਿੱਤੇ ਜਾਣਗੇ ਅਤੇ 20 ਫਰਵਰੀ ਚੋਣਾਂ ਤੋਂ ਬਾਅਦ ਖੋਲ੍ਹੇ ਜਾ ਸਕਣਗੇ। ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਚੋਣਾਂ ਸਭਾ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦੇ ਸੂਬੇ ਵਿਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਹੁਣ ਸੂਬਾ ਚੋਣ ਕਮਿਸ਼ਨਰ ਐੱਸ. ਕਰੁਣਾ ਰਾਜੂ ਨੇ ਚਿੱਠੀ ਜਾਰੀ ਕਰਕੇ ਇਸ ਬਾਬਤ ਹੁਕਮ ਦਿੱਤੇ ਹਨ...

ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ-ਜਿ਼ਲ੍ਹਾ ਮੈਜਿਸਟੇ੍ਰਟ

Wednesday, February 2 2022 10:15 AM
ਫਾਜਿ਼ਲਕਾ, 2 ਫਰਵਰੀ: ਜਿ਼ਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਬਬੀਤ ਕਲੇਰ ਆਈਏਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਫਾਜਿ਼ਲਕਾ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਲਈ ਵਧਾ ਦਿੱਤੀਆਂ ਹਨ। ਪਾਬੰਦੀਆਂ ਅਨੁਸਾਰ ਜਨਤਕ ਥਾਂਵਾਂ ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦੇ ਨਿਯਮ ਨੂੰ ਲਾਗੂ ਕੀਤਾ ਗਿਆ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਗੈਰਜਰੂਰੀ ਤੋਰੇਫੇਰੇ ਤੇ ਰੋਕ ਰਹੇਗੀ। ਹਾਲਾਂਕਿ ਜਰੂਰੀ ਸੇਵਾਵਾਂ ਨੂੰ ਇਸ ਵਿਚ ਛੋਟ ਹੋਵੇਗੀ। ਪਾਬੰਦ...

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Wednesday, February 2 2022 10:12 AM
ਫਾਜ਼ਿਲਕਾ 2 ਫਰਵਰੀ- ਫਾਜ਼ਿਲਕਾ ਦੇ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਬਬੀਤਾ ਆਈ.ਏ.ਐਸ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਪਾਬੰਦੀਆ ਲਾਗੂ ਕੀਤੀਆਂ ਗਈਆ ਹਨ। ਇਹ ਪਾਬੰਦੀਆ 31 ਮਾਰਚ 2022 ਤੱਕ ਲਾਗੂ ਰਹਿਣਗੀਆਂ ਅਤੇ ਇਨ੍ਹਾ ਦੀ ਉਲੰਘਨਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਹੀ ਇੱਕ ਹੁਕਮ ਰਾਹੀ ਜ਼ਿਲ੍ਹਾ ਮੈਜਿਸਟਰੇਟ ਨੇ ਨਿਰਦੇਸ਼ ਦਿੱਤੇ ਗਏ ਹਨ ਕਿ ਅੰਤਰਰਾਸ਼ਟਰੀ ਹੱਦ ਤੋ ਕੰਢਿਆਲੀ ਤਾਰ ਤੋਂ ਪਾਰ ਕੋਈ ਵੀ ਕਿਸਾਨ ਨਰਮਾ, ਮੱਕੀ, ਗਵਾਰਾ, ਜਵਾਰ , ਗੰਨਾ, ਸਰੋ, ਤੋਰੀਆਂ, ਸੂਰਜਮੁੱਖੀ ਜਾਂ...

ਸੋ ਫੀਸਦੀ ਵੈਕਸੀਨੇਸ਼ਨ ਮੁਕੰਮਲ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਹੈ ਖੁਦ ਨਿਗਰਾਨੀ

Wednesday, February 2 2022 10:03 AM
ਫਾਜ਼ਿਲਕਾ, 2 ਫਰਵਰੀ- ਵੈਕਸੀਨੇਸ਼ਨ ਮੁਹਿੰਮ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਲੋਕਾਂ ਤੱਕ ਸੋ ਫੀਸਦੀ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਵੱਲੋਂ ਖੁਦ ਨਿਜੀ ਤੌਰ `ਤੇ ਨਿਗਰਾਨੀ ਕੀਤੀ ਜਾ ਰਹੀ ਹੈ।ਉਨ੍ਹਾਂ ਵੱਲੋਂ ਖੁਦ ਪਿੰਡਾਂ ਵਿਚ ਜਾ ਜਾ ਕੇ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਵਿਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਵੈਕਸੀਨ ਲਗਵਾਉਣ ਪ੍ਰਤੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਬੀਤੀ ਦੇਰ ਰਾਤ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬਾਧਾ ਵਿਖੇ ਜਾ ਕੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ...

ਬਲਾਕ ਖੂਈਆਂ ਸਰਵਰ ਦੇ ਪਿੰਡ ਦੌਲਤਪੁਰਾ ਵਿਖੇ ਜਾਗੋ ਵੋਟਰ ਜਾਗੋ ਨੁਕੜ ਨਾਟਕ ਕਰਵਾਇਆ

Wednesday, February 2 2022 10:01 AM
ਅਬੋਹਰ, ਫਾਜ਼ਿਲਕਾ, 2 ਫਰਵਰੀ- ਵੋਟ ਦੇ ਹੱਕਾਂ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੀਪ ਪ੍ਰੋਜੈਕਟ ਅਧੀਨ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ `ਚ ਨੁਕੜ ਨਾਟਕ ਕਰਵਾਏ ਜਾ ਰਹੇ ਹਨ। ਸਵੀਪ ਪ੍ਰੋਜੈਕਟ ਦੇ ਤਹਿਸੀਲ ਨੋਡਲ ਅਫਸਰ ਸ੍ਰੀ ਦੀਪਕ ਕੰਬੋਜ਼ ਨੇ ਦੱਸਿਆ ਕਿ ਅੱਜ ਬਲਾਕ ਖੂਈਆਂ ਸਰਵਰ ਅਧੀਨ ਪੈਂਦੇ ਪਿੰਡ ਦੌਲਤਪੁਰਾ ਵਿਖੇ ਜਾਗੋ ਵੋਟਰ ਜਾਗੋ ਵਿਸ਼ੇ ਤਹਿਤ ਨੁਕੜ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਲੋ...

ਵਿਧਾਨ ਸਭਾ ਚੋਣਾਂ-2022: ਜ਼ਿਲ੍ਹੇ ਵਿੱਚ ਤਾਇਨਾਤ ਤਿੰਨੋ ਜ਼ਨਰਲ ਅਬਜ਼ਰਬਰਾਂ ਦੀ ਹਾਜ਼ਰੀ 'ਚ ਪੋਲਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ

Wednesday, February 2 2022 09:31 AM
ਐਸ.ਏ.ਐਸ. ਨਗਰ, 2 ਫਰਵਰੀ (ਗੁਰਪ੍ਰੀਤ ਸਿੰਘ ਤੰਗੌਰੀ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਵਿੱਚ ਤਾਇਨਾਤ ਤਿੰਨੋ ਜਨਰਲ ਅਬਜ਼ਰਬਰਾਂ ਆਈ.ਏ.ਐਸ ਸ੍ਰੀ ਮੁਹੰਮਦ ਜੁਬੈਰ ਅਲੀ ਹਸ਼ਮੀ, ਆਈ.ਏ.ਐਸ ਸ੍ਰੀ ਕੇ.ਮਹੇਸ਼ ਅਤੇ ਆਈ.ਏ.ਐਸ ਸ੍ਰੀ ਅਜੇ ਗੁਪਤਾ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜ਼ੇਸ਼ਨ ਕਰਵਾਈ ਗਈ । ਡਿਪਟੀ ਕਮਿਸ਼ਨਰ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਸੋਧੇ ਚੋਣ ਸ਼ਡਿਊਲ ਸਬੰਧੀ ਦੱਸਿਆ ਕਿ...

ਘਨੌਰ ਪੁਲਿਸ ਵੱਲੋ 20 ਕਿਲੋ ਗਾਂਜਾ ਬਰਾਮਦ 2 ਨਸ਼ਾ ਤਸਕਰ ਕੀਤੇ ਕਾਬੂ

Wednesday, February 2 2022 09:29 AM
ਘਨੌਰ 2 ਫਰਵਰੀ - ਥਾਣਾ ਘਨੌਰ ਪੁਲਿਸ ਨੇ 20ਕਿਲੋ110 ਗ੍ਰਾਮ ਗਾਂਜੇ ਸਮੇਤ ਦੋ ਨੂੰ ਕਾਬੂ ਕੀਤਾ ਹੈ। ਐਸ ਐਚ ਓ ਥਾਣਾ ਘਨੌਰ ਇੰਸਪੇਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਡਾ : ਸੰਦੀਪ ਗਰਗ ਐਸ ਐਸ ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਅਨੁਸਾਰ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਜੀ ਦੀ ਰਹਿਣਨੁਮਾਈ ਹੇਠ ਅਗਾਮੀ ਵਿਧਾਨ ਸਭਾ ਇਲੈਕਸ਼ਨ ਨੂੰ ਮਦੇ ਨਜਰ ਰੱਖਦੇ ਹੋਏ ਸਬ ਇੰਸਪੈਕਟਰ ਕੁਲਦੀਪ ਸਿੰਘ, ਥਾਣੇਦਾਰ ਹਰਜਿੰਦਰ ਸਿੰਘ, ਹੌਲਦਾਰ ਜਸਵੰਤ ਸਿੰਘ, ਹੌਲਦਾਰ ਕੁਲਵੰਤ ਸਿੰਘ, ਸਿਪਾਹੀ ਕੁਮਾਰ ਸ਼ਰਮਾ, ਸਿਪਾਹੀ ਯਾਦਵਿੰਦਰ ਨੇ...

ਸਿਵਲ ਇੰਜੀਨੀਅਰਿੰਗ ਦਾ ਭਾਰਤ ਵਿੱਚ ਇੱਕ ਉੱਜਵਲ ਭਵਿੱਖ ਹੈ: ਸਿਵਲ ਐਕਸਪਰਟ

Wednesday, February 2 2022 09:28 AM
ਮੋਹਾਲੀ 2 ਫਰਵਰੀ ਆਲ ਇੰਡੀਆ ਕੌਸਲ ਆਫ਼ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਸਪਾਂਸਰ ਵਰਚੁਅਲ ਰਿਫਰੈਸ਼ਰ ਪ੍ਰੋਗਰਾਮ "ਡਿਵੈਲਪਮੈਂਟ ਇਨ ਕੰਸਟ੍ਰਕਸ਼ਨ ਇੰਜੀਨੀਅਰਿੰਗ" ਸਿਵਲ ਇੰਜੀਨੀਅਰਿੰਗ ਵਿਭਾਗ, ਆਰੀਅਨਜ਼ ਕਾਲਜ ਰਾਜਪੁਰਾ ਨੇੜੇ ਚੰਡੀਗੜ੍ਹ ਵਿਖੇ ਸਮਾਪਤ ਹੋਇਆ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਡਾ. ਹਰੀਸ਼ ਕੁਮਾਰ ਗਰਗ, ਡਿਪਟੀ ਕੰਟਰੋਲਰ, ਪ੍ਰੀਖਿਆ ਸ਼ਾਖਾ,ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਨੇ ਕੀਤੀ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ...

ਕਿਸਾਨ ਮੋਰਚੇ ਨੂੰ ਇਕ ਪ੍ਰੈਸ਼ਰ ਗਰੁੱਪ ਹੀ ਬਣਿਆ ਰਹਿਣਾ ਚਾਹੀਦਾ ਸੀ, ਚੋਣਾਂ 'ਚ ਹਿੱਸਾ ਲੈਣਾ ਪ੍ਰਭਾਵ ਘਟਾਏਗਾ -ਡਾ: ਕੇਹਰ ਸਿੰਘ

Monday, January 10 2022 11:55 AM
ਫਗਵਾੜਾ 10 ਜਨਵਰੀ (ਅਸ਼ੋਕ ਸ਼ਰਮਾ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ 'ਪੰਜਾਬ ਕਿਸਾਨ ਮੋਰਚਾ ਅਤੇ ਚੋਣ' ਦੇ ਵਿਸ਼ੇ ਤੇ ਕਰਵਾਏ ਗਏ ਵੈਬੀਨਾਰ ਵਿੱਚ ਮੁੱਖ ਬੁਲਾਰੇ ਡਾ: ਕੇਹਰ ਸਿੰਘ ਨੇ ਕਿਸਾਨ ਮੋਰਚੇ ਦੀ ਚੋਣਾਂ ਵਿੱਚ ਸ਼ਮੂਲੀਅਤ ਬਾਰੇ ਕਈ ਪ੍ਰਕਾਰ ਦੇ ਖਦਸ਼ੇ ਜ਼ਾਹਿਰ ਕੀਤੇ। ਉਹਨਾ ਕਿਹਾ ਕਿ ਕਿਸਾਨ ਮੋਰਚਿਆਂ ਨੇ ਜਿਹੜੀ ਜੰਗ ਜਿੱਤੀ ਉਸ ਦਾ ਸਾਰੀਆਂ ਰਾਜਸੀ ਪਾਰਟੀਆਂ ਤੇ ਇੱਕ ਵੱਡਾ ਪ੍ਰੈਸ਼ਰ ਬਣਿਆ ਸੀ। ਇਹ ਪ੍ਰੈਸ਼ਰ ਗਰੁੱਪ ਨੂੰ ਪ੍ਰੈਸ਼ਰ ਗਰੁੱਪ ਹੀ ਬਣਿਆ ਰਹਿਣਾ ਚਾਹੀਦਾ ਸੀ। ਗਰੁੱਪ ਸੰਘਰਸ਼ ਸਮੇਂ ਜਿਹੜਾ ਪ੍ਰਭਾਵ ਸੀ ਉਹ ਹੁਣ ਨਹੀਂ ਰਿਹਾ। ਹੁਣੇ ਹੀ ਕਈ ਮਹੱਤਵਪ...

E-Paper

Calendar

Videos