ਪਾਕਿਸਤਾਨ ਤੇ ਚੀਨ ਸਾਡੇ ਲਈ ਖਤਰਾ ਬਣੇ ਹੋਏ ਹਨ: ਥਲ ਸੈਨਾ ਮੁਖੀ

12

January

2021

ਨਵੀਂ ਦਿੱਲੀ, 12 ਜਨਵਰੀ ਭਾਰਤੀ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਦੇਸ਼ ਦੀਆਂ ਫ਼ੌਜਾਂ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਤੇ ਇਸ ਸਬੰਧੀ ਤਿਆਰੀਆਂ ਬਹੁਤ ਉੱਚ ਪੱਧਰੀ ਹਨ। ਉਨ੍ਹਾਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਤੇ ਚੀਨ ਖਤਰਾ ਬਣੇ ਹੋਏ ਹਨ।ਪਿਛਲੇ ਸਾਲ ਫੌਜ ਨੇ ਕਈ ਮੌਕਿਆਂ ’ਤੇ ਅਜਿਹੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਵਿਆਪਕ ਚੌਕਸੀ ਵਰਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਅਪਣੇ ਮੁਲਕ ਦੀ ਨੀਤੀ ਵਜੋਂ ਵਰਤ ਰਿਹਾ ਹੈ। ਭਾਰਤ ਕੋਲ ਸਰਹੱਦ ’ਤੇ ਅਤਿਵਾਦ ਦਾ ਮੂੰਹ ਤੋੜ ਜੁਆਬ ਦੇਣ ਦਾ ਅਧਿਕਾਰ ਹੈ। ਦੇਸ਼ ਦਾ ਸਪਸ਼ਟ ਰੁਖ਼ ਹੈ ਕਿ ਉਹ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ।