ਹਲਕੇ ਅਮਰਗੜ੍ਹ ਦੇ ਲੋਕਾਂ ਵੱਲੋਂ ਆਪ ‘ਚ ਸ਼ਾਮਿਲ ਹੋਣ ਦੀ ਲਿਆਂਦੀ ਹਨੇਰੀ, ਪਿੰਡ ਜੱਬੋਮਾਜਰਾ ਦੇ 41 ਲੋਕਾਂ ਨੇ ਆਪ ਦਾ ਪੱਲਾ ਫੜਿਆ:ਸੀਰਾ ਬਨਭੌਰਾ

27

August

2020

ਅਮਰਗੜ੍ਹ-27 ਅਗਸਤ (ਹਰੀਸ਼ ਅਬਰੋਲ) ਜਿਉਂ-ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਤਿਉਂ-ਤਿਉਂ ਆਮ ਪਾਰਟੀ ਦੇ ਸਿਰਕੱਢ ਨੌਜਵਾਨ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਦੀ ਲੋਕ ਪ੍ਰਿਯਤਾ ਹੋਰ ਵੀ ਵਧਦੀ ਹੀ ਜਾ ਰਹੀ ਹੈ, ਲੋਕ ਉਸ ਨੂੰ ਇੰਨਾ ਜਿਆਦਾ ਪਿਆਰ ਅਤੇ ਸਤਿਕਾਰ ਦੇ ਰਹੇ ਹਨ ਕਿ ਉਸ ਦੀ ਅਗਵਾਈ ਵਿੱਚ ਆਏ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਹਨੇਰੀ ਲਿਆਂਦੀੌ ਪਈ ਹੈ।ਜਿਸ ਦੇ ਚਲਦਿਆਂ ਹੀ ਅੱਜ ਹਲਕਾ ਅਮਰਗੜ੍ਹ ਦੇ ਅਕਾਲੀ+ ਕਾਂਗਰਸ ਸ਼ਫਾ ਵਿੱਚ ਮਸ਼ਹੂਰ ਪਿੰਡ ਜੱਬੋਮਾਜਰਾ ਵਿੱਚ 41 ਤੋਂ ਵਧੇਰੇ ਨੌਜਵਾਨਾਂ-ਔਰਤਾਂ-ਮਰਦਾਂ ਨੇ ਸੀਰਾ ਬਨਭੌਰਾ ਦੀ ਅਗਵਾਈ ਵਿੱਚ ਆਪ ਦੀ ਬੇੜੀ ਵਿੱਚ ਸਵਾਰ ਹੋਣ ਦਾ ਐਲਾਨ ਕਰ ਦਿੱਤਾ ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ ਪਾਰਟੀਆਂ ਲਈ ਖਤਰੇ ਦੀ ਘੰਟੀ ਸਾਬਤ ਹੋਵੇਗੀ।ਇਸ ਮੌਕੇ ਆਪ ਆਗੂ ਸੀਰਾ ਬਨਭੌਰਾ ਨੇ ਆਪ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਜੁਝਾਰੂ ਲੋਕਾਂ ਨੂੰ ਪਾਰਟੀ ਵੱਲੋਂ ਜੀ ਆਇਆ ਨੂੰ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਵਾਅਦਾ ਵੀ ਕੀਤਾ।ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਲਿਆਵਾਂਗੇ ਕਿ ਪੰਜਾਬ ਵਿਕਾਸ ਦਰ ਵਿੱਚ 28 ਵੇਂ ਸਥਾਨ ਤੇ ਕਿਉਂ-ਅਤੇ ਕਿਵੇ ਆਇਆ ਹੈ।ਉਨ੍ਹਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਦਿੱਲੀ ਚ ਸਾਡੀ ਸਰਕਾਰ ਨੇ ਲੋਕਾਂ ਨੂੰ ਪਹਿਲਾਂ ਹੀ ਮਿਲਦੀ ਬੁਢਾਪਾ ਅਤੇ ਵਿਧਵਾ ਪੈਨਸ਼ਨ 2500ਰੁ. ਪ੍ਰਤੀ ਮਹੀਨਾ ਹੁਣ ਕੋਰੋਨਾ ਕਾਰਨ ਵਧਾ ਕੇ 5000 ਰੁ ਪ੍ਰਤੀ ਮਹੀਨਾ ਕਰ ਦਿੱਤੀ ਹੈ।ਸ਼ਗਨ ਸਕੀਮ 51000 ਰੁ. ਦੇ ਰਹੀ ਹੈ।ਦਿੱਲੀ ਵਿੱਚ ਪੰਜਾਬ ਤੋਂ ਹੀ ਖ੍ਰੀਦ ਕਰਕੇ ਬਿਜਲੀ ਦਾ ਰੇਟ 2-4 ਰੁ ਯੁਨਿਟ ਹੈ ਜਦਕਿ ਪੰਜਾਬ ਚ 10 ਰੁ ਯੁਨਿਟ ਲੋਕਾਂ ਨੂੰ ਮਿਲ ਰਹੀ ਹੈ। ਉਨ੍ਹਾਂ ਐਮ.ਪੀ ਭਗਵੰਤ ਮਾਨ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਉਨਾਂ ਪਾਰਲੀਮੈਂਟ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਸ਼ਹੀਦੀ ਦਾ ਦਿਨ ਮੁਕੱਰਰ ਕਰਵਾਕੇ ਸਿੱਖ ਕੌਮ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਆਮ ਲੋਕਾਂ ਦੇ ਕਰਜ਼ੇ ਇੱਕ ਸਾਲ ਵਿੱਚ ਉਤਾਰਾਂਗੇ।ਉਨ੍ਹਾ ਕਿਹਾ ਕਿ ਤੁਸੀਂ ਆਪ ਦਾ ਸਾਥ ਦਿਓ ਉਹ ਤੁਹਾਡੇ ਬੱਚਿਆਂ ਦੇ ਵਧੀਆ ਭਵਿੱਖ ਦੀ ਜਿੰਮੇਵਾਰੀ ਲਵੇਗੀ।ਇਸ ਮੌਕੇ ਗੁਰਜੀਤ ਸਿੰਘ ਗਿੱਲ, ਬਰਿੰਦਰ ਸਿੰਘ ਗਿੱਲ,ਗਗਨਦੀਪ ਸਿੰਘ ਗਿੱਲ, ਭਰਪੂਰ ਸਿੰਘ, ਪਰਮਜੀਤ ਸਿੰਘ,ਰਾਜਿੰਦਰ ਸਿੰਧੂ ,ਅਨਬਰ ਖਾਨ ਮੋਨੂੰ, ਦਵਿੰਦਰ ਸਿੰਘ ਟਿਵਾਣਾ, ਮਨਪ੍ਰੀਤ ਸਿੰਘ, ਜਸਵੰਤ ਸਿੰਘ ਲੰਬੜਦਾਰ, ਅਮਨਜੋਤ ਸਿੰਘ, ਹਰਪ੍ਰੀਤ ਸਿੰਘ ,ਸਤਵੀਰ ਸਿੰਘ, ਜਗਤਾਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ,ਬੰਤ ਸਿੰਘ,ਕਾਲਾ ਸਿੰਘ,ਜਗਤਾਰ ਸਿੰਘ ਟੇਲਰ,ਕੇਵਲ ਸਿੰਘ,ਬਲਦੇਵ ਸਿੰਘ, ਜਗਦੀਪ ਸਿੰਘ ਪੰਡਿਤ,ਦੀਸ਼ੀ ਪੰਡਿਤ,ਮੰਗ ਸਿੰਘ, ਅਲਵੇਲ ਸਿੰਘ,ਜਗਸੀਰ ਸਿੰਘ, ਜਗਦੇਵ ਸਿੰਘ, ਜਗਜੀਤ ਸਿੰਘ, ਪ੍ਰਗਟ ਸਿੰਘ,ਗੋਵਿੰਦਰ ਸਿੰਘ, ਮਨਦੀਪ ਸਿੰਘ,ਨੀਟੂ ਗਿੱਲ, ਇਕਬਾਲ ਸਿੰਧੂ ਸੇਵੀ ਬਾਵਾ' ਵਿਜੇ ਕੁਮਾਰ,ਬਹਾਦਰ ਸਿੰਘ,ਬੁੱਗਾ ਖਾਂ ਆਦਿ ਮੈਂਬਰ ਹਾਜ਼ਰ ਸਨ