ਦੁਖਾਂ ਤੇ ਦਰਦ ਦਾ ਸਮੁੰਦਰ,

25

August

2020

ਹਰ ਇਕ ਇਨਸਾਨ ਜ਼ੋ ਇਸ ਧਰਤੀ ਤੇ ਆਇਆ,ਚਾਹੇ ਉਹ ਜਿੰਨਾ ਮਰਜ਼ੀ ਅਮੀਰ ,ਪੂੰਜੀਪਤੀ ਜਾਂ ਕਾਮਯਾਬ ਹੋਵੇ ਪਰ ਉਸਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੁਕਾਮ ਜਾ ਪੜਾਅ ਤੇ ਦਰਦ ਮਹਿਸੂਸ ਕੀਤਾ ਹੋਓ? ਕੋ?ੀ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਕੋਈ ਦੁਖ ਦਰਦ ਨਹੀਂ। ਹਾਂ ਦਰਦ ਦੀਆਂ ਪਰਿਭਾਸ਼ਾਵਾਂ ਅੱਲਗ-2 ਹੋ ਸਕਦੀਆਂ ਹਨ। ਜ਼ਿਆਦਾਤਰ ਇਹ ਦੋ ਤਰ੍ਹਾਂ ਦਾ ਹੀ ਹੁੰਦਾ ਇਕ ਅੰਦਰੂਨੀ ਤੇ ਇਕ ਬਾਹਰੀ।ਬਾਹਰੀ ਦਰਦ ਜਿਵੇਂ ਸਰੀਰ ਕਿਸੇ ਬੀਮਾਰੀ ਜਾਂ ਜ਼ਖ਼ਮ ਨਾਲ ਲੜ ਰਿਹਾ ਹੋਵੇ ਤੇ ਏਸ ਦਰਦ ਦੀ ਦਵਾਈ ਵੀ ਮਿਲ ਜਾਂਦੀ ਹੈ ਤੇ ਇਨਸਾਨ ਜਿਆਦਾਤਰ ਹੌਲੀ-2 ਇਸ ਤੋਂ ਬਾਹਰ ਆ ਜਾਂਦਾ ਪਰ ਦੂਜਾ ਦਰਦ ਸਭ ਤੋਂ ਖਤਰਨਾਕ ਤੇ ਭਿਆਨਕ ਤੇ ਜਾਨਲੇਵਾ ਹੁੰਦਾ ਉਹ ਹੈ ਅੰਦਰੂਨੀ ਦਰਦ ਕਿਉਂਕਿ ਨਾ ਹੀ ਇਸਦਾ ਕੋਈ ਰੂਪ ਤੇ ਪ੍ਰਾਰੂਪ ਹੁੰਦਾ ਤੇ ਨਾ ਹੀ ਇਸਦੀ ਕੋਈ ਦਵਾਈ ਬਣੀ ਹੈ। ਅੱਜ ਤੱਕ ਏਸ ਦਰਦ ਵਾਲਾ ਇਨਸਾਨ ਵੇਖਨ ਨੂੰ ਤਾਂ ਸਭ ਨੂੰ ਤੰਦਰੁਸਤ ਤੇ ਰਿਸ਼ਟਪੁਸ਼ਟ ਹੀ ਦਿਖਦਾ,ਪਰ ਜ਼ੋ ਦਰਦ ਉਹ ਹੰਡਾ ਰਿਹਾ ਹੁੰਦਾ ਇਹ ਸਿਰਫ ਉਹ ਹੀ ਜਾਣਦੇ। ਸਿਆਣਿਆਂ ਦੀ ਕਹਾਵਤ ਹੈ।ਕਿ ਦੁਖ ਦਰਦ ਵੰਡਣ ਨਾਲ ਘੱਟ ਜਾਂਦੇ ਹੋ ਸਕਦਾ ਇਹ ਠੀਕ ਵੀ ਹੋਵੇ ਪਰ ਅੱਜ ਕਲ੍ਹ ਇੰਨਾ ਨੂੰ ਵੰਡਾਣ ਵਾਲਾ ਸ਼ੁਭਚਿੰਤਕ ਵੀ ਲਭਿਆ ਨਹੀਂ ਲੱਭਦੇ,ਹਾਂ ਕਿਸੇਨੂੰ ਦਸ ਕੇ ਉਸ ਦਰਦ ਦਾ ਤਮਾਸ਼ਾ ਬਣਾਨ ਨਾਲੋ ਇਨਸਾਨ ਇਸਨੂੰ ਅੰਦਰ ਹੀ ਰਖ ਕੇ ਅੰਦਰੋ ਅੰਦਰ ਹੀ ਇਸ ਨਾਲ ਲੜਦਾ ਰਹਿੰਦਾ, ਕ?ੀ ਵਾਰ ਇਨਸਾਨ ਜਿੱਤ ਜਾਂਦੇ ਪਰ ਜ਼ਿਆਦਾਤਰ ਦਰਦ ਹੀ ਜਿਤਦੇ ਵੇਖਿਆ। ਅੱਜ ਦੇ ਆਧੁਨਿਕ ਸਮੇਂ ਵਿੱਚ ਜਿਥੇ ਘਰਦਿਆਂ ਕੋਲ ਘਰਦਿਆਂ ਲ?ੀ ਸਮਾਂ ਨਹੀਂ ਉਥੇ ਕਿਸੇ ਦੇ ਦੁਖ ਦਰਦ ਸੁਨਣ ਜਾਂ ਵੰਡਾਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ?ਨਾਲੇ ਹਰ ਇਨਸਾਨ ਆਪਣੀ ਜ਼ਿੰਦਗੀ ਤੇ ਆਪਣੀ ਕਸ਼ਮਕਸ਼ ਵਿੱਚ ਇੰਨਾ ਰੁਝਿਆ ਹੋਇਆ ਕੇ ਉਹ ਕਿਸੇ ਦੀ ਸੋਚ ਤੇ ਮਨੋਸਥਿਤੀ ਨੂੰ ਕਿ ਸਮਝੁਗਾ।ਇਸੇ ਕਰਕੇ ਅੱਜ ਦੇ ਸਮੇਂ ਵਿੱਚ ਸ਼ਰੀਰਕ ਮਰੀਜ਼ਾਂ ਨਾਲੋਂ ਮਾਨਸਿਕ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਇਸਦਾ ਇਕ ਮਾਤਰ ਕਾਰਨ ਇਹ ਹੈ ਕਿ ਇਨਸਾਨ ਪਰਿਵਾਰ ਅਤੇ ਸਮਾਜ ਵਿੱਚ ਇਕੱਲਾ ਹੁੰਦਾ ਜਾਂਦਾ ਤੇ ਜੇ ਉਸਨੂੰ ਕੋਈ ਦੁਖ ਦਰਦ ਹੈ ਤਾਂ ਉਹ ਇਹ ਫੈਸਲਾ ਹੀ ਨਹੀ ਕਰ ਪਾਉਂਦਾ ਕੇ ਕਿਸ ਨਾਲ ਉਸਨੂੰ ਸਾਂਝਾ ਕਰੇ ਤੇ ਇਹ ਹੀ ਸੋਚ ਤੇ ਕਸ਼ਮਕਸ਼ ਉਸਦੇ ਦੁਖ ਦਰਦਾਂ ਨੂੰ ਘਟਾਨੇ ਦੀ ਬਜਾਏ ਵਧਾ ਦਿੰਦੀ ਹੈ।ਆਪਾਂ ਅਕਸਰ ਸੁਣਿਆ ਕੇ ਕੱਲਾ ਤਾਂ ਰੁੱਖ ਵੀ ਮਾੜਾ ਹੁੰਦਾ।ਪਰ ਕਦੇ ਆਪਾਂ ਇਹ ਸੋਚਿਆ ਕੇ ਆਪਾਂ ਵੀ ਇਸ ਪਰਿਵਾਰਕ,ਸਮਾਜਕ ਤੇ ਦੁਨਿਆਵੀ ਭੀੜ ਵਿੱਚ ਆਪਾਂ ਵੀ ਇਕੱਲੇ ਹੋ ਗ?ੇ ਹਾਂ ਨਾ ਹੀ ਅੱਜ ਕਲ੍ਹ ਪਰਿਵਾਰ ਤੇ ਸਮਾਜ ਕੋਲ ਇੰਨਾ ਟਾਇਮ ਹੈ ਕਿ ਉਹ ਤੁਹਾਡਾ ਦੁਖ ਦਰਦ ਸੁਨਨ ,ਸੁਨ ਕੇ ਕੋਈ ਸਲਾਹ ਜਾ ਮਦਦ ਕਰ ਸਕਣ। ਅੱਜ ਦੀ ਜ਼ਿੰਦਗੀ ਵੈਸੇ ਹੀ ਬੜੀ ਗੁੰਝਲਦਾਰ ਹੈ ਤੇ ਕਈ ਵਾਰ ਇਸ ਨੂੰ ਸੁਲਝਾਂਦੇ ਹੋਏ ਆਪਾਂ ਇਸ ਵਿੱਚ ਉਲਝ ਕੇ ਫਸ ਜਾਂਦੇ ਤਾਂ ਆਪਾਂ ਨੂੰ ਖੁਦ ਵੀ ਪਤਾ ਨਹੀਂ ਚਲਦਾ।ਸ਼ਰੀਰਕ ਜ਼ਖਮਾਂ ਨੂੰ ਠੀਕ ਕਰਨ ਲਈ ਤਾਂ ਹਜ਼ਾਰਾਂ ਹੀ ਡਾਕਟਰ ਤੇ ਦਵਾਈਆਂ ਬਣੀਆਂ ਹਨ।ਪਰ ਅੰਦਰ ਦਾ ਦਰਦ ਦੂਰ ਕਰਨ ਲਈ ਤੁਹਾਨੂੰ ਆਪ ਹੀ ਆਪਣਾ ਡਾਕਟਰ ਤੇ ਦੋਸਤ ਬਣਨਾ ਪਾਓਗਾ ਤਾਂ ਹੀ ਤੁਸੀਂ ਇਸ ਤੋਂ ਪਾਰ ਨਾ ਸਕਦੇ ਹੋ,ਜੇ ਤੁਸੀਂ ਇੰਝ ਨਹੀਂ ਕਰਦੇ ਤਾਂ ਉਸਦਾ ਨੁਕਸਾਨ ਵੀ ਤੁਸੀਂ ਹੀ ਚੁਕਣਾ, ਕਿਸੇ ਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਹਮੇਸ਼ਾ ਆਪਣੀ ਸੋਚ, ਮਾਨਸਿਕਤਾ ਤੇ ਹੌਸਲਾ ਬੁਲੰਦ ਰਖੋ,ਇਹੀ ਤਿੰਨੀ ਚੀਜ਼ਾਂ ਹੀ ਤੁਹਾਡੇ ਅੰਦਰੂਨੀ ਦੁਖ ਦਰਦ ਦੀ ਇਕ ਮਾਤਰ ਦਵਾਈ ਹਨ ਤੇ ਜੇ ਤੁਸੀਂ ਏਨਾ ਤੋਂ ਡੋਲਦੇ ਹੋ ਤਾਂ ਕਦੇ ਇਹ ਦਰਦ ਤੁਹਾਨੂੰ ਅੰਦਰੋ ਅੰਦਰ ਦੀ?ਮਕ ਵਾਂਗ ਖੋਖਲਾ ਕਰ ਦੇਣਗੇ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਲਗਣਾ,ਤਾਂ ਆਪਣੀ ਜ਼ਿੰਦਗੀ ਦਾ ਰਿਮੋਟ ਤੇ ਜੀਨ ਦੀ ਸ਼ੈਲੀ ਆਪਣੇ ਹੱਥ ਵਿੱਚ ਰੱਖੋ ਤੇ ਸਭ ਦੀ ਪਰਵਾਹ ਤੇ ਸਮਾਜ ਦੀ ਪਰਵਾਹ ਇਕ ਹੱਦ ਤੱਕ ਠੀਕ ਹੈ, ਜ਼ਿਆਦਾ ਕਰੋਗੇ ਤਾਂ ਆਪਣੇ ਆਪ ਵਿਚ ਹੀ ਤਿਲ-2 ਕਰਕੇ ਮਰੋਗੇ ਉਸ ਸਮੇਂ ਨਾ ਤਾ ਪਰਿਵਾਰ ਤੇ ਨਾ ਹੀ ਸਮਾਜ ਦਾ ਕੁਝ ਜਾਂਦੈ,ਸਿਰਫ ਏਸ ਰੰਗਲੀ ਤੇ ਅਨਮੋਲ ਜ਼ਿੰਦਗੀ ਤੋਂ ਤੁਸੀਂ ਹੱਥ ਧੋ ਕੇ ਬੈਠ ਜਾਂਨੈ।ਤਾਂ ਕਰਕੇ ਜ਼ਿੰਦਗੀ ਤੁਹਾਡੀ ਤੇ ਫੈਸਲਾ ਵੀ ਤੁਹਾਡਾ। ਤੁਹਾਡੀ ਏਸ ਲੇਖ ਬਾਰੇ ਕੀ ਰਾਏ ਹੈ ਹੇਠਾਂ ਦਿੱਤੇ ਨੰਬਰਾ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ ਲੇਖਕ-ਹਰਪ੍ਰੀਤ ਆਹਲੂਵਾਲੀਆ Mob9988269018 7888489190