ਅਧੂਰਾ ਪਿਆਰ

24

August

2020

ਨਿੰਮੋ ਤੇ ਕਰਮਾ ਦੋਨੋ ਇੱਕੋ ਹੀ ਕਾਲਜ ਵਿੱਚ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸਨ। ਉਹਨਾਂ ਦੀ ਦੋਸਤੀ ਲੰਮੇ ਅਰਸੇ ਤੋਂ ਚਲਦੀ ਆ ਰਹੀ ਸੀ। ਉਹ ਦੋਸਤੀ ਇੰਨੀ ਗੂੜੀ ਸੀ ਕਿ ਦੋਨੋ ਇੱਕ ਦੂਜੇ ਲਈ ਜਾਨ ਦੀ ਵੀ ਪਰਵਾਹ ਨਹੀ ਸਨ ਕਰਦੇ। ਨਿੰਮੋ ਛੋਟੇ ਘਰਾਣੇ ਨਾਲ ਸਬੰਧ ਰੱਖਦੀ ਸੀ ਤੇ ਕਰਮਾ ਬਹੁਤ ਅਮੀਰ ਘਰ ਦਾ ਮੁੰਡਾ ਸੀ। ਪਰ ਦੋਨਾ ਦੀ ਦੋਸਤੀ ਵਿੱਚ ਕਦੇ ਵੀ ਅਮੀਰੀ ਗਰੀਬੀ ਨਹੀਂ ਸੀ ਆਈ। ਨਿੰਮੋ ਦੇ ਘਰ ਤਿੰਨ ਹੋਰ ਵੀ ਛੋਟੀਆ ਭੈਣਾ ਸਨ। ਨਿੰਮੋ ਦੇ ਘਰ ਵੀ ਹਾਲਤ ਬਹੁਤੀ ਵਧੀਆ ਨਹੀਂ ਸੀ। ਕਈ ਵਾਰ ਤਾ ਕਾਲਜ ਦੀ ਫੀਸ ਵੀ ਕਰਮਾ ਹੀ ਫਰਦਾ ਸੀ। ਦੋਨਾ ਦੀ ਪੜਾਈ ਪੂਰੀ ਹੋਈ ਤੇ ਦੋਨੋ ਆਪਣੇ ਆਪਣੇ ਰਾਹ ਤੁਰ ਪਏ। ਪਰ ਕਿਤੇ ਨਾ ਕਿਤੇ ਉਹਨਾ ਦੀ ਦੋਸਤੀ ਪਿਆਰ ਦਾ ਰੂਪ ਧਾਰਨ ਕਰ ਚੁੱਕੀ ਸੀ। ਸਾਇਦ ਨਿੰਮੋ ਕਰਮੇ ਦੀ ਹੈਸੀਅਤ ਨੂੰ ਦੇਖ ਕੇ ਉਸ ਨੂੰ ਇਹ ਸਭ ਕੁਝ ਦੱਸਣੋ ਝਿਜਕਦੀ ਰਹੀ। ਸਮਾ ਬੀਤਦਾ ਗਿਆ ਕਈ ਵਾਰ ਦੋਨੋ ਗੱਲ ਵੀ ਕਰਦੇ ਦੋਨਾ ਨੂੰ ਇੱਕ ਦੂਜੇ ਦੇ ਪਰਿਵਾਰ ਆਪਣੇ ਵਾਂਗ ਲੱਗਦੇ। ਨਿੰਮੋ ਦੇ ਬਾਪ ਨੇ ਉਸਦਾ ਵਿਆਹ ਕਿਤੇ ਹੋਰ ਕਰਵਾ ਦਿੱਤਾ ਨਿੰਮੋ ਚਾਅ ਕੇ ਵੀ ਆਪਣੇ ਬਾਪ ਨੂੰ ਕਰਮੇ ਬਾਰੇ ਕੁਝ ਨਾ ਕਹਿ ਸਕੀ ਤੇ ਸਾਇਦ ਕਰਮਾ ਵੀ ਨਿੰਮੋ ਦੀ ਇੱਜਤ ਲਈ ਕੁਝ ਨਾ ਬੋਲਿਆ। ਪਰ ਦੋਨਾ ਦੇ ਮਨਾ ਵਿੱਚ ਪਿਆਰ ਅਜੇ ਵੀ ਜਿੰਦਾ ਸੀ। ਵਿਆਹ ਤੋ 20 ਸਾਲਾ ਬਾਅਦ ਨਿੰਮੋ ਕਰਮੇ ਨੂੰ ਇੱਕ ਗੁਰਦੁਆਰੇ ਵਿੱਚ ਮਿਲੀ। ਦੋਨਾ ਨੇ ਇੱਕ ਦੂਜੇ ਨੂੰ ਝੱਟ ਪਹਿਚਾਣ ਲਿਆ। ਨਿੰਮੋ ਦੇ ਪੁੱਛਣ ਤੇ ਕਰਮੇ ਨੇ ਦੱਸਿਆ ਕਿ ਉਸਨੇ ਵਿਆਹ ਨਹੀ ਕਰਵਾਇਆ। ਕਿਉਂਕਿ ਉਹ ਨਿੰਮੋ ਨੂੰ ਆਪਣਾ ਸਭ ਕੁਝ ਸਮਝ ਆਪਣੀ ਜਿੰਦਗੀ ਬਤੀਤ ਕਰ ਰਿਹਾ ਸੀ। ਨਿੰਮੋ ਆਪਣੇ ਆਪ ਵਿੱਚ ਲਏ ਫੈਸਲੇ ਤੇ ਮੁੜ ਵਿਚਾਰ ਕਰ ਰਹੀ ਸੀ, ਕਿ ਕਾਸ਼ ਉਸਨੇ ਕਰਮੇ ਨੂੰ ਆਪਣੇ ਦਿਲ ਦੀ ਗੱਲ ਦੱਸੀ ਹੁੰਦੀ ਤੇ ਕਰਮਾ ਵੀ ਇਹੋ ਸੋਚ ਰਿਹਾ ਸੀ ਕਿ ਕਾਸ਼ ਉਸਦੇ ਬਾਪ ਤੋ ਉਹਦਾ ਹੱਥ ਮੰਗਿਆ ਹੁੰਦਾ। ਇਹ ਕਾਸ਼ ਅੱਜ ਤਿੰਨ ਜਿੰਦਗੀਆਂ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣ ਕੇ ਰਹਿ ਗਈ ਸੀ। ਨਿੰਮੋ ਸਮਝਦਾਰੀ ਤੋਂ ਕੰਮ ਲੈਦਿਆਂ ਕਰਮੇ ਨੂੰ ਮਨ ਵਿੱਚ ਰੱਖੀ ਆਪਣੇ ਪਰਿਵਾਰ ਦੇ ਸਾਰੇ ਫਰਜ ਨਿਭਾ ਰਹੀ ਸੀ। ਕਰਮਾ ਨਿੰਮੋ ਨੂੰ ਖੁਸ਼ ਦੇਖ ਕੇ ਆਪਣੀ ਜਿੰਦਗੀ ਜਿਉ ਰਿਹਾ ਹੈ। ਪਿਆਰ ਦਾ ਮਤਲਬ ਇਕ ਦੂਸਰੇ ਨੂੰ ਪਾਉਣਾ ਹੀ ਨਹੀ ਪਿਆਰ ਦਾ ਮਤਲਬ ਇਕ ਦੂਸਰੇ ਦੀ ਖੁਸ਼ੀ ਹੁੰਦਾ। ਅਰਸ਼ਪ੍ਰੀਤ ਸਿੱਧੂ 94786-22509