ਘਰ ਅਤੇ ਪਰਿਵਾਰ ਦਾ ਮਹੱਤਵ

06

August

2020

ਕੋਈ ਵੀ ਚਾਹੇ ਕੰਮ ਦੇ ਸਿਲਸਿਲੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਕੀਤੇ ਵੀ ਗਿਆ ਹੋਵੇ ਪਰ ਸ਼ਾਮ ਢਲਦਿਆਂ ਹੀ ਉਸ ਨੂੰ ਆਪਣੇ ਘਰ ਦੀ ਯਾਦ ਸਤਾਣ ਲੱਗ ਜਾਂਦੀ ਹੈ। ਤੇ ਉਹ ਸਭ ਕੁਝ ਸਮੇਟ ਕੇ ਆਪਣੇ ਘਰ ਤੇ ਪਰਿਵਾਰ ਵਿੱਚ ਜਾਣ ਨੂ ਕਹਾਲਾ ਪੈ ਜਾਂਦਾ। ਕਿਉਂਕਿ ਇਨਸਾਨ ਦੀ ਸਾਰੀ ਜ਼ਿੰਦਗੀ ਆਪਣੇ ਘਰ ਤੇ ਪਰਿਵਾਰ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਜਦੋ ਇਨਸਾਨ ਕੰਮ ਤੋ ਅਕਿਆ ਤੇ ਥਕਿਆ ਆਪਣੇ ਘਰ ਤੇ ਪਰਿਵਾਰ ਵਿੱਚ ਪਰਤ ਕੇ ਆਉਦਾ ਹੈ।ਤਾ ਉਸਨੂੰ ਇਕ ਅੰਦਰੂਨੀ ਖ਼ੁਸ਼ੀ ਤੇ ਸਕੂਨ ਮਿਲਦਾ।ਘਰ ਤੇ ਪਰਿਵਾਰ ਉਸਦਾ ਅਸਲੀ ਉਰਜਾ ਕੇਂਦਰ ਹੁੰਦੇ ਹਨ। ਆਪਣੇ ਪਰਿਵਾਰ ਵਿੱਚ ਆ ਕੇ ਉਹ ਆਪਣੀਆ ਸਭ ਥਕਾਨ ਤੇ ਤਕਲੀਫਾਂ ਭੁੱਲ ਜਾਂਦਾ ਤੇ ਅਗਲੇ ਦਿਨ ਲੲੀ ਆਪਣੀ ਸਕਾਰਾਤਮਕ ਉਰਜਾ ਨੂੰ ਇਕੱਠਾ ਕਰਦਾ।ਘਰ ਤੇ ਪਰਿਵਾਰ ਦੇ ਅਹਿਸਾਸ ਨੂੰ ਆਪਾ ਸਾਰੇ ਭਲੀ ਭਾਂਤ ਜਾਣਦੇ ਹਾਂ।ਪਰ ਕਿ ਏ ਹਰ ਘਰ ਦੀ ਕਹਾਣੀ ਹੈ।ਜੀ ਨਹੀਂ ਕੲੀ ਘਰਾ ਤੇ ਪਰਿਵਾਰਾ ਦੀ ਅਸਲੀਅਤ ਇਸ ਤੋ ਕੋਹਾ ਦੂਰ ਹੈ। ਕਿਉਂਕਿ ਅੱਜ ਦੇ ਵਿਅਸਤ ਸਮੇ ਤੇ ਜ਼ਿੰਦਗੀ ਵਿੱਚ ਹਰ ਇੱਕ ੳਲਝਿਆ ਹੋੲਿਅਾ।ਉਥੇ ਹੀ ਹਰ ਇਕ ਦੇ ਘਰ ਤੇ ਪਰਿਵਾਰ ਦੇ ਹਾਲਾਤ ਵੀ ਅੱਲਗ-2 ਹਨ।ਸਾਰੇ ਦਿਨ ਦੀ ਮਿਹਨਤ ਤੇ ਥਕਾਨ ਨੂੰ ਮਿਟਾਣ ਲਈ ਸਿਰਫ ਘਰ ਤੇ ਪਰਿਵਾਰ ਨਹੀਂ ਬਣਿਆ ਘਰ ਤੇ ਪਰਿਵਾਰ ਬਣਦਾ ਆਪਸੀ ਪਿਆਰ ਤੇ ਇਤਫ਼ਾਕ ਨਾਲ ਤੇ ਜਿਸ ਘਰ ਤੇ ਪਰਿਵਾਰ ਅੰਦਰ ਏ ਦੋਨੇ ਚੀਜਾ ਨਹੀਂ ਹੁੰਦੀਆਂ ਉਹ ਘਰ ਨਹੀਂ ਇਕ ਧਰਮਸ਼ਾਲਾ ਦਾ ਰੂਪ ਲੈਂਦਾ, ਕਿਉਂਕਿ ਰਾਤ ਕਟਨ ਲਈ ਤੇ ਆਰਾਮ ਕਰਨ ਲਈ ਘਰ ਤਾ ਜਾਣਾ ਜ਼ਰੂਰੀ ਹੁੰਦਾ।ਪਰ ਜਦੋਂ ਇਨਸਾਨ ਦਾ ਘਰੇਲੂ ਤੇ ਪਰਿਵਾਰਕ ਢਾਚਾ ਮਦਦਗਾਰ ਤੇ ਸਕਾਰਾਤਮਕ ਨਾ ਹੋਵੇ ਤਾ ਉਸਦੇ ਵਿਪਰੀਤ ਅਸਰ ਉਸਦੇ ਸ਼ਰੀਰਕ ਤੇ ਮਾਨਸਿਕ ਰੂਪ ਵਿੱਚ ਸਪਸ਼ਟ ਵਿਖਾਈ ਦੇਣ ਲੱਗ ਜਾਂਦੇ ਹਨ।ਘਰ ਇਕੱਲਾ ਇਟਾ ਤੇ ਸੀਮੇਂਟ ਨਾਲ ਨਹੀ ਤੇ ਪਰਿਵਾਰ ਇਕੱਲਾ ਮਾ ਬਾਪ,ਬੱਚੇ ਤੇ ਜਨਾਨੀ ਨਾਲ ਨਹੀਂ ਬਣਦਾ,ਏ ਬਣਦਾ ਹਰ ਰਿਸ਼ਤੇ ਨੂੰ ਬਣਦਾ ਮਾਣ-ਸਤਿਕਾਰ ਦੇਣ ਤੇ ਆਪਸੀ ਸਮਝ ਨਾਲ, ਜਿਥੇ ਏ ਨਾ ਹੋਣ ਉਹ ਜਗ੍ਹਾ ਹਮੇਸ਼ਾ ਬਗਾਨੀ ਹੀ ਲੱਗ ਦੀ ਹੈ।ਸਭ ਕਹਿੰਦੇ ਨੇ ਕਿ ਨੀਂਦ ਬਹੁਤ ਜ਼ਰੂਰੀ ਹੈ।ਏਸ ਨਾਲ ਬੰਦਾ ਆਪਣੀ ਥਕਾਵਟ ਦੂਰ ਕਰ ਲੈਦਾ ਤੇ ਅਗਲੇ ਦਿਨ ਕੰਮ ਲੲੀ ਊਰਜਾ ਪ੍ਰਾਪਤ ਕਰ ਲੈਂਦਾ,ਏ ਗੱਲ ਵੀ ਕੁਝ ਹੱਦ ਤੱਕ ਠੀਕ ਹੈ,ਪਰ ਜੇ ਏ ਹੀ ਨੀਂਦ ਸਕੂਨ ਤੇ ਸੁਖ ਦੀ ਹੋਵੇ ਤਾ ਏ ਜ਼ਿਆਦਾ ਕਾਰਗਰ ਸਾਬਤ ਹੁੰਦੀ। ਪ੍ਰੇਸ਼ਾਨੀਆਂ ਤੇ ਮੁਸੀਬਤਾਂ ਕਿਸ ਘਰ ਤੇ ਪਰਿਵਾਰ ਵਿੱਚ ਨਹੀਂ,ਜੇ ਆਪਾ ਉਹਨਾਂ ਨੂੰ ਆਧਾਰ ਬਣਾ ਕੇ ਆਪਣੇ ਮਨਾ ਵਿੱਚ ਨਫਰਤ ਤੇ ਖਟਟਾਸ ਭਰ ਕੇ ਫਿਰਾਗੇ ਤਾ ਆਪਾ ਕਦੇ ਵੀ ਘਰ ਤੇ ਪਰਿਵਾਰ ਨੂੰ ਸੁੰਤਲਿਤ ਨਹੀਂ ਰੱਖ ਪਾਵਾਂਗੇ।ਹਰ ਮੁਸੀਬਤ ਤੇ ਪਰੇਸ਼ਾਨੀ ਦਾ ਗੱਲਬਾਤ ਨਾਲ ਹਲ ਕੱਢਿਆ ਜਾ ਸਕਦਾ।ਬਸਰਤੇ ਆਪਾ ਕੱਢਣਾ ਚਾਹੁੰਦੇ ਹੋਏ। ਆਪਣੇ ਘਰ ਤੇ ਪਰਿਵਾਰ ਨੂੰ ਜੋੜਨ ਲੲੀ ਕੲੀ ਝੂਠ ਤੇ ਕੁਰਬਾਨੀਆ ਦੇਣੀਆਂ ਪੈਂਦੀਆਂ ਤੇ ਇਹਨਾ ਕੁਰਬਾਨੀਆਂ ਸਦਕਾ ਹੀ ਇਕ ਆਦਰਸ਼ ਘਰ ਤੇ ਪਰਿਵਾਰ ਦੀ ਸਿਰਜਣਾ ਹੁੰਦੀ ਹੈ। ਕਿਉਂਕਿ ਸਿਆਣਿਆਂ ਦੀ ਕਹਾਵਤ ਹੈ।ਕਿ ਬੰਦਾ ਜਗ੍ਹਾ ਤਾ ਜਿੱਤ ਸਕਦਾ ਪਰ ਕੲੀ ਵਾਰ ਆਪਣੇ ਘਰ ਤੇ ਪਰਿਵਾਰ ਅੱਗੇ ਹਾਰ ਜਾਦਾ।ਤੁਹਾਡੀ ਏਸ ਲੇਖ ਨੂੰ ਲੈ ਕੇ ਕੀ ਰਾਏ ਹੈ।ਉਹ ਤੁਸੀ ਹੇਠਾਂ ਦਿੱਤੇ ਨੰਬਰਾਂ ਤੇ ਸਾਂਝੀ ਕਰ ਸਕਦੇ ਹੋ। ਧੰਨਵਾਦ ਸਹਿਤ। ਲੇਖਕ :-ਹਰਪ੍ਰੀਤ ਆਹਲੂਵਾਲੀਆ Mob9988269018 7888489190