ਪੰਜਾਬ ਸਰਕਾਰ ਨਸ਼ਿਆਂ ਦਾ ਕਾਰੋਬਾਰ ਰੋਕਣ ਵਿੱਚ ਅਸਫਲ ਹੋਈ ਹੈ -- ਰੁਪਾਲੋ

04

August

2020

ਖੰਨਾ 4 ਅਗਸਤ (ਇੰਦਰਜੀਤ ਸਿੰਘ ਦੈਹਿੜੂ ) ਪੂਰੇ ਪੰਜਾਬ ਵਿੱਚੋਂ ਹਰ ਰੋਜ ਨਸ਼ਿਆਂ ਦੇ ਕਾਰਨ ਮੌਤਾਂ ਹੋ ਰਹੀਆਂ ਪਿਛਲੇ ਦਿਨੀ ਜਹਿਰਲੀ ਸ਼ਰਾਬ ਪੀਣ ਕਾਰਨ ਲੋਕ ਮਾਰੇ ਗਏ ਪਰ ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਛੋਟੇ ਮੋਟੇ ਨਸ਼ਾ ਤਸ਼ਕਰਾਂ ਨੂੰ ਫੜਕੇ ਖਾਨਾਪੂਰਤੀ ਕਰ ਰਹੀ ਹੈ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦਾ ਵਾਅਦਾ ਕਰਕੇ ਹੋਂਦ ਵਿੱਚ ਆਈ ਕਾਂਗਰਸ ਸਰਕਾਰ ਨਸ਼ਿਆਂ ਦਾ ਕਾਰੋਬਾਰ ਰੋਕਣ ਵਿੱਚ ਪੂਰੀ ਤਰਾਂ ਅਸਫਲ ਹੋਈ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਮੌਕੋ ਵੀ ਨਸ਼ਿਆਂ ਦਾ ਕਾਰੋਬਾਰ ਸਰਕਾਰੀ ਸ਼ਹਿ ਤੇ ਪੂਰੇ ਜੋਰਾਂ ਤੇ ਸੀ ਤੇ ਹੁਣ ਕਾਗਰਸ਼ ਸਰਕਾਰ ਮੌਕੇ ਵੀ ਇਹ ਕਾਰੋਬਾਰ ਜੋਰਾਂ ਉਤੇ ਹੈ ਇਸ ਕਾਰੋਬਾਰ ਲਈ ਦੋਵੇਂ ਪਾਰਟੀਆਂ ਬਰਾਬਰ ਭਾਈਵਾਲ ਹਨ ਉਹਨਾਂ ਕਿਹਾ ਕਿ ਪਿਛਲੇ ਸਮੇ ਖੰਨੇ ਦੇ ਪਿੰਡ ਬਾਹੋਮਾਜਰਾ ਵਿਖੇ ਫੜੀ ਸ਼ਰਾਬ ਦੀ ਫੈਕਟਰੀ ਦੀ ਪੂਰੀ ਜਾਂਚ ਨਹੀ ਕੀਤੀ ਗਈ ਨਾ ਹੀ ਪੁਲਿਸ ਵਲੋਂ ਇਸ ਗੱਲ ਦੀ ਤਫਤੀਸ ਕੀਤੀ ਗਈ ਇਡੀ ਵੱਡੀ ਫੈਕਟਰੀ ਕਿਸ ਦੀ ਸ਼ਹਿ ਤੇ ਚਲਦੀ ਰਹੀ ਸ਼ਰਾਬ ਬਣਾਉਣ ਲਈ ਕੱਚਾ ਮਾਲ ਆਇਆ ਕਿਥੋਂ ਇਹ ਸ਼ਰਾਬ ਕੌਣ ਕੌਂਣ ਸਪਲਾਈ ਕਰਦੇ ਸਨ ਹੁਣ ਜਦੋ ਕਿ ਪੰਜਾਬ ਵਿੱਚ ਜਹਿਰਲੀ ਸ਼ਰਾਬ ਦੇ ਨਾਲ 40 ਤੋਂ ਉਪਰ ਮੌਤਾਂ ਹੋ ਚੁੱਕੀਆਂ ਹਨ ਨੇ ਬਾਹੋਮਾਜਰਾ ਸ਼ਰਾਬ ਫੈਕਟਰੀ ਦਾ ਮਾਮਲਾ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਡਸਾਂ ਦੇ ਧਿਆਨ ਵਿੱਚ ਲਿਆਉਣਗੇ ਤਾ ਜੋ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੇ ਇਸ ਮੌਕੇ ਸ਼ਹੀਦ ਭਗਤ ਸਿੰਘ ਵੀਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀ,ਕਾਮਰੇਡ ਹਰਨੇਕ ਸਿੰਘ ਹਾਜਰ ਸਨ