News: ਰਾਜਨੀਤੀ

ਹਾਦਸੇ ਵਿੱਚ ਪਤਨੀ ਹਲਾਕ; ਪਤੀ ਜ਼ਖ਼ਮੀ

Tuesday, April 23 2019 06:53 AM
ਐਸ.ਏ.ਐਸ. ਨਗਰ (ਮੁਹਾਲੀ), 23 ਅਪਰੈਲ ਇੱਥੋਂ ਦੇ ਰਾਧਾ ਸੁਆਮੀ ਟਰੈਫ਼ਿਕ ਲਾਈਟ ਚੌਕ ਨੇੜੇ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਵਿੱਚ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੇਵੀ ਯਾਦਵ (42) ਵਾਸੀ ਡੇਰਾਬੱਸੀ ਵਜੋਂ ਹੋਈ ਹੈ, ਜਦੋਂਕਿ ਉਸ ਦੇ ਜ਼ਖ਼ਮੀ ਪਤੀ ਸੁਧਾਮਾ ਪ੍ਰਸ਼ਾਦ ਯਾਦਵ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।ਥਾਣਾ ਸੋਹਾਣਾ ਦੀ ਐਸਐਚਓ ਖੁਸ਼ਪ੍ਰੀਤ ਕੌਰ ਅਤੇ ਜਾਂਚ ਅਧਿਕਾਰੀ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਟਰੱਕ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾ...

ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਤਿੰਨੋਂ ਮਾਧਿਅਮ ਪੜ੍ਹਾਉਣ ਦੀ ਹਦਾਇਤ

Tuesday, April 23 2019 06:52 AM
ਚੰਡੀਗੜ੍ਹ, 23 ਅਪਰੈਲ ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਸਕੂਲਾਂ ਨੂੰ ਸਰਕੁਲਰ ਜਾਰੀ ਕਰਕੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮਾਂ ਵਿਚੋਂ ਕੋਈ ਵੀ ਮਾਧਿਅਮ ਚੁਣਨ ਦੀ ਖੁੱਲ੍ਹ ਦੇਣ ਬਾਰੇ ਕਿਹਾ ਹੈ। ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਪੰਜਾਬੀ ਮਾਧਿਅਮ ਲੈਣ ਦੇ ਚਾਹਵਾਨਾਂ ਨੂੰ ਹੋਰ ਮਾਧਿਅਮ ਲੈਣ ਬਾਰੇ ਨਿਰਦੇਸ਼ ਨਾ ਥੋਪਣ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ 19 ਅਪਰੈਲ ਨੂੰ ਸਕੂਲਾਂ ਵਿਚ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਸੀ। ਜ਼ਿਲ੍ਹਾ ਸਿੱਖਿਆ ਦਫਤਰ ਨੇ ਸਰਕੁਲਰ ਵਿਚ ...

ਪੀ.ਐਮ ਮੋਦੀ ਨੇ ਆਪਣੀ ਮਾਂ ਦਾ ਅਸ਼ੀਰਵਾਦ ਲੈ ਕੇ ਪਾਈ ਵੋਟ

Tuesday, April 23 2019 06:40 AM
ਗਾਂਧੀਨਗਰ, 23 ਅਪ੍ਰੈਲ 2019 - ਮੰਗਲਵਾਰ ਦੀ ਸਵੇਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਂਧੀਨਗਰ ਸੀਟ ਦੇ ਰਾਨਿਪ ਪੋਲਿੰਗ ਬੂਥ 'ਤੇ ਵੋਟ ਪਾਈ। ਇਸਤੋਂ ਪਹਿਲਾਂ ਮੋਦੀ ਗਾਂਧੀਨਗਰ ਵਿਖੇ ਆਪਣੀ ਮਾਂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਸਨ ਤੇ ਮਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ।

ਚੋਣ ਕਮਿਸ਼ਨ ਕੋਲ ਲੋਕ ਸਭਾ ਉਮੀਦਵਾਰਾਂ ਦੇ ਡੋਪ ਟੈਸਟ ਕਰਾਉਣ ਦੀ ਉੱਠੀ ਮੰਗ

Tuesday, April 23 2019 06:39 AM
ਚੰਡੀਗੜ੍ਹ, 23 ਅਪ੍ਰੈਲ 2019 - ਲੋਕ ਸਭਾ ਉਮੀਦਵਾਰਾਂ ਦੇ ਡੋਪ ਟੈਸਟ ਕਰਾਉਣ ਲਈ ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟਸ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜਿਸ 'ਚ ਸਰਕਾਰਾਂ ਵੱਲੋਂ ਲੋਕ ਸਭਾ ਚੋਣਾਂ ਲਈ ਖੜ੍ਹੇ ਕੀਤੇ ਜਾ ਰਹੇ ਉਮੀਦਵਾਰਾਂ ਦੇ ਡੋਪ ਟੈਸਟ ਕਰਾਉਣ ਸਬੰਧੀ ਮੰਗ ਰੱਖੀ ਗਈ ਹੈ। ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ, ਕਿਹੜਾ ਉਮੀਦਵਾਰ ਨਸ਼ਾ ਕਰਦਾ ਹੈ ਜਾਂ ਕਿਹੜਾ ਨਹੀਂ, ਇਸਦੀ ਜਾਂਚ ਲਈ ਸਰਕਾਰ ਨੂੰ ਉਨ੍ਹਾਂ ਦਾ ਪਹਿਲੋਂ ਹੀ ਡੋਪ ਟੈਸਟ ਕਰਾਉਣਾ ਚਾਹੀਦਾ ਹੈ। ਇਸ ਗੱਲ ਨੂੰ ਲਾਜ਼ਮੀ ਤੌਰ 'ਤੇ ਰਾਜਨੀਤਕ ਪਾਰਟੀਆਂ ਦੇ ਚੋਣ ਘੋਸ਼ਣਾ...

ਸ੍ਰੀਲੰਕਾ ਸੀਰੀਅਲ ਧਮਾਕੇ - ਹੁਣ ਤੱਕ 40 ਸ਼ੱਕੀ ਲਏ ਹਿਰਾਸਤ 'ਚ - ਮੌਤਾਂ ਦੀ ਗਿਣਤੀ ਹੋਈ 310

Tuesday, April 23 2019 06:27 AM
ਕੋਲੰਬੋ, 23 ਅਪ੍ਰੈਲ 2019 - ਸ੍ਰੀਲੰਕਾ 'ਚ ਚਰਚਾਂ ਤੇ ਹੋਟਲਾਂ 'ਤੇ ਹੋਏ ਸੀਰੀਅਲ ਧਮਾਕਿਆਂ ਦੇ ਮਾਮਲੇ 'ਚ ਪੁਲਿਸ ਨੇ ਹੁਣ ਤੱਕ 40 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 310 ਹੋ ਚੁੱਕੀ ਹੈ। ਮੰਗਲਵਾਰ ਦਾ ਦਿਨ ਰਾਸ਼ਟਰਪਤੀ ਸਿਰੀਸੇਨਾ ਨੇ ਸ਼ੋਕ ਦਿਹਾੜਾ ਘੋਸ਼ਿਤ ਕੀਤਾ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਧਮਾਕਾ ਕਰਨ ਵਾਲੇ ਸਾਰੇ ਹੀ ਸ੍ਰੀਲੰਕਾ ਨਾਲ ਸਬੰਧ ਰੱਖਦੇ ਹਨ, ਪਰ ਉਨ੍ਹਾਂ ਦੇ ਵਿਦੇਸ਼ੀ ਤਾਕਤਾਂ ਨਾਲ ਲਿੰਕ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।...

ਕਾਂਗਰਸ ਨੇ ਦਿੱਲੀ ਤੋਂ ਸ਼ੀਲਾ ਦਿਕਸ਼ਤ ਸਣੇ 6 ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ

Monday, April 22 2019 06:59 AM
ਨਵੀਂ ਦਿੱਲੀ, 22 ਅਪ੍ਰੈਲ 2019 - ਕਾਂਗਰਸ ਨੇ ਦਿੱਲੀ ਤੋਂ ਸ਼ੀਲਾ ਦਿਕਸ਼ਤ ਸਣੇ ੬ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ ਸੂਚੀ ਹੇਠ ਦੇਖੋ :-

ਬ੍ਰੇਕਿੰਗ : ਵਪਾਰੀ ਸੁਮਨ ਮੁਟਨੇਜਾ ਦਾ ਕਤਲ ਕੇਸ ਸੁਲਝਾਇਆ - 5 ਮੈਂਬਰੀ ਕਾਤਲ ਗੈਂਗ ਕ਼ਾਬੂ

Monday, April 22 2019 06:58 AM
ਜਲਾਲਾਬਾਦ/ ਫ਼ਾਜ਼ਿਲਕਾ 23 ਅਪ੍ਰੈਲ ਜਲਾਲਾਬਾਦ ਤੋਂ ਅਗਵਾ ਕਰਕੇ ਕਤਲ ਕੀਤੇ ਗਏ ਵਪਾਰੀ ਸੁਮਨ ਮੁਟਨੇਜਾ ਦੇ ਕਤਲ ਕਾਂਡ ਦੇ ਦੋਸ਼ੀਆਂ ਤੱਕ ਪੁਲਿਸ ਪੁੱਜ ਗਈ ਹੈ । ਪਰ ਅਤਿ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਗਵਾ ਅਤੇ ਕਤਲ ਕਰਨ ਵਾਲੇ ਗੈਂਗ ਨੂੰ ਕਾਬੂ ਕਰ ਲਿਆ ਹੈ . ਇੱਕ ਸੰਨ੍ਹੀ ਨਾਰੰਗ ਨਾਮ ਦੇ ਵਿਅਕਤੀ ਦਾ ਹੱਥ ਹੋਣ ਦਾ ਸੁਰਾਗ ਮਿਲਿਆ ਹੈ । ਪੰਜਾਬ ਪੁਲਿਸ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਕਾਤਲਾਂ ਨੂੰ ਗਿਰਫਤਾਰ ਕੀਤਾ ਹੈ । ਇਕ ਸੂਚਨਾ ਅਨੁਸਾਰ ਅਰਨੀਵਾਲਾ ਨਿਵਾਸੀ ਸੰਨੀ ਨਾਰੰਗ ਨਾਮ ਦੇ ਵਿਅਕਤੀ ਨੂੰ ਸ਼ੱਕ...

ਤਿਵਾੜੀ ਨੇ ਪਵਨ ਬਾਂਸਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

Friday, April 19 2019 06:47 AM
ਚੰਡੀਗੜ੍ਹ, 19 ਅਪਰੈਲ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੀ ਪਿੱਠ ’ਤੇ ਆ ਗਏ ਹਨ। ਅੱਜ ਸ੍ਰੀ ਤਿਵਾੜੀ ਨੇ ਸ੍ਰੀ ਬਾਂਸਲ, ਸਾਬਕਾ ਸੰਸਦ ਮੈਂਬਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨਾਲ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਦੀਆਂ ਸਿਫਤਾਂ ਦੇ ਪੁੱਲ ਬੰਨ੍ਹੇ। ਸ੍ਰੀ ਤਿਵਾੜੀ ਨੇ ਕਿਹਾ ਕਿ ...

ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣਗੇ ਚੰਡੀਗੜ੍ਹ ਵਾਸੀ: ਅਵਿਨਾਸ਼ ਸ਼ਰਮਾ

Tuesday, April 16 2019 06:38 AM
ਚੰਡੀਗੜ੍ਹ, 16 ਅਪਰੈਲ ‘ਚੰਡੀਗੜ੍ਹ ਦੀ ਆਵਾਜ਼’ ਪਾਰਟੀ ਦੇ ਮੋਢੀ ਤੇ ਉਮੀਦਵਾਰ ਅਵਿਨਾਸ਼ ਸਿੰਘ ਸ਼ਰਮਾ ਨੇ ਦਾਅਵਾ ਕੀਤਾ ਕਿ ਇਸ ਵਾਰ ਲੋਕ ਸਭਾ ਚੋਣਾਂ ’ਚ ਚੰਡੀਗੜ੍ਹ ਦੇ ਲੋਕਾਂ ਨੇ ਕਾਂਗਰਸ ਤੇ ਭਾਜਪਾ ਨੂੰ ਸਬਕ ਸਿਖਾਉਣ ਤੇ ਤੀਸਰੇ ਬਦਲ ਵਜੋਂ ਨਵੇਂ ਚਿਹਰੇ ਦੇ ਤੌਰ ’ਤੇ ਉਨ੍ਹਾਂ (ਅਵਿਨਾਸ਼) ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਸ੍ਰੀ ਸ਼ਰਮਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ, ਸੰਸਦ ਮੈਂਬਰ ਤੇ ਭਾਜਪਾ ਦੀ ਸੰਭਾਵੀ ਉਮੀਦਵਾਰ ਕਿਰਨ ਖੇਰ, ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਤੇ ਆਮ ਆਦਮੀ ਪਾਰਟੀ ...

ਵਿਦਿਆਰਥੀਆਂ ਵੱਲੋਂ ਵੀਸੀ ਦਫ਼ਤਰ ਅੱਗੇ ਮੁਜ਼ਾਹਰਾ

Tuesday, April 16 2019 06:37 AM
ਚੰਡੀਗੜ੍ਰ, 16 ਅਪਰੈਲ ਵਿਦਿਆਰਥੀ ਕੌਂਸਲ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਪੰਜਾਬ ਯੂਨੀਵਰਸਿਟੀ ’ਚ ਉਪ ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਵੱਲੋਂ ਵੀਰਵਾਰ ਨੂੰ ਮੰਗਾਂ ਸਬੰਧੀ ਮੀਟਿੰਗ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਕੌਂਸਲ ਦੇ ਮੀਤ ਪ੍ਰਧਾਨ ਦਲੇਰ ਸਿੰਘ ਦੀ ਅਗਵਾਈ ’ਚ ਕੀਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਬਕਾ ਜੁਆਇੰਟ ਸੈਕਟਰੀ ਤੇ ਵਿਦਿਆਰਥੀ ਜਥੇਬੰਦੀ ਆਈ.ਐਸ.ਏ ਦੇ ਆਗੂ ਕਰਣ ਰੰਧਾਵਾ ਵੱਲੋਂ ਕੀਤੀਆਂ ਮੰਗਾਂ ਪਿਛਲੇ ਸਮੇਂ ਦੌਰਾਨ ਮੰਨ ...

ਬ੍ਰਿਟੀਸ਼ ਸਰਕਾਰ ਜਲਿਆਂਵਾਲਾ ਬਾਗ ਕਤਲੇਆਮ ਦੀ ਮੁਆਫੀ ਮੰਗ ਕੇ ਆਪਣੀ ਜਿੰਮੇਵਾਰੀ ਨਿਭਾਏ: ਜੀ.ਕੇ.

Tuesday, April 16 2019 06:18 AM
ਨਵੀਂ ਦਿੱਲੀ (16 ਅਪ੍ਰੈਲ 2019): ਜਲਿਆਂਵਾਲਾ ਬਾਗ ਕਤਲੇਆਮ ਲਈ ਮਾਫੀ ਮੰਗਣਾ ਬ੍ਰਿਟੀਸ਼ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਕਿਉਂਕਿ ਜਨਰਲ ਡਾਇਰ ਨੇ ਇਹ ਕਤਲੇਆਮ ਆਪਣੀ ਮਰਜੀ ਨਾਲ ਨਹੀਂ ਸਗੋਂ ਬ੍ਰਿਟੀਸ਼ ਹੁਕੂਮਤ ਦੇ ਆਦੇਸ਼ ਦੇ ਤਹਿਤ ਹੀ ਕੀਤਾ ਹੋਵੇਗਾ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬ੍ਰਿਟੀਸ਼ ਸਦਨ ਹਾਉਸ ਆਫ ਲਾਰਡਸ ਵਿੱਚ ਆਪਣੇ ਭਾਸ਼ਣ ਤੋਂ ਬਾਅਦ ਬਿਆਨ ਕੀਤੇ। ਜੀ.ਕੇ. ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਭਾਰਤੀ ਆਜ਼ਾਦੀ ਅੰਦੋਲਨ ਦੀ ਧੁਰੀ ਸੀ। ਦਰਅਸਲ ਬ੍ਰਿਟੀਸ਼ ਸਰਕਾਰ ਇਸ ਕਤਲੇਆ...

ਇਮੀਗਰੇਸ਼ਨ ਕੰਪਨੀਆਂ ਦੀ ਪੜਤਾਲ ਲਈ ਮੁਹਾਲੀ ਪੁਲੀਸ ਨੇ ਵਿੱਢੀ ਵੱਡੀ ਮੁਹਿੰਮ

Tuesday, April 16 2019 06:17 AM
ਐਸ.ਏ.ਐਸ. ਨਗਰ, 16 ਅਪ੍ਰੈਲ 2019: ਐਸ.ਏ.ਐਸ. ਨਗਰ ਪੁਲਿਸ ਨੇ ਅੱਜ ਵੱਡੀ ਪੱਧਰ 'ਤੇ ਕਾਰਵਾਈ ਕਰਦਿਆਂ 50 ਇਮੀਗਰੇਸ਼ਨ ਕੰਪਨੀਆਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ। ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਜ਼ਿਲ•ਾ ਪੁਲਿਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੱਜ 20 ਡੀ.ਐਸ.ਪੀਜ਼. ਦੀਆਂ ਵੱਖ-ਵੱਖ ਟੀਮਾਂ ਰਾਹੀਂ 50 ਇਮੀਗਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ-ਪੜਤਾਲ ਕੀਤੀ ਗਈ। ਜਾਂਚ ਮਗਰੋਂ ਕਸੂਰਵਾਰ ਪਾਈਆਂ ਜਾਣ ਵਾਲੀਆਂ ਕੰਪਨੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਅੱਗੇ ਦੱਸਿਆ ਕਿ...

ਪ੍ਰਿਅੰਕਾ ਦੇ ਵਾਰਾਨਸੀ ਤੋਂ ਚੋਣ ਲੜਨ 'ਤੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ : ਰਾਜੀਵ ਸ਼ੁਕਲਾ

Monday, April 8 2019 06:55 AM
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਨੂੰ ਵਾਰਾਨਸੀ ਤੋਂ ਚੋਣ ਮੈਦਾਨ ਵਿਚ ਉਤਾਰਨ ਨੂੰ ਲੈ ਕੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਕਹਿਣਾ ਹੈ ਸੀਨੀਅਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਪ੍ਰਿਅੰਕਾ ਦੀ ਅਗਵਾਈ ਵਿਚ ਪਾਰਟੀ ਲੋਕ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਸੰਗਠਨ ਮਜ਼ਬੂਤ ਹੋਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ। ਪ੍ਰਿਅੰਕਾ ਵਾਰਾਨਸੀ ਤੋਂ ਚੋਣ ਲੜਨ ਦੀਆਂ ਅਟਕਲਾਂ 'ਤੇ ਸ਼ੁਕਲਾ ਨੇ ਕਿਹਾ ਕਿ ਹਾਲੇ ਕੁਝ ਤੈਅ ਨਹੀਂ ਹੈ। ਦਰਅਸਲ...

ਲਾਲ ਸਿੰਘ ਹੋਣਗੇ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਦੀ ਮੈਨਜਮੈਂਟ ਕਮੇਟੀ ਚੇਅਰਮੈਨ

Friday, April 5 2019 08:35 AM
ਚੰਡੀਗੜ, 5 ਅਪਰੈਲ 2019 (ਪ.ਪ) : ਆਲ ਇੰਡਿਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ) ਨੇ ਆਉਂਦੀਆਂ ਲੋਕ ਸਭਾ ਚੋਣਾ-2019 ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ. ਪੀ. ਸੀ. ਸੀ) ਦੀ ਚੋਣ ਪ੍ਰਬੰਧਨ ਕਮੇਟੀ ਲਈ ਹੇਠ ਲਿਖੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੀ.ਪੀ.ਸੀ.ਸੀ ਦੇ ਇਕ ਬੁਲਾਰੇ ਅਨੁਸਾਰ ਇਸ ਕਮੇਟੀ ਦੇ ਪ੍ਰਧਾਨ ਲਾਲ ਸਿੰਘ ਹੋਣਗੇ ਅਤੇ ਇਸ ਦੇ ਹੋਰ ਮੈਂਬਰਾਂ ਵਿੱਚ ਜੋਗਿੰਦਰ ਸਿੰਘ ਮਾਨ, ਪਰਪ੍ਰੀਤ ਕੌਰ ਬਰਾੜ ਅਤੇ ਇਮੂਨਲ ਰਹਿਮਤ ਮਸੀਹ ਸ਼ਾਮਲ ਹਨ। ਕੈਪਟਨ ਸੰਦੀਪ ਸੰਧੂ ਇਸ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ।...

ਮੁਹਾਲੀ ਵਿੱਚ ਪਾਰਕਾਂ ਦੀ ਹਾਲਤ ਮਾੜੀ

Friday, April 5 2019 08:31 AM
ਐਸਏਐਸ ਨਗਰ (ਮੁਹਾਲੀ), 5 ਅਪਰੈਲ ਮੁਹਾਲੀ ਦੇ ਰਿਹਾਇਸ਼ੀ ਪਾਰਕਾਂ ਦੀ ਹਾਲਤ ਕਾਫੀ ਮਾੜੀ ਹੈ। ਪਾਰਕਾਂ ਵਿੱਚ ਰੁੱਖਾਂ ਦੇ ਸੁੱਕੇ ਪੱਤੇ ਤੇ ਹੋਰ ਕਿਸਮ ਦਾ ਕੂੜਾ ਕਰਕਟ ਅਤੇ ਗੰਦਗੀ ਖਿੱਲਰੀ ਪਈ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ, ਇਸ ਸਬੰਧੀ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਬੰਧਤ ਸਟਾਫ਼ ਦੀ ਜਵਾਬ ਤਲਬੀ ਕਰਦਿਆਂ ਪਾਰਕਾਂ ਦੇ ਰੱਖ-ਰਖਾਓ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਇੱਥੋਂ ਦੇ ਸੈਕਟਰ-70 ਦੇ ਪਾਰਕ ਨੰਬਰ-16 ਦਾ ਕਾਫੀ ਬੁਰਾ ਹਾਲ ਹੈ। ਸ਼ਹਿਰ ਵਾਸੀ ਮਨੋਹਰ ਮ...

E-Paper

Calendar

Videos