ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ


Warning: date() [function.date]: It is not safe to rely on the system's timezone settings. You are *required* to use the date.timezone setting or the date_default_timezone_set() function. In case you used any of those methods and you are still getting this warning, you most likely misspelled the timezone identifier. We selected 'UTC' for 'UTC/0.0/no DST' instead in /home/surajcom/public_html/print.php on line 37

Date: Dec 01, 2011




ਚੰਡੀਗੜ੍ਹ, 30 ਨਵੰਬਰ (ਵਿ ਵਾ)-ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਅੱਜ ਦੇਹਾਂਤ ਹੋ ਗਿਆ। ਉਹ 62 ਵਰਿ੍ਹਆਂ ਦੇ ਸਨ। ਕੁਲਦੀਪ ਮਾਣਕ ਲੀਵਰ ਦੀ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਉਨ੍ਹਾਂ ਦਾ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੂਸਰੇ ਪਾਸੇ ਮਾਣਕ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਗਈ। ਕੁਲਦੀਪ ਮਾਣਕ ਦਾ ਜਨਮ ਪਿਤਾ ਨਿੱਕਾ ਖਾਨ ਦੇ ਘਰ 15 ਨਵੰਬਰ, 1951 ਨੂੰ ਹੋਇਆ। ਦੇਵ ਥਰੀਕੇ ਵਾਲੇ ਦੀ ਲਿਖੀ ਤੇ ਕੁਲਦੀਪ ਮਾਣਕ ਦੀ ਗਾਈ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਹਦੀ ਆ ਹੀਰ ਦੀ’ ਇੰਨੀ ਮਕਬੂਲ ਹੋਈ ਕਿ ਪੰਜਾਬੀਆਂ ਨੇ ਉਸ ਨੂੰ ‘ਕਲੀਆਂ ਦਾ ਬਾਦਸ਼ਾਹ’ ਖ਼ਿਤਾਬ ਦੇ ਦਿੱਤਾ। ਕੁਲਦੀਪ ਮਾਣਕ ਦਾ ਬਚਪਨ ਤੋਂ ਹੀ ਸੰਗੀਤ ਵੱਲ ਝੁਕਾਅ ਸੀ ਅਤੇ 17 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ ਸੀ। ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨੇ ਹੋਇਆ। ਉਨ੍ਹਾਂ ਦੇ ਦੋ ਬੱਚੇ ਬੇਟਾ ਯੁੱਧਵੀਰ ਅਤੇ ਬੇਟੀ ਸ਼ਕਤੀ ਹਨ। ਯੁੱਧਵੀਰ ਮਾਣਕ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਪੰਜਾਬੀ ਗਾਇਕੀ ਵਿਚ ਆਪਣਾ ਨਾਂ ਬਣਾ ਰਿਹਾ ਹੈ। ਕੁਲਦੀਪ ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ‘ਤੇਰੀ ਖਾਤਰ ਹੀਰੇ’ ਆਇਆ ਸੀ। ਸੰਨ 1976 ਵਿਚ ਮਾਣਕ ਦਾ ਪਹਿਲਾ ਐਲ.ਪੀ ਰਿਕਾਰਡ ‘ਇਕ ਤਾਰਾ’ ਰਿਲੀਜ਼ ਹੋਇਆ, ਜਿਸ ਵਿਚ ‘ਤੇਰੇ ਟਿੱਲੇ ਤੋਂ’, ‘ਛੇਤੀ ਕਰ ਸਰਵਣ ਬੱਚਾ’ ਅਤੇ ‘ਗੜ੍ਹ ਮੁਗਲਾਣੇ ਦੀਆਂ ਨਾਰਾਂ’ ਗੀਤ ਸ਼ਾਮਿਲ ਸਨ। ਬਾਅਦ ਵਿਚ ਕੁਲਦੀਪ ਮਾਣਕ ਨੇ ਸੰਗੀਤਕਾਰ ਚਰਨਜੀਤ ਆਹੂਜਾ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਸਾਹਿਬਾਂ ਦਾ ਤਰਲਾ, ਸਾਹਿਬਾਂ ਬਣੀ ਭਰਾਵਾਂ ਦੀ, ਪੰਜੇਬਾਂ ਪਾ ਕੇ ਨੱਚਦੀ, ਇੱਛਰਾਂ ਧਾਹਾਂ ਮਾਰਦੀ, ਯਾਰਾਂ ਦੀ ਕੁੱਲੀ, ਦਿਲ ਮਿਲਿਆਂ ਦੇ ਮੇਲੇ ਤੇ ਜੁਗਨੀ ਯਾਰਾਂ ਦੀ ਕੈਸਿਟਾਂ ਰਿਕਾਰਡ ਕੀਤੀਆਂ। ਕੁਲਦੀਪ ਮਾਣਕ ਨੇ ਪੰਜਾਬੀ ਫਿਲਮਾਂ ਵਿਚ ਵੀ ਕਾਫੀ ਗੀਤ ਗਾਏ, ਜਿਨ੍ਹਾਂ ਵਿਚ ਬਲਵੀਰੋ ਭਾਬੀ, ਰੂਪ ਸ਼ੁਕੀਨਣ ਦਾ, ਬਗਾਵਤ, ਵਿਹੜਾ ਲੰਬੜਾਂ ਦਾ ਅਤੇ ਲੰਬੜਦਾਰਨੀ ਆਦਿ ਫਿਲਮਾਂ ਸ਼ਾਮਿਲ ਹਨ। ਫਿਲਮ ਲੰਬੜਦਾਰਨੀ ਦਾ ਗੀਤ ਯਾਰਾਂ ਦਾ ਟਰੱਕ ਬੱਲੀਏ ਬੇਹੱਦ ਮਕਬੂਲ ਹੋਇਆ। ਕੁਲਦੀਪ ਮਾਣਕ ਨੇ ਆਪਣੇ ਗਾਇਕੀ ਜੀਵਨ ਵਿਚ ਤਕਰੀਬਨ 13-14 ਕਲੀਆਂ ਹੀ ਗਾਈਆਂ। ਕੁਲਦੀਪ ਮਾਣਕ ਦਾ ਅੰਤਿਮ ਸੰਸਕਾਰ 2 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ’ਚ ਉਨ੍ਹਾਂ ਦੇ ਪਿੰਡ ਜਲਾਲਪੁਰ ਵਿਖੇ ਕੀਤਾ ਜਾਵੇਗਾ