ਮਹਿਬੂਬਾ ਦੀ ਮੌਜੂਦਗੀ 'ਚ ਲੱਗੇ ਆਜ਼ਾਦੀ ਦੇ ਨਾਅਰੇ

Gurjeet Singh

17

May

2017

ਸ਼੍ਰੀਨਗਰ— ਇਥੋਂ ਦੇ ਐੱਸ. ਕੇ. ਆਈ. ਸੀ. ਸੀ. ਵਿਚ ਇਕ ਸਮਾਰੋਹ ਦੌਰਾਨ ਕੁਝ ਔਰਤਾਂ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਮੌਜੂਦਗੀ 'ਚ ਆਜ਼ਾਦੀ ਦੇ ਨਾਅਰੇ ਲਾਏ ਅਤੇ ਤੋੜ-ਭੰਨ ਕੀਤੀ, ਨਾਲ ਹੀ ਫਰਨੀਚਰ ਅਤੇ ਬੋਤਲਾਂ ਸੁੱਟੀਆਂ। ਇਸ ਕਾਰਨ ਸਟੇਜ 'ਤੇ ਮੌਜੂਦ ਮਹਿਬੂਬਾ ਅਤੇ ਆਯੋਜਕ ਹੈਰਾਨ ਰਹਿ ਗਏ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਦੱਸਣ ਮੁਤਾਬਿਕ ਐੱਸ. ਕੇ. ਆਈ. ਸੀ. ਸੀ. ਦੇ ਮੁੱਖ ਦਰਵਾਜ਼ੇ ਨੇੜੇ ਪ੍ਰੋਗਰਾਮ ਵਿਚ ਸ਼ਾਮਲ ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਧੋਖੇ ਨਾਲ ਲਿਆਂਦਾ ਗਿਆ ਹੈ। ਇਨ੍ਹਾਂ ਔਰਤਾਂ ਦੇ ਗੁੱਸੇ ਦਰਮਿਆਨ ਹੀ ਹਾਲ ਅੰਦਰ ਭਾਸ਼ਣ ਦੇਣ ਤੋਂ ਬਾਅਦ ਐੱਸ. ਕੇ. ਆਈ. ਸੀ. ਸੀ. ਦੇ ਲਾਅਨ ਵਿਚ ਮੁੱਖ ਮੰਤਰੀ ਪਹੁੰਚ ਗਈ। ਮੁੱਖ ਮੰਤਰੀ ਦੇ ਉਥੇ ਪਹੁੰਚਣ 'ਤੇ ਔਰਤਾਂ ਨੇ ਗੁੱਸੇ ਵਿਚ ਆ ਕੇ ਨਾਅਰੇ ਲਾਏ ਅਤੇ ਕੁਰਸੀਆਂ, ਫਰਨੀਚਰ, ਪਾਣੀ ਦੀਆਂ ਬੋਤਲਾਂ ਅਤੇ ਜੋ ਕੁਝ ਵੀ ਉਨ੍ਹਾਂ ਦੇ ਹੱਥ ਲੱਗਾ, ਨੂੰ ਤੋੜ ਦਿੱਤਾ।

More Leatest Stories