ਮੂਸਾ ਦੀ ਧਮਕੀ ਤੋਂ ਬਾਅਦ ਵੱਖਵਾਦੀਆਂ ਨੇ ਕਿਹਾ, 'ਆਪਣੇ ਬਿਆਨ 'ਤੇ ਕਾਇਮ ਹਾਂ, ਕਿਸੇ ਦਬਾਅ 'ਚ ਨਹੀਂ ਝੁਕਾਂਗੇ'

Gurjeet Singh

15

May

2017

ਸ਼੍ਰੀਨਗਰ— ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਤੋਂ ਵੱਖ ਹੋਏ ਅੱਤਵਾਦੀ ਜ਼ਾਕਿਰ ਮੂਸਾ ਦੀ ਵੱਖਵਾਦੀਆਂ ਨੂੰ ਦਿੱਤੀ ਧਮਕੀ ਤੋਂ ਬਾਅਦ ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਸਾਂਝੇ ਤੌਰ 'ਤੇ ਕਿਹਾ ਕਿ ਅਸੀਂ ਆਪਣੇ ਬਿਆਨ 'ਤੇ ਕਾਇਮ ਹਾਂ ਅਤੇ ਕਿਸੇ ਵੀ ਦਬਾਅ ਦੇ ਤਹਿਤ ਨਹੀਂ ਝੁਕਾਂਗੇ। ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ ਦੀ ਕਮਾਨ ਸੰਭਾਲਣ ਵਾਲੇ ਜ਼ਾਕਿਰ ਮੂਸਾ ਨੇ ਸ਼ਨੀਵਾਰ ਨੂੰ ਸੰਗਠਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਮੂਸਾ ਨੇ ਇਹ ਕਦਮ ਉਸ ਦੇ ਸੰਗਠਨ ਵਲੋਂ ਉਸ ਦੇ ਉਸ ਬਿਆਨ ਤੋਂ ਪੱਲਾ ਝੜਨ ਤੋਂ ਬਾਅਦ ਚੁੱਕਿਆ, ਜਿਸ ਵਿਚ ਉਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਹੁਰੀਅਤ ਨੇਤਾਵਾਂ ਨੇ ਕਸ਼ਮੀਰ ਮਾਮਲੇ ਨੂੰ ਸਿਆਸੀ ਦੱਸਿਆ ਤਾਂ ਉਹ ਉਨ੍ਹਾਂ ਦੇ ਸਿਰ ਕੱਟ ਕੇ ਲਾਲ ਚੌਕ ਵਿਚ ਟੰਗ ਦੇਵੇਗਾ। ਇਕ ਸਾਂਝੇ ਬਿਆਨ ਵਿਚ ਉਪਰੋਕਤ ਤਿੰਨਾਂ ਲੀਡਰਾਂ ਨੇ ਲੋਕਾਂ ਨੂੰ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

More Leatest Stories