ਮੁੰਬਈ : ਜਬਰ ਜਨਾਹ ਪੀੜਤਾ ਦੀ ਹੋਈ ਮੌਤ
Saturday, September 11 2021 07:19 AM

ਮੁੰਬਈ, 11 ਸਤੰਬਰ - ਮੁੰਬਈ 'ਚ ਇਕ ਔਰਤ ਨਾਲ 'ਨਿਰਭੈਆ' ਵਰਗੀ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਸੀ | ਮੁੰਬਈ ਪੁਲਿਸ ਵਲੋਂ ਹੁਣ ਦੱਸਿਆ ਗਿਆ ਹੈ ਕਿ ਉਸ ਔਰਤ ਦੀ ਮੌਤ ਹੋ ਗਈ ਹੈ | ਮੁੰਬਈ ਦੇ ਸਾਕੀਨਾਕਾ ਇਲਾਕੇ 'ਚ ਇਕ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ | ਦੋਸ਼ੀ ਨੇ ਜਬਰ ਜਨਾਹ ਤੋਂ ਬਾਅਦ ਪੀੜਤਾ ਨਾਲ 'ਨਿਰਭੈਆ' ਮਾਮਲੇ ਵਰਗੀ ਦਰਿੰਦਗੀ ਦਿਖਾਈ, ਜਿਸ ਕਾਰਨ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਸੀ |...

Read More

ਸਹਿਮਤੀ ਬਣਨ ਤੋਂ ਬਾਅਦ ਮਿੰਨੀ-ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਰੋਸ ਧਰਨਾ ਖ਼ਤਮ
Saturday, September 11 2021 07:14 AM

ਕਰਨਾਲ (ਹਰਿਆਣਾ),11 ਸਤੰਬਰ - ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਰਨਾਲ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ, ਅਸੀਂ ਸਮੂਹਿਕ ਰੂਪ ਤੋਂ ਇੱਥੇ (ਮਿੰਨੀ-ਸਕੱਤਰੇਤ ਦੇ ਬਾਹਰ) ਰੋਸ ਧਰਨਾ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ |

Read More

ਮੁੱਖ ਮੰਤਰੀ ਕੈਪਟਨ ਨੇ ਆਗਾਮੀ ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ ਮੌਜੂਦਾ ਕੋਵਿਡ ਪਾਬੰਦੀਆਂ ਨੂੰ 30 ਸਤੰਬਰ ਤੱਕ ਵਧਾਉਣ ਦੇ ਆਦੇਸ਼
Friday, September 10 2021 11:31 AM

ਚੰਡੀਗੜ੍ਹ, 10 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਮੌਜੂਦਾ ਕੋਵਿਡ ਪਾਬੰਦੀਆਂ ਵਿੱਚ 30 ਸਤੰਬਰ ਤੱਕ ਵਾਧਾ ਕੀਤੇ ਜਾਣ ਦੇ ਹੁਕਮ ਦੇ ਦਿੱਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਸਮੇਤ, ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ, ਲਈ ਇਹ ਲਾਜ਼ਮੀ ਕਰਾਰ ਦਿੱਤਾ ਹੈ ...

Read More

ਪੰਜਾਬ ’ਚ ਮੁੱਖ ਮੰਤਰੀ ਦੇ ਸਿੱਖ ਚਿਹਰੇ ਲਈ ਉੱਚ ਚੋਟੀ ਦੇ ਅਧਿਕਾਰੀ ’ਤੇ ਕੇਜਰੀਵਾਲ ਦੀ ਅੱਖ ?
Friday, September 10 2021 11:28 AM

ਲੁਧਿਆਣਾ, 10 ਸਤੰਬਰ (ਸ.ਨ.ਸ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਸ ਨੇ ਅੱਜ ਤੋਂ ਤਿੰਨ-ਚਾਰ ਮਹੀਨੇ ਪਹਿਲਾ ਮੀਡੀਆ ’ਚ ਇਹ ਬਿਆਨ ਦਿੱਤਾ ਸੀ ਕਿ ਉਹ 2022 ਦੀਆਂ ਚੌਣਾਂ ਲਈ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਜਲਦ ਪੇਸ਼ ਕਰਨਗੇ। ਇਸ ਸਬੰਧੀ ਹੁਣ ਸਿਆਸੀ ਹਲਕਿਆਂ ਨੇ ਵੱਡਾ ਇਸ਼ਾਰਾ ਕੀਤਾ ਕਿ ਸ੍ਰੀ ਕੇਜਰੀਵਾਲ ਦੀ ਅੱਖ ਪੰਜਾਬ ਵਿੱਚ ਉੱਚ ਚੋਟੀ ਦੇ ਵੱਡੇ ਅਹੁਦੇ ’ਤੇ ਬੈਠੇ ਸੀਨੀਅਰ ਅਧਿਕਾਰੀ ਤੇ ਟਿੱਕੀ ਹੋਈ ਹੈ। ਇਹ ਅਧਿਕਾਰੀ ਅਗਲੇ ਮਹੀਨੇ ਸੇਵਾਮੁਕਤ ਹੋਣ ਵਾਲਾ ਦੱਸਿਆ ਜਾ ਰਿਹਾ ਹੈ। ਜੇਕਰ ਸੱਚਮੁੱਚ ਉਹ ਅਧਿਕਾਰੀ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ ...

Read More

ਉੱਤਰ ਪ੍ਰਦੇਸ਼ ਪੁਲੀਸ ਨੇ ਮਾਹੌਲ ਖ਼ਰਾਬ ਕਰਨ ਦੇ ਦੋਸ਼ ’ਚ ਓਵੈਸੀ ਖ਼ਿਲਾਫ਼ ਕੇਸ ਦਰਜ ਕੀਤਾ
Friday, September 10 2021 11:24 AM

ਬਾਰਾਬੰਕੀ (ਯੂਪੀ), 10 ਸਤੰਬਰ- ਉੱਤਰ ਪ੍ਰਦੇਸ਼ ਪੁਲੀਸ ਨੇ ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ 'ਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ, ਕੋਵਿਡ -19 ਨਿਯਮਾਂ ਦੀ ਉਲੰਘਣਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਅਪਮਾਨਜਣਕ ਟਿੱਪਣੀਆਂ ਕਰਨ ’ਤੇ ਕੇਸ ਦਰਜ ਕੀਤਾ ਹੈ।...

Read More

ਕਰਨਾਲ ’ਚ ਕਿਸਾਨਾਂ ਦਾ ਧਰਨਾ ਚੌਥੇ ਦਿਨ ਜਾਰੀ, ਪ੍ਰਸ਼ਾਸਨ ਨਾਲ ਅੱਜ ਗੱਲਬਾਤ ਹੋਣ ਦੀ ਸੰਭਾਵਨਾ
Friday, September 10 2021 10:25 AM

ਕਰਨਾਲ, 10 ਸਤੰਬਰ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਪੁਲੀਸ ਲਾਠੀਚਾਰਜ ਖ਼ਿਲਾਫ਼ ਕਿਸਾਨਾਂ ਦਾ ਧਰਨਾ ਸ਼ੁੱਕਰਵਾਰ ਨੂੰ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਸ਼ੁੱਕਰਵਾਰ ਨੂੰ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ।

Read More

ਦੇਰ ਰਾਤ ਆਇਆ ਡਰੋਨ, 6 ਪੈਕਟ ਹੈਰੋਇਨ ਬਰਾਮਦ, ਮੀਂਹ ਕਾਰਨ ਤਲਾਸ਼ੀ ਲੈਣ 'ਚ ਆਈ ਰੁਕਾਵਟ
Friday, September 10 2021 06:20 AM

ਸਰਾਏ ਅਮਾਨਤ ਖਾਂ, 10 ਸਤੰਬਰ - ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਰਾਹੀਂ 6 ਪੈਕਟ ਹੈਰੋਇਨ ਸੁੱਟੇ ਗਏ। ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ। ਭਾਰੀ ਮੀਂਹ ਪੈਣ ਕਾਰਨ ਪੁਲਿਸ ਤੇ ਬੀ.ਐਸ.ਐਫ ਜਵਾਨਾਂ ਨੂੰ ਤਲਾਸ਼ੀ ਮੁਹਿੰਮ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।...

Read More

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 4 ਸੀਟਾਂ 'ਤੇ ਵੋਟਿੰਗ ਸ਼ੁਰੂ
Thursday, September 9 2021 06:46 AM

ਨਵੀਂ ਦਿੱਲੀ, 9 ਸਤੰਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 4 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ | 2 ਸੀਟਾਂ 'ਤੇ ਚੋਣ ਸਹਿ-ਵਿਕਲਪ ਦੁਆਰਾ ਕੀਤੀ ਜਾਏਗੀ | 2 ਸੀਟਾਂ 'ਤੇ ਦਿੱਲੀ ਦੀ ਸਿੰਘ ਸਭਾ ਗੁਰਦੁਆਰਾ ਦੇ ਲੱਕੀ ਡਰਾਅ' ਚ ਟੋਕਨ ਪਾਇਆ ਜਾਵੇਗਾ, ਜਿਸ 'ਚੋਂ 2 ਲੋਕਾਂ ਦੀ ਚੋਣ ਕੀਤੀ ਜਾਵੇਗੀ। ਦਿੱਲੀ ਵਿਚ 282 ਸਿੰਘ ਸਭਾ ਗੁਰਦੁਆਰੇ ਹਨ |...

Read More

ਰਾਹੁਲ ਗਾਂਧੀ ਨੇ ਨੀਟ ਦੀ ਪ੍ਰੀਖਿਆ ਮੁਲਤਵੀ ਕਰਨ ਦੀ ਕੀਤੀ ਮੰਗ, ਸਰਕਾਰ 'ਤੇ ਸਾਧਿਆ ਨਿਸ਼ਾਨਾ
Tuesday, September 7 2021 11:06 AM

ਨਵੀਂ ਦਿੱਲੀ, 7 ਸਤੰਬਰ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 12 ਸਤੰਬਰ ਨੂੰ ਹੋਣ ਵਾਲੀ ਨੀਟ 2021 ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਟਵੀਟ ਕਰ ਕੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ, ਕੀ ਭਾਰਤ ਸਰਕਾਰ ਵਿਦਿਆਰਥੀਆਂ ਦੇ ਤਣਾਅ ਪ੍ਰਤੀ ਅੰਨ੍ਹੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕੀ ਵਿਦਿਆਰਥੀਆਂ ਨੂੰ ਢੁਕਵਾਂ ਮੌਕਾ ਦਵੋ ਅਤੇ ਪ੍ਰੀਖਿਆ ਨੂੰ ਮੁਲਤਵੀ ਕਰੋ |...

Read More

ਕੁਝ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ ਕਰਨਾਲ ਪਹੁੰਚੇ - ਜ਼ਿਲ੍ਹਾ ਪ੍ਰਸ਼ਾਸਨ
Tuesday, September 7 2021 09:17 AM

ਕਰਨਾਲ, 7 ਸਤੰਬਰ - ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ | ਕਿਸਾਨਾਂ ਦੇ ਵਫ਼ਦ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਚੱਲ ਰਹੀ ਹੈ | ਉੱਥੇ ਹੀ ਕਰਨਾਲ ਦੇ ਆਈ.ਜੀ.ਪੀ. ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਅਨਾਜ ਮੰਡੀ, ਕਰਨਾਲ ਪਹੁੰਚੇ ਸਨ, ਨੂੰ ਮੀਟਿੰਗ ਵਾਲੀ ਥਾਂ ਤੋਂ ਚਲੇ ਜਾਣ ਲਈ ਕਿਹਾ ਜਾਵੇ । ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਸ਼ਰਾਰਤੀ ਅਨਸਰ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਵਲੋਂ ਅਜ...

Read More

ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
Tuesday, September 7 2021 06:17 AM

ਨਵੀਂ ਦਿੱਲੀ, 7 ਸਤੰਬਰ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 'ਸ਼ਿਕਸ਼ਕ ਪਰਵ' ਦੇ ਉਦਘਾਟਨੀ ਸੰਮੇਲਨ ਦੌਰਾਨ ਸਿੱਖਿਆ ਦੇ ਖੇਤਰ ਵਿਚ ਕਈ ਮਹੱਤਵਪੂਰਨ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ | ਇਸ ਮੌਕੇ ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਮੁਸ਼ਕਿਲ ਹਾਲਾਤਾਂ ਵਿਚ ਕੰਮ ਕੀਤੇ ਜਾਣ ਦੀ ਸ਼ਲਾਘਾ ਵੀ ਕੀਤੀ |...

Read More

ਲੁਧਿਆਣਾ ਜਬਰ - ਜਨਾਹ ਮਾਮਲਾ - ਸਿਮਰਜੀਤ ਸਿੰਘ ਬੈਂਸ 'ਤੇ ਮਾਮਲਾ ਹੋਇਆ ਦਰਜ
Monday, July 12 2021 06:47 AM

ਲੁਧਿਆਣਾ, - ਲੁਧਿਆਣਾ ਬਲਾਤਕਾਰ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ 'ਤੇ ਮਾਮਲਾ ਦਰਜ ਹੋਇਆ ਹੈ । ਪੀੜਤਾਂ ਦਾ ਕਹਿਣਾ ਹੈ ਕਿ ਹਾਲੇ ਇਨਸਾਫ਼ ਅਧੂਰਾ ਹੈ । ਅਕਾਲੀ ਦਲ ਵਲੋਂ ਮੁਜ਼ਾਹਰੇ ਕਰ ਕੇ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਵਿਧਾਇਕ ਬੈਂਸ ਅਤੇ ਛੇ ਹੋਰਨਾਂ ਖ਼ਿਲਾਫ਼ ਜਬਰ - ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ |...

Read More

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
Friday, June 18 2021 07:06 AM

ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਮੌਕਾਪ੍ਰਸਤੀ ਦਾ ਬਿਹਤਰੀਨ ਨਮੂਨਾ ਹੈ। ਇਹ ਗਠਜੋੜ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦਾ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੀ ਬਣਕੇ ਰਹਿ ਗਈ ਹੈ। ਵਿਚਾਰਧਾਰਾ ਦੀ ਰਾਜਨੀਤੀ ਤਾਂ ਖੰਭ ਲਾ ਕੇ ਉਡ ਗਈ ਹੈ। ਵੈਸੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 1996 ਦੀਆਂ ਲੋਕ ਸਭਾ ਚੋਣਾ ਸਮੇਂ ਵੀ ਗਠਜੋੜ ਕੀਤਾ ਸੀ, ਜਿਸਦੇ ਨਤੀਜੇ ਬਹੁਤ ਵਧੀਆ ਨਿਕਲੇ ਸਨ। ਅਕਾਲੀ ਦਲ 8 ਅਤੇ ਬਹੁਜਨ ਸਮਾਜ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਗਏ ਸਨ। ਉਦੋਂ ਕਾਸ਼ੀ ਰਾਮ ਦੀ ਬਹੁਜਨ ਸਮਾਜ...

Read More

ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ, ਘੱਟੋ-ਘੱਟ 7 ਮੌਤਾਂ
Thursday, June 17 2021 07:21 AM

ਕਾਠਮੰਡੂ,17 ਜੂਨ - ਨੇਪਾਲ-ਸਿੰਧੂਪਾਲਚੋਕ 'ਚ ਆਏ ਹੜ ਨੇ ਮਚਾਈ ਤਬਾਹੀ ਅਤੇ ਘੱਟੋ ਘੱਟ 7 ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹਨ। ਮੇਲਾਮਚੀ ਕਸਬਾ ਚਿੱਕੜ ਅਤੇ ਪਾਣੀ ਦੀ ਇਕ ਸੰਘਣੀ ਪਰਤ ਵਿਚ ਡੁੱਬਿਆ ਹੋਇਆ ਹੈ ਅਧਿਕਾਰੀਆਂ ਦੇ ਅਨੁਸਾਰ ਕਸਬੇ ਵਿਚ ਲਗਭਗ 200 ਘਰਾਂ ਨੂੰ ਅਧੂਰਾ ਜਾਂ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।...

Read More

ਸੀ.ਬੀ.ਐੱਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ 10ਵੀਂ ,11ਵੀਂ ਅਤੇ 12 ਵੀਂ ਦੇ ਰਿਜ਼ਲਟ ਦੇ ਅਧਾਰ 'ਤੇ ਕੀਤੇ ਜਾਣ
Thursday, June 17 2021 07:16 AM

ਨਵੀਂ ਦਿੱਲੀ, 17 ਜੂਨ - ਸੀ.ਬੀ.ਐੱਸ.ਈ. ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਗਰੇਡ / ਅੰਕ ਦੇਣ ਲਈ ਆਪਣੇ ਮੁਲਾਂਕਣ ਮਾਪਦੰਡ ਸੁਪਰੀਮ ਕੋਰਟ ਦੇ ਸਾਹਮਣੇ ਜਮ੍ਹਾਂ ਕਰਵਾਏ ਹਨ। ਸੀ.ਬੀ.ਐੱਸ.ਈ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਫ਼ੈਸਲਾ ਜਮਾਤ 10ਵੀਂ (30%),11ਵੀਂ (30%) ਅਤੇ ਜਮਾਤ 12 ਵੀਂ (40%)ਦੇ ਰਿਜ਼ਲਟ ਦੇ ਅਧਾਰ 'ਤੇ ਕੀਤਾ ਜਾਵੇ ।...

Read More

ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਅਸਰ
Wednesday, June 16 2021 09:02 AM

ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਅਸਰ ਵੀ ਅੱਲੜ੍ਹਾਂ ਜਾਂ ਨੌਜਵਾਨਾਂ ਨੂੰ ਤਣਾਅ ਵੱਲ ਲੈ ਕੇ ਜਾਣ ਦਾ ਕਾਰਨ ਬਣਦਾ ਹੈ। ਤੁਹਾਡੀਆਂ ਪੋਸਟਾਂ ਜਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਜਾਂ ਨਾਪਸੰਦ ਕੀਤਾ ਜਾ ਰਿਹਾ ਹੈ ਜਾਂ ਕਿਸੇ ਐਕਸਪ੍ਰੈਸ਼ਨ ਦੀ ਅਣਹੋਂਦ ਤੁਹਾਨੂੰ ਰੱਦ ਜਾਂ ਅਸਵੀਕਾਰ ਮਹਿਸੂਸ ਕਰਵਾਉਂਦੀ ਹੈ, ਜਿਸ ਨਾਲ ਇੱਕ ਤਰਾਂ ਨਾਲ ਭਾਵਨਾਤਮਕ ਬੋਝ ਵਧਦਾ ਹੈ । ਅੱਜ-ਕੱਲ ਬੱਚਿਆਂ 'ਤੇ ਕਈ ਤਰ੍ਹਾਂ ਦੇ ਪਰਫੌਰਮੈਂਸ ਦਾ ਦਬਾਅ ਹੈ, ਜਿੱਥੇ ਮਾਪੇ ਬੱਚਿਆਂ ਤੋਂ ਲਿਖਣ-ਪੜਨ ਤੋਂ ਇਲਾਵਾ ਹੋਰ ਗਤੀਵਿਧੀਆਂ ਸੰਗੀਤ, ਡਾਂਸ, ਖੇਡਾਂ, ਅਦਾਕਾਰੀ ਆਦਿ ਵਿੱਚ ਵਧੀਆ ...

Read More

ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਕੋਲਕਾਤਾ ਪੁਲਿਸ ਵਿਵਾਦਪੂਰਨ ਭਾਸ਼ਣ ਨੂੰ ਲੈ ਕਰ ਰਹੀ ਪੁੱਛਗਿੱਛ
Wednesday, June 16 2021 08:56 AM

ਕੋਲਕਾਤਾ,16 ਜੂਨ - ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਤੋਂ ਪੱਛਮੀ ਬੰਗਾਲ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਵਿਵਾਦਪੂਰਨ ਭਾਸ਼ਣ ਨੂੰ ਲੈ ਕੇ ਕੋਲਕਾਤਾ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਭਾਸ਼ਣ ਲਈ ਮਨੀਕਤਲਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਸੀ।

Read More

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਵਜੋਂ ਹੋਈ
Wednesday, June 16 2021 08:55 AM

ਸ੍ਰੀਨਗਰ,16 ਜੂਨ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ | ਜਿਸ ਕੋਲੋਂ 1 ਪਿਸਤੌਲ, 1 ਅਸਲਾ ਮੈਗਜ਼ੀਨ, 6 ਰਾਊਂਡ ਅਤੇ 2 ਗ੍ਰੇਨੇਡ ਬਰਾਮਦ ਹੋਏ ਹਨ। ਅੱਤਵਾਦੀ ਦੀ ਪਹਿਚਾਣ ਸ਼ੋਪੀਆਂ ਦੇ ਹੀ ਵਸਨੀਕ ਉਜੈਰ ਅਸ਼ਰਫ ਡਾਰ ਵਜੋਂ ਹੋਈ ਹੈ |...

Read More

ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪਾਇਆ ਪੈਟਰੋਲ
Wednesday, June 16 2021 08:54 AM

ਐਸ. ਏ. ਐਸ. ਨਗਰ, 16 ਜੂਨ - ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੀਤੀ ਕੋਸ਼ਿਸ਼ | ਅਧਿਆਪਕਾ ਰਾਜਬੀਰ ਕੌਰ ਨੇ ਖਾਧਾ ਸਲਫਾਸ |

Read More

ਗਾਜ਼ੀਆਬਾਦ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਲਗਾਇਆ ਆਕਸੀਜਨ ਦਾ ਲੰਗਰ
Saturday, April 24 2021 06:26 AM

ਉੱਤਰ ਪ੍ਰਦੇਸ਼: ਗਾਜ਼ੀਆਬਾਦ ਦੇ ਇੰਦਰਾਪੁਰਮ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਦਾ ਲੰਗਰ ਚਲਾਇਆ ਹੈ। ਗੁਰਦੁਆਰੇ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੰਮੀ ਦਾ ਕਹਿਣਾ ਹੈ ਕਿ ਅਸੀਂ ਸੜਕ 'ਤੇ ਹੀ ਕਾਰ ਵਿਚ ਮੋਬਾਈਲ ਆਕਸੀਜਨ ਮੁਹੱਈਆ ਕਰਵਾ ਰਹੇ ਹਾਂ।

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
5 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
11 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago