ਸਨੌਰ ਨੇੜੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
Tuesday, October 5 2021 07:08 AM

ਸਨੌਰ, 5 ਅਕਤੂਬਰ - ਬੀਤੀ ਰਾਤ ਹਰਫੂਲ ਸਿੰਘ ਬੋਸਰ ਕਲਾਂ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਨੌਰ ਅਤੇ ਦੀਦਾਰ ਸਿੰਘ ਬੋਸਰ ਕਲਾਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਚਾਚੇ ਦੇ ਪੁੱਤਰ ਦੀ ਸਨੌਰ ਤੋਂ ਬੋਸਰ ਕਲਾਂ ਰੋਡ 'ਤੇ ਬੀੜ ਵਾਲੀ ਸੜਕ 'ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

Read More

ਮਾਰਕ ਜੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਠੱਪ ਰਹਿਣ 'ਤੇ ਲੋਕਾਂ ਤੋਂ ਮੰਗੀ ਮੁਆਫ਼ੀ
Tuesday, October 5 2021 07:07 AM

ਨਵੀਂ ਦਿੱਲੀ, 5 ਅਕਤੂਬਰ - ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜੁਕਰਬਰਗ ਨੇ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਦੇ ਕਈ ਘੰਟੇ ਠੱਪ ਰਹਿਣ ਦੇ ਚੱਲਦਿਆਂ ਆਪਣੇ ਯੂਜ਼ਰਸ ਤੋਂ ਮੁਆਫ਼ੀ ਮੰਗੀ ਹੈ। ਸੋਮਵਾਰ ਰਾਤ ਤੋਂ ਇਹ ਐਪਸ ਠੱਪ ਹੋ ਗਈਆਂ ਸਨ। ਜਿਸ ਕਾਰਨ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।...

Read More

4737 ਕਰੋੜ ਦੀਆਂ 75 ਯੋਜਨਾਵਾਂ ਦੀ ਸੌਗਾਤ ਦੇਣ ਲਈ ਯੂਪੀ ਪਹੁੰਚੇ ਮੋਦੀ
Tuesday, October 5 2021 07:07 AM

ਲਖਨਊ, 5 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤਰ ਪ੍ਰਦੇਸ਼ ਵਿਚ 4737 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 75 ਯੋਜਨਾਵਾਂ ਦੀ ਘੁੰਡ ਚੁਕਾਈ ਲਈ ਪਹੁੰਚੇ।

Read More

ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇਕ ਯਾਤਰੀ ਕੋਲੋਂ ਕਰੀਬ 50 ਲੱਖ ਦਾ ਸੋਨਾ ਬਰਾਮਦ
Tuesday, October 5 2021 07:06 AM

ਰਾਜਾਸਾਂਸੀ, 5 ਅਕਤੂਬਰ - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ 'ਤੇ ਤਾਇਨਾਤ ਕਸਟਮ ਸਟਾਫ਼ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ਯਾਤਰੀ ਕੋਲੋਂ 1 ਕਿੱਲੋ 2 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ।...

Read More

ਔਰਤ ਦਾ ਕਤਲ ਕਰਨ ਵਾਲੇ ਪਤੀ ਦੀ ਵੀ ਮਿਲੀ ਲਾਸ਼
Tuesday, October 5 2021 07:02 AM

ਫਗਵਾੜਾ, 5 ਅਕਤੂਬਰ - ਫਗਵਾੜਾ ਦੇ ਥਾਣਾ ਸਦਰ ਇਲਾਕੇ ਦੇ ਚਹੇੜੂ ਵਿਚ ਸ਼ੱਕੀ ਹਾਲਾਤ ਵਿਚ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਵੀ ਪੁਲਿਸ ਨੇ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚਹੇੜੂ ਦੇ ਕ੍ਰਿਸ਼ਨ ਪਾਲ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦਿਨ ਤੋਂ ਹੀ ਉਹ ਗ਼ਾਇਬ ਸੀ। ਅੱਜ ਸਵੇਰੇ ਚਹੇੜੂ ਦੇ ਨੇੜਲੇ ਇਲਾਕੇ 'ਚੋਂ ਪੁਲਿਸ ਨੇ ਪਤੀ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।...

Read More

ਤਾਲਿਬਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਹਜ਼ਾਰਾ ਮੂਲ ਦੇ 13 ਲੋਕਾਂ ਦੀ ਕੀਤੀ ਹੱਤਿਆ
Tuesday, October 5 2021 07:01 AM

ਕਾਹਿਰਾ, 5 ਅਕਤੂਬਰ - ਐਮਨੇਸਟੀ ਇੰਟਰਨੈਸ਼ਨਲ ਦੀ ਜਾਂਚ ਮੁਤਾਬਿਕ ਕੇਂਦਰੀ ਅਫ਼ਗ਼ਾਨਿਸਤਾਨ ਵਿਚ 30 ਅਗਸਤ ਨੂੰ ਕਾਹੋਰ ਪਿੰਡ ਵਿਚ ਤਾਲਿਬਾਨ ਵਲੋਂ ਹਜ਼ਾਰਾ ਮੂਲ ਦੇ 13 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਗਿਆ। ਜਿਨ੍ਹਾਂ ਵਿਚ ਅਫ਼ਗ਼ਾਨ ਫ਼ੌਜੀ ਵਧੇਰੇ ਸਨ। ਮਾਰੇ ਗਏ ਲੋਕਾਂ ਵਿਚ ਇਕ 17 ਸਾਲਾ ਲੜਕੀ ਵੀ ਸ਼ਾਮਲ ਹੈ।...

Read More

ਪਿਛਲੇ 24 ਘੰਟਿਆਂ ਵਿਚ 26,727 ਨਵੇਂ ਕੋਰੋਨਾ ਮਾਮਲੇ
Friday, October 1 2021 07:09 AM

ਨਵੀਂ ਦਿੱਲੀ, 1 ਅਕਤੂਬਰ - ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,727 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 28,246 ਮਰੀਜ਼ ਠੀਕ ਹੋਣ ਦੇ ਨਾਲ ਹੀ 277 ਮੌਤਾਂ ਹੋਈਆਂ ਹਨ।

Read More

ਵਪਾਰਕ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿਚ 43 ਰੁਪਏ ਦਾ ਵਾਧਾ
Friday, October 1 2021 07:09 AM

ਨਵੀਂ ਦਿੱਲੀ, 1 ਅਕਤੂਬਰ - ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿਚ 43 ਰੁਪਏ ਦਾ ਵਾਧਾ ਕੀਤਾ ਹੈ। ਦਿੱਲੀ ਵਿਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਹੁਣ 1736.50 ਰੁਪਏ ਹੈ। ਪਹਿਲੀ ਸਤੰਬਰ ਨੂੰ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 75 ਰੁਪਏ ਦਾ ਵਾਧਾ ਕੀਤਾ ਗਿਆ ਸੀ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ |...

Read More

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦਾ ਮੁੜ ਕੈਪਟਨ 'ਤੇ ਹਮਲਾ
Friday, October 1 2021 07:08 AM

ਚੰਡੀਗੜ੍ਹ, 1 ਅਕਤੂਬਰ - ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਮੁੜ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕੀਤਾ ਹੈ | ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਕੁਰਸੀ ਗਵਾਉਣ ਤੋਂ ਬਾਅਦ ਮਾਨਸਿਕ ਸੰਤੁਲਨ ਵੀ ਕੈਪਟਨ ਅਮਰਿੰਦਰ ਸਿੰਘ ਗਵਾ ਬੈਠੇ ਹਨ | ਇਸ ਨਾਲ ਹੀ ਕਿਹਾ ਹੈ ਕਿ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤਾਂ ਸਿੱਧੂ ਦਾ ਕੀ ਬਦਲਣਗੇ | ਮੁਸਤਫ਼ਾ ਦਾ ਕਹਿਣਾ ਹੈ ਕਿ 117 ਸੀਟਾਂ ਵਿਚੋਂ ਕਿਸੇ ਵੀ ਸੀਟ 'ਤੇ ਕੈਪਟਨ ਸਿੱਧੂ ਨੂੰ ਚੈਲੰਜ ਕਰ ਦੇਣ | ਇਸ ਨਾਲ ਹੀ ਹਾਈਕਮਾਨ ਨੂੰ ਸਿੱਧੂ ਨੂੰ ਪਟਿਆਲਾ ਤੋਂ ਟਿਕਟ ਦੇਣ ਲਈ ਕਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕ...

Read More

ਪ੍ਰਦਰਸ਼ਨਕਾਰੀ ਕਿਸਾਨ ਆਵਾਜਾਈ ਵਿਚ ਪਾ ਰਹੇ ਰੁਕਾਵਟ - ਸੁਪਰੀਮ ਕੋਰਟ
Friday, October 1 2021 07:08 AM

ਨਵੀਂ ਦਿੱਲੀ, 1 ਅਕਤੂਬਰ - ਕਿਸਾਨਾਂ ਦੇ ਅੰਦੋਲਨ ਕਾਰਨ ਪ੍ਰਭਾਵਿਤ ਹਾਈਵੇਅ, ਜਾਮ ਅਤੇ ਰੇਲ ਆਵਾਜਾਈ ਲਈ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤਿੱਖੀ ਟਿੱਪਣੀ ਕੀਤੀ ਹੈ। ਕਿਸਾਨ ਮਹਾ ਪੰਚਾਇਤ ਵਲੋਂ ਦਾਇਰ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੇ ਪੂਰੇ ਸ਼ਹਿਰ ਨੂੰ ਬੰਧਕ ਬਣਾ ਲਿਆ ਹੈ ਅਤੇ ਹੁਣ ਅੰਦਰ ਦਾਖ਼ਲ ਹੋਣਾ ਚਾਹੁੰਦੇ ਹਨ। ਜੰਤਰ-ਮੰਤਰ 'ਤੇ ਧਰਨਾ ਦੇਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਤੁਸੀਂ ਦੂਜਿਆਂ ਦੀ ...

Read More

ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤੀ ਜਾਵੇਗੀ ਏਅਰ ਇੰਡੀਆ
Friday, October 1 2021 07:07 AM

ਨਵੀਂ ਦਿੱਲੀ, 1 ਅਕਤੂਬਰ - ਏਅਰ ਇੰਡੀਆ ਟਾਟਾ ਦੀ ਹੋ ਗਈ ਹੈ ਅਤੇ ਇਸ ਨੂੰ ਦਸੰਬਰ ਤੱਕ ਟਾਟਾ ਨੂੰ ਸੌਂਪ ਦਿੱਤਾ ਜਾਵੇਗਾ | ਸੱਭ ਤੋਂ ਵੱਧ ਕੀਮਤ ਲਗਾ ਕੇ ਟਾਟਾ ਨੇ ਬੋਲੀ ਜਿੱਤੀ ਹੈ |

Read More

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਗ਼ੀ ਮੰਤਰੀਆਂ, ਦਾਗ਼ੀ ਵਿਧਾਇਕਾਂ ਅਤੇ ਦਾਗ਼ੀ ਅਫ਼ਸਰਾਂ ਨੂੰ ਤੁਰੰਤ ਹਟਾਉਣ - ਕੇਜਰੀਵਾਲ
Wednesday, September 29 2021 10:47 AM

ਚੰਡੀਗੜ੍ਹ, 29 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਗ਼ੀ ਮੰਤਰੀਆਂ, ਦਾਗ਼ੀ ਵਿਧਾਇਕਾਂ ਅਤੇ ਦਾਗ਼ੀ ਅਫ਼ਸਰਾਂ ਨੂੰ ਤੁਰੰਤ ਹਟਾਉਣ - ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਾਅਦਿਆਂ ਨੂੰ ਚੰਨੀ ਕਰੇ ਪੂਰਾ - ਕੇਜਰੀਵਾਲ

Read More

ਕੁਨੈਕਸ਼ਨ ਮੁੜ ਬਹਾਲ ਕਰਨ ਲਈ 1500 ਰੁਪਏ ਦੀ ਫ਼ੀਸ ਨਹੀਂ ਲਈ ਜਾਵੇਗੀ - ਚੰਨੀ
Wednesday, September 29 2021 10:45 AM

ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੈਬਨਿਟ ਬੈਠਕ ਤੋਂ ਬਾਅਦ ਐਲਾਨ ਕੀਤਾ ਕਿ 2 ਕੇਵੀ ਤੱਕ ਸਮਰਥਾ ਵਾਲਿਆਂ ਦੇ ਬਿਜਲੀ ਬਿੱਲ ਮੁਆਫ਼ ਕਰ ਦਿੱਤੇ ਗਏ ਹਨ ਤੇ ਕੱਟੇ ਬਿਜਲੀ ਕੁਨੈਕਸ਼ਨ ਬਹਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੇ ਬਿੱਲਾਂ ਦਾ ਬਕਾਇਆ ਮੁਆਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਕਾਇਆ ਬਿੱਲਾਂ ਦਾ ਭੁਗਤਾਨ ਪੰਜਾਬ ਸਰਕਾਰ ਕਰੇਗੀ। ਇਸ ਨਾਲ ਸਰਕਾਰ ਦੇ ਖ਼ਜ਼ਾਨੇ ’ਤੇ 1200 ਕਰੋੜ ਰੁਪੲੇ ਦਾ ਭਾਰ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਰੇਤ ਮਾਫੀਆ ਖ਼ਿਲਾਫ਼ ਛੇਤੀ ਹੀ ਪ੍ਰਭਾਵਸ਼ਾਲੀ ਕਾਰਵਾਈ ਕੀ...

Read More

ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਟਵੀਟ
Wednesday, September 29 2021 10:44 AM

ਚੰਡੀਗੜ੍ਹ, 29 ਸਤੰਬਰ - ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਕਾਂਗਰਸ ਸਰਕਾਰ ਵਲੋਂ ਘੱਟ ਰੇਟਾਂ 'ਤੇ ਐਕੁਆਇਰ ਕੀਤੀ ਜਾ ਰਹੀ ਹੈ,ਉਸ ਲਈ ਮਾਰਚ ਕਰਦੇ ਹੋਏ ਉਨ੍ਹਾਂ ਨੂੰ ਮੋਹਾਲੀ ਵਿਖੇ ਹਿਰਾਸਤ ਵਿਚ ਲਿਆ ਗਿਆ ਹੈ | ਉਨ੍ਹਾਂ ਨੇ ਟਰੈਕਟਰ ਮਾਰਚ ਕਾਲ ਦੇ ਭਰਵੇਂ ਹੁੰਗਾਰੇ ਲਈ ਸ਼੍ਰੋਮਣੀ ਅਕਾਲੀ ਦਲ ਕਾਡਰ ਅਤੇ ਰੋਡ ਸੰਘਰਸ਼ ਕਮੇਟੀ ਦਾ ਧੰਨਵਾਦ ਕੀਤਾ | ਨਾਲ ਹੀ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਨਿਆਂ ਕਰਨ ਦੀ ਅਪੀਲ ਵੀ ਕੀਤੀ |...

Read More

ਚਾਰਟਰ ਉਡਾਣ ਰਾਹੀਂ 100 ਤੋਂ ਵਧ ਅਮਰੀਕੀਆਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਿਆ
Wednesday, September 29 2021 06:27 AM

ਸੈਕਰਾਮੈਂਟੋ 29 ਸਤੰਬਰ -ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਹਰ ਅਮਰੀਕੀ ਨਾਗਰਿਕ ਤੇ ਸਾਂਝੀਆਂ ਫੋਰਸਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢ ਕੇ ਲਿਆਉਣ ਦੇ ਦਿੱਤੇ ਗਏ ਬਿਆਨ ਉਸ ਵੇਲੇ ਉਮੀਦਾਂ ਉੱਪਰ ਖਰੇ ਉੱਤਰਦੇ ਨਜ਼ਰ ਨਹੀਂ ਆਏ ਜਦੋਂ ਅਫ਼ਗਾਨਿਸਤਾਨ ਵਿਚ ਫਸੇ 100 ਤੋਂ ਵਧ ਅਮਰੀਕੀਆਂ ਨੂੰ ਦੋ ਸੰਸਥਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਇਕ ਨਿੱਜੀ ਚਾਰਟਰ ਜਹਾਜ਼ ਰਾਹੀਂ ਕੱਢ ਕੇ ਲਿਆਂਦਾ। ਇਨ੍ਹਾਂ ਸੰਸਥਾਵਾਂ ਨੇ ਕਤਰ ਏਅਰਵੇਜ਼ ਦਾ ਯਾਤਰੀ ਜਹਾਜ਼ ਕਿਰਾਏ ਉੱਪਰ ਲਿਆ ਤੇ 100 ਤੋਂ ਵਧ ਅਮਰੀਕੀ ਨਾਗਰਿਕਾਂ, ਗਰੀਨ ਕਾਰਡ ਧਾਰਕਾਂ ਤੇ ਵਿਸ਼ੇਸ਼ ਇਮੀਗਰਾਂ...

Read More

ਕਪੂਰਥਲਾ ਹਾਊਸ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਸੀ.ਆਰ.ਪੀ.ਐੱਫ. ਦੇ ਜਵਾਨਾਂ ਨਾਲ ਮੁਲਾਕਾਤ
Wednesday, September 29 2021 06:27 AM

ਨਵੀਂ ਦਿੱਲੀ, 29 ਸਤੰਬਰ - ਕਪੂਰਥਲਾ ਹਾਊਸ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੀ.ਆਰ.ਪੀ.ਐੱਫ. ਦੇ ਜਵਾਨਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ | ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਪੂਰਥਲਾ ਹਾਊਸ ਵਿਖੇ ਤਾਇਨਾਤ ਸੀ.ਆਰ.ਪੀ.ਐੱਫ. ਦੇ ਜਵਾਨਾਂ ਦਾ ਸੇਵਾ ਅਤੇ ਸਮਰਪਣ ਲਈ ਧੰਨਵਾਦ ਕੀਤਾ ਗਿਆ ਹੈ |...

Read More

ਕਾਂਗਰਸ ਦੇ ਕਾਟੋ ਕਲੇਸ਼ 'ਤੇ ਦਲਜੀਤ ਸਿੰਘ ਚੀਮਾ ਦਾ ਤਨਜ
Wednesday, September 29 2021 06:26 AM

ਚੰਡੀਗੜ੍ਹ, 29 ਸਤੰਬਰ - ਟਵੀਟ ਕਰ ਕੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅੱਜ ਦੀ ਟਰੈਕਟਰ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਅਕਾਲੀ ਵਰਕਰਾਂ ਨੂੰ ਬੇਨਤੀ ਹੈ ਕਿ ਉਹ ਗੁਰਦੁਆਰਾ ਅੰਬ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ। ਉੱਥੋਂ ਮੌਕੇ ਦੇ ਮੁੱਖ ਮੰਤਰੀ ਦੇ ਨਿਵਾਸ ਵਲ ਕੂਚ ਕੀਤਾ ਜਾਵੇਗਾ। ਹੁਣ ਤੱਕ ਦੀਆਂ ਖ਼ਬਰਾਂ ਮੁਤਾਬਿਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਹੀ ਹਨ। 10 ਵਜੇ ਦੀ ਤਾਜਾ ਸਥਿਤੀ ਮੌਕੇ 'ਤੇ ਦੱਸੀ ਜਾਵੇਗੀ।...

Read More

ਅਸਤੀਫ਼ਾ ਨਾਮਨਜ਼ੂਰ ਕਰਨ ਦੀ ਬਜਾਏ ਠੋਸ ਫ਼ੈਸਲਾ ਲਵੇ ਕਾਂਗਰਸ ਪਾਰਟੀ - ਦਲਜੀਤ ਸਿੰਘ ਚੀਮਾ
Wednesday, September 29 2021 06:26 AM

ਐੱਸ.ਏ.ਐੱਸ.ਨਗਰ, 29 ਸਤੰਬਰ - ਸਾਬਕਾ ਸਿੱਖਿਆ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰਨ ਦੀ ਬਜਾਏ ਕਾਂਗਰਸ ਪਾਰਟੀ ਨੂੰ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ |

Read More

ਹੱਕ - ਸੱਚ ਦੀ ਲੜਾਈ ਲੜਦਾ ਰਹਾਂਗਾ - ਸਿੱਧੂ
Wednesday, September 29 2021 06:25 AM

ਚੰਡੀਗੜ੍ਹ, 29 ਸਤੰਬਰ - ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਉਹ ਹੱਕ - ਸੱਚ ਦੀ ਲੜਾਈ ਲੜਦੇ ਰਹਿਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਨਿੱਜੀ ਨਹੀਂ ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਨੈਤਿਕਤਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਦਾ ਕਹਿਣਾ ਹੈ ਕਿ ਦਾਗ਼ੀ ਲੀਡਰਾਂ ਅਤੇ ਅਫ਼ਸਰਾਂ ਨੂੰ ਦੋਬਾਰਾ ਲਿਆਂਦਾ ਗਿਆ ਹੈ |...

Read More

ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਮੈਂ ਬੇਹੱਦ ਦੁਖੀ - ਮਨੀਸ਼ ਤਿਵਾੜੀ
Wednesday, September 29 2021 06:24 AM

ਚੰਡੀਗੜ੍ਹ,29 ਸਤੰਬਰ - ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਉਹ ਬਹੁਤ ਦੁਖੀ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਸ਼ਾਂਤੀ ਬੜੀ ਮੁਸ਼ਕਿਲ ਨਾਲ ਜਿੱਤੀ ਗਈ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਅੱਤਵਾਦ ਨਾਲ ਲੜਨ ਤੋਂ ਬਾਅਦ ਪੰਜਾਬ ਵਿਚ ਸ਼ਾਂਤੀ ਲਿਆਉਣ ਲਈ 25000 ਲੋਕਾਂ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਾਂਗਰਸੀ ਸਨ ਉਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ |...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
5 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
11 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago