ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

24

May

2019

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਇੱਕ ਵਾਰ ਫ਼ਿਰ ਸੱਤਾ ‘ਚ ਵਾਪਸ ਆ ਰਹੇ ਹਨ।ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਸਹੁੰ ਚੁੱਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਕਾਸ਼ੀ ਜਾਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਇਸ ਵਾਰ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ 16 ਮਈ ਨੂੰ ਵੋਟਾਂ ਪੈ ਗਈਆਂ ਸਨ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ 26 ਮਈ ਨੂੰ ਸਹੁੰ ਚੁੱਕੀ ਸੀ।ਦੱਸ ਦੇਈਏ ਕਿ ਵੀਰਵਾਰ ਨੂੰ ਲੋਕ ਸਭਾ ਚੋਣਾਂ 2019 ਦੇ ਚੋਣ ਨਤੀਜੇ ਐਲਾਨੇ ਗਏ ਹਨ।ਜਿਸ ਵਿੱਚ ਭਾਜਪਾ ਨੂੰ ਬਹੁਤ ਬਹੁਮਤ ਮਿਲਿਆ ਅਤੇ 300 ਦਾ ਅੰਕੜਾ ਪਾਰ ਕੀਤਾ ਹੈ।ਨਰਿੰਦਰ ਮੋਦੀ ਨੇ ਇਸ ਵਾਰ ਫਿਰ ਵਾਣਾਨਸੀ ਸੀਟ ਤੋਂ ਚੋਣ ਲੜੀ।ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸੀ।ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤ ਹਾਸਲ ਕੀਤੀ।