ਤਰਸ ਦੇ ਅਧਾਰ 'ਤੇ ਨੌਕਰੀ ਲੈਣ ਵਾਲੇ ਅੱਜ ਤੋਂ ਪਟਿਆਲੇ ਦੀਆਂ ਸੜਕਾਂ 'ਤੇ ਬਿਤਾਉਣਗੇ ਠੰਢੀਆਂ ਰਾਤਾਂ

09

January

2024

ਮਲੌਦ (ਖੰਨਾ), 9 ਜਨਵਰੀ - ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮਿਟਡ ਵਿਚ ਮ੍ਰਿਤਕ ਕਰਮਚਾਰੀਆਂ ਦੇ ਧੀਆਂ-ਪੁੱਤਰ ਤਰਸ ਦੇ ਆਧਾਰ 'ਤੇ ਨੌਕਰੀ ਲੈਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਨਾਲ ਦੋ-ਦੋ ਹੱਥ ਕਰਨ ਲਈ ਅੱਜ ਤੋਂ ਪਟਿਆਲੇ ਦੀਆਂ ਸੜਕਾਂ ਉੱਪਰ ਠੰਢੀਆਂ ਰਾਤਾਂ ਗੁਜਾਰਨ ਨੂੰ ਮਜਬੂਰ ਹੋਣਗੇ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ 7-8 ਮਹੀਨਿਆਂ ਤੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਟਾਲ-ਮਟੋਲ ਕਰਕੇ ਮ੍ਰਿਤਕ ਕਰਮਚਾਰੀਆਂ ਦੇ ਧੀਆਂ-ਪੁੱਤਰਾਂ ਨੂੰ ਲਾਰੇ ਲੱਪੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉੱਨੀ ਦੇਰ ਤੱਕ ਪੱਕੇ ਮੋਰਚੇ ਵਜੋਂ ਇਹ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ।